HOME ਤਰਲੋਚਨ ਸਿੰਘ ਸੂੰਢ ਦੀ ਬੇਵਕਤੀ ਮੌਤ ਨਾਲ ਇਲਾਕੇ ਲਈ ਬਹੁਤ ਹੀਵੱਡਾ...

ਤਰਲੋਚਨ ਸਿੰਘ ਸੂੰਢ ਦੀ ਬੇਵਕਤੀ ਮੌਤ ਨਾਲ ਇਲਾਕੇ ਲਈ ਬਹੁਤ ਹੀਵੱਡਾ ਘਾਟਾ:ਵੱਖ ਵੱਖ ਆਗੂ

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਸਾਬਕਾ ਵਿਧਾਇਕ  ਤਰਲੋਚਨ ਸਿੰਘ ਸੂੰਢ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ  ਸੁੰਢ ਦਾ ਅਕਾਲ ਚਲਾਣਾ ਇਲਾਕੇ ਲਈ ਵੱਡਾ ਘਾਟਾ ਹੈ ਜੋ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ। ਸਾਲ 1997 ਅਜ਼ਾਦ ਉਮੀਦਵਾਰ ਵਜੋਂ ਰਾਜਨੀਤੀ ਵਿੱਚ ਦਾਖਲ ਹੋਏ ਤਰਲੋਚਨ ਸੂੰਢ  ਜੋ ਲਗਾਤਾਰ ਇਲਾਕੇ ਭਰ ਦੇ ਲੋਕਾਂ ਵਿਸ਼ੇਸ਼ ਤੌਰ ਤੇ ਗਰੀਬ ਮਜ਼ਲੂਮ ਲੋਕਾਂ ਲਈ ਸੰਘਰਸ਼ਸ਼ੀਲ ਰਹੇ ਅਤੇ ਹਮੇਸ਼ਾ ਲੋਕਾਂ ਦੀ ਲੜਾਈ ਯੋਧਿਆਂ ਵਾਂਗ ਲੜੀ। ਸੂੰਢ ਪਰਿਵਾਰ ਦੀ ਗੱਲ ਕਰਦਿਆਂ ਵੱਖ ਆਗੂਆਂ  ਨੇ ਕਿਹਾ ਕਿ ਤਰਲੋਚਨ ਸਿੰਘ ਸੂੰਢ ਦੇ ਪਿਤਾ ਚੋਧਰੀ ਜਗਤ ਰਾਮ ਸੂੰਢ ਇਲਾਕੇ ਦੇ ਮੰਨੀ ਪ੍ਰਮੰਨੀ ਸ਼ਖਸ਼ੀਅਤ ਸਨ, ਜਿਹਨਾਂ ਨੂੰ ਅੱਤਵਾਦੀਆਂ ਵਲੋਂ ਸਾਲ 1988 ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਤਰਲੋਚਨ ਸੂੰਢ ਪਰਿਵਾਰ ਦਾ ਰਾਜਨੀਤੀ ਦੇ ਪਿਛੋਕੜ ਤੇ ਝਾਤ ਪਾਉਂਦਿਆਂ ਆਗੂਆਂ ਕਿਹਾ ਕਿ ਸਾਲ 1972 ਚ ਜਗਤ ਰਾਮ ਸੂੰਢ 21248 ਵੋਟਾਂ ਲੈ ਕੇ ਜਿੱਤੇ ਸਨ ਅਤੇ 1977 ਵਿਚ 22083 ਵੋਟਾਂ ਲੰਬੇ ਦੂਜੇ ਨੰਬਰ ਤੇ ਰਹੇ ਜਦੋਂ ਕਿ ਸੀਪੀਐਮ ਦੇ ਹਰਬੰਸ ਸਿੰਘ ਜਿੱਤੇ ਸਨ। ਸਾਲ 1980 ਚ ਕਾਂਗਰਸ ਵਲੋਂ ਜਗਤ ਰਾਮ ਸੂੰਢ 24853 ਵੋਟਾਂ ਲੈਕੇ ਜਿੱਤੇ ਸਨ। 1985 ਵਿਚ ਜਗਤ ਰਾਮ ਸੁੰਢ 20797 ਵੋਟਾਂ ਲੈਕੇ ਦੂਜੇ ਨੰਬਰ ਤੇ ਰਹੇ ਜਦੋਂਕਿ ਇਥੋਂ ਬਲਵੰਤ ਸਿੰਘ ਸਰਹਾਲ ਜਿੱਤੇ ਸਨ। ਇਸੇ ਤਰ੍ਹਾਂ  ਤਰਲੋਚਨ ਸੂੰਢ ਰਾਜਨੀਤਕ ਜੀਵਨ ਸਾਲ 1997 ਆਜ਼ਾਦ ਉਮੀਦਵਾਰ ਵਜੇ 14909 ਵੋਟਾਂ ਲੈਕੇ ਤੀਜੇ ਨੰਬਰ ਤੇ ਰਹੇ। ਕਾਂਗਰਸ ਦੇ ਉਮੀਦਵਾਰ ਪਾਖਰ ਸਿੰਘ ਨਿਮਾਣਾ ਚੌਥੇ ਨੰਬਰ ਤੇ ਰਹੇ। ਸਾਲ 2002 ਵਿੱਚ ਤਰਲੋਚਨ ਸੂੰਢ 27574 ਵੋਟਾਂ ਲੈ ਕੇ ਅਤੇ 2007 ਵਿਚ 33856 ਵੋਟਾਂ ਲੈਕੇ ਦੂਜੇ ਨੰਬਰ ਤੇ ਰਹੇ। ਲੇਕਿਨ ਸਾਲ 2012 ਵਿੱਚ 42023 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ । ਪ੍ਰੰਤੂ ਸਾਲ 20 17 ਆਜ਼ਾਦ ਉਮੀਦਵਾਰ ਵਜੋਂ ਤਰਲੋਚਨ ਸਿੰਘ ਸੂੰਢ ਨੇ ਚੋਣ ਲੜੀ ਅਤੇ 6294 ਵੋਟਾਂ ਪ੍ਰਾਪਤ ਕੀਤੀਆਂ ਕਿਉਂਕਿ ਸਤਨਾਮ ਸਿੰਘ ਕੈਂਥ ਕਾਂਗਰਸ ਦੇ ਉਮੀਦਵਾਰ ਸਨ ਜੋਕਿ 13048 ਵੋਟਾਂ ਲੈਕੇ ਜਿੱਤ ਗਏ। ਇੰਝ ਸਾਲ 2022 ਸੂਦ 32269 ਲੈ ਕੇ ਦੂਸਰੇ ਨੰਬਰ ਤੇ ਰਹੇ। ਸਭ ਤੋਂ ਵੱਡੀ ਗੱਲ ਇਹ ਆ ਕਿ ਰਾਜਨੀਤੀ ਪਰਿਵਾਰ ਵਲੋਂ ਰਾਜਨੀਤੀ ਦੀ ਸੰਘਰਸ਼ਸ਼ੀਲਤਾ ਨਾਲ ਕੀਤੀ ਗਈ ਕਿ ਆਪਣਾ ਆਖਰੀ ਸ਼ਾਹ ਵੀ ਤਰਨ ਤਾਰਨ ਉਪ ਚੋਣ ਵਿੱਚ ਲਿਆ ਜਿੱਥੇ ਕਿ ਪਿੱਛਲੇ 11 ਦਿਨਾਂ ਤੋਂ ਹੋਟਲ ਵਿਚ ਕਮਰਾ ਕਿਰਾਏ ਤੇ ਲੈ ਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਵਲੋਂ ਤਰਲੋਚਨ ਸਿੰਘ ਸੂੰਢ ਦੀ ਬੇਵਕਤੀ ਮੋਤ ਦਾ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕੁਦਰਤ ਅੱਗੇ ਅਰਦਾਸ ਕਰਦੇ ਹਾਂ ਇੱਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਇੱਕ ਯਾਦਗਾਰੀ ਸਮਾਗਮ ਹੋਵੇਗਾ-ਇੰਦਰਜੀਤ ਸਿੰਘ ਮੱਕੜ*
Next article*ਬਲਾਚੌਰ ਨੂੰ ਟੁੱਟਣ ਨਹੀਂ ਦਿਆਂਗੇ-ਅਜੇ ਮੰਗੂਪੁਰ ਜ਼ਿਲ੍ਹਾ ਪਧਾਨ ਕਾਂਗਰਸ*