ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਕਰਾਟੇ ਮੁਕਾਬਲੇ ਵਿੱਚ ਹਾਸਲ ਕੀਤਾ ਦੂਜਾ ਸਥਾਨ
ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਅਕਾਲ ਅਕੈਡਮੀ, ਕਮਾਲਪੁਰ ,ਰੂਪਨਗਰ ਦੀ ਤੀਜੀ ਜਮਾਤ ਦੇ ਵਿਦਿਆਰਥੀ ਬਲਰਾਜ ਸਿੰਘ (9ਸਾਲ) ਪੁੱਤਰ ਗੁਰਪ੍ਰੀਤ ਸਿੰਘ/ਸੁਰਿੰਦਰ ਕੌਰ ਵਾਸੀ ਗਿਆਨੀ ਜੈਲ ਸਿੰਘ ਨਗਰ, ਰੋਪੜ ਨੇ ਆਪਣੇ ਨਾਮ ਵਰਗਾ ਪ੍ਰਦਰਸ਼ਨ ਕਰਦਿਆਂ 45ਵੀਆਂ ਪੰਜਾਬ ਜਿਲ੍ਹਾ ਪੱਧਰੀ ਪ੍ਰਇਮਰੀ ਸਕੂਲ ਖੇਡਾਂ 2025-26 ਕਰਾਟੇ ਮੁਕਾਬਿਲਆਂ ਦੇ -23 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੇ ਪੰਜਾਬ, ਜਿਲ੍ਹੇ, ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਇਸ ਮਾਣਮੱਤੀ ਪ੍ਰਾਪਤੀ ਲਈ ਬਲਰਾਜ ਸਿੰਘ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ,ਉੱਪ ਜਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ (ਐੱਸ.ਈ.), ਜਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ,ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ (ਪ੍ਰਾਇਮਰੀ), ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਤੇ ਕਨਵੀਨਰ ਜਰਨੈਲ ਸਿੰਘ ਨਿੱਕੂਵਾਲ ਨੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਕਰਾਟੇ ਕੋਚ ਅਤੁਲ ਸ਼ਰਮਾ, ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਮੁੱਖ ਸਲਾਹਕਾਰ ਕੌਰ ਵੈੱਲਫੇਅਰ ਫਾਊਂਡੇਸ਼ਨ ਜੈ ਦੇਵ ਸਿੰਘ,ਸਤਨਾਮ ਸਿੰਘ ਪ੍ਰਧਾਨ ਕਰਾਟੇ ਐਸੋਸੀਏਸ਼ਨ ਸੰਦੀਪ ਕੁਮਾਰ ਸਕੱਤਰ ਕਰਾਟੇ ਐਸੋਸੀਏਸ਼ਨ, ਉਪ-ਕਨਵੀਨਰ ਦਵਿੰਦਰ ਸਿੰਘ, ਸਟੇਟ ਐਵਾਰਡੀ ਜਸਵਿੰਦਰ ਸਿੰਘ ਲਾਡੀ ਅਬਿਆਣਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।



