HOME ਦਰਦਾਂ ਦੀ ਦਾਸਤਾਂ

ਦਰਦਾਂ ਦੀ ਦਾਸਤਾਂ

5
Satinder pal Singh

ਸਮਾਜ ਵੀਕਲੀ ਯੂ ਕੇ

ਦਿਲ ਕੀਹਦੇ ਨਾਲ ਖੋਲ੍ਹਾਂ, ਮੈਨੂੰ ਕੋਈ ਵੀ ਥਿਆਵੇ ਨਾ
ਦਿਲ ਵਾਲ਼ੀ ਗੱਲ ਮੇਰੇ ਬੁੱਲਾਂ ਉੱਤੇ ਆਵੇ ਨਾ
ਸੱਜਣ ਗੁਆਚ ਗਏ ਵਿੱਚ ਨੇ ਹਨੇਰੇ ਦੇ
ਕਾਗ ਕੋਈ ਬੋਲਦਾ ਨੀ ਬੈਠਕੇ ਬਨੇਰੇ ਤੇ
ਸਮਝੇ ਨਾ ਰਮਜਾਂ ਕੋਈ, ਕੀ ਕੀ ਦੁੱਖ ਲੱਗੇ ਨੇ
ਆਪਣਿਆਂ ਨੇ ਦਿੱਤੇ ਦੁੱਖ ਸਭ ਨਾਲੋਂ ਵੱਡੇ ਨੇ
ਚੀਰ ਕੇ ਦਿਖਾਇਆ ਦਿਲ, ਫਿਰ ਵੀ ਸੱਜਣ ਨਰਾਜ ਨੇ
ਮੇਰੇ ਲਈ ਨਿੱਕਲੇ ਨਾ ਦੋ ਅਲਫਾਜ਼ ਨੇ
ਤੇਰੇ ਹਾਂ, ਤੇਰੇ ਰਹਿਣਾ ਜੋ ਕੰਨਾ ਵਿੱਚ ਕਹਿ ਗਏ
ਲੁੱਟ ਸੰਸਾਰ ਮੇਰਾ ਉਹੀ ਲੋਕ ਲੈ ਗਏ
ਵਕਤਾਂ ਦੇ ਨਾਲ ਜੀਣਾ ਸਿੱਖ ਮੈਂ ਵੀ ਲੈਣਾ ਸੀ
ਦਿਲ ਨਾਲੋਂ ਜਿਆਦਾ ਕੰਮ ਦਿਮਾਗ ਕੋਲੋਂ ਲੈਣਾ ਸੀ
ਕਿਹੜੇ ਕਿਹੜੇ ਦੁੱਖ ਦੱਸਾਂ ਸਮਝ ਕੁਝ ਆਏ ਨਾ
ਐਡੇ ਮਾੜੇ ਲੇਖ ਰੱਬਾ ਕੋਈ ਲਿਖਵਾਏ ਨਾ
ਐੱਸ ਪੀ ਇਹ ਦੁਨੀਆ ਨੀ ਪੱਥਰਾਂ ਦਾ ਸ਼ਹਿਰ ਏ
ਨਾਗ ਬਣ ਡੰਗਦੇ ਨੇ ਪੂਰੀ ਤਿੱਖੀ ਜ਼ਹਿਰ ਏ

ਸਤਿੰਦਰ ਪਾਲ ਸਿੰਘ
ਲੈਕਚਰਾਰ ਫਿਜ਼ਿਕਸ
9888045355

 

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਧਾਰ ਵਿੱਚ ਆਪਣਾ ਨਾਮ ਅਤੇ ਪਤਾ ਬਦਲਣਾ ਇੱਕ-ਟਚ ਪ੍ਰਕਿਰਿਆ ਹੋਵੇਗੀ; UIDAI ਨੇ ਫੇਸ ਆਈਡੀ ਵਾਲਾ ਇੱਕ ਨਵਾਂ ਐਪ ਲਾਂਚ ਕੀਤਾ ਹੈ, ਜਿਸ ਨਾਲ ਲੰਬੀਆਂ ਕਤਾਰਾਂ ਖਤਮ ਹੋ ਜਾਣਗੀਆਂ।
Next articleA simple flag, such as the St George’s flag or the Union Jack, has recently become a source of controversy in the NHS.