HOME ਕਬਿੱਤ ਮ੍ਰਿਗ ਚਾਲ/ ਸੁਖਦੇਵ ਸਿੰਘ ਭੁੱਲੜ

ਕਬਿੱਤ ਮ੍ਰਿਗ ਚਾਲ/ ਸੁਖਦੇਵ ਸਿੰਘ ਭੁੱਲੜ

ਸੁਖਦੇਵ ਸਿੰਘ ਭੁੱਲੜ

  (ਸਮਾਜ ਵੀਕਲੀ) 

ਹਿੰਦ ਦੇ ਤਖ਼ਤ ਉੱਤੇ ਬਹਿ ਕੇ ਹਿੰਦੂ ਪੰਡਿਤਾਂ ਨੂੰ,

ਫੜ-ਫੜ ਆਮ ਮਰਵਾਈ ਜਾਵੇ ਬਾਦਸ਼ਾਹ !

ਜ਼ਾਲਮ ਤੇ ਜਾਬਰ, ਮੁਤੱਸਬੀ, ਕਸਾਈ ਭੈੜਾ,

ਐਂਵੇ ਨਿਰਦੋਸ਼ਾਂ ਨੂੰ ਸਤਾਈ ਜਾਵੇ ਬਾਦਸ਼ਾਹ !

ਜਿਹੜਾ ਖੁਸ਼ੀ ਨਾਲ ਜੰਝੂ ਲਾਹ ਕੇ ਗਲੋਂ ਸੁੱਟ ਦੇਵੇ,

ਉਹਨੂੰ ਸਭਾ ਵਿੱਚ ਵਡਿਆਈ ਜਾਵੇ ਬਾਦਸ਼ਾਹ !

ਜਿਹੜਾ ਦੀਨ ਮੰਨਣ ਤੋਂ ਕਰ ਇਨਕਾਰ ਦੇਵੇ,

ਉਨ੍ਹਾਂ ਦਾ ਕਤਲ ਕਰਾਈ ਜਾਵੇ ਬਾਦਸ਼ਾਹ !

ਜ਼ੁਲਮ ਦਾ ਦੌਰ ਚੱਲ ਰਿਹਾ ਦਿੱਲੀ-ਢਿੱਲੀ ਵਿੱਚ,

ਪੰਡਿਤਾਂ ਦੇ ਗਲੋਂ ਜੰਝੂ ਲਾਹੀ ਜਾਵੇ ਬਾਦਸ਼ਾਹ !

ਸ਼ਰ੍ਹਾ ਤਲਵਾਰ ਰੱਖ ਪੰਡਿਤਾਂ ਦੀ ਧੌਣ ਉਤੇ,

ਲਾਹ-ਲਾਹ ਕੇ ਜੰਝੂ ਢੇਰ ਲਾਈ ਜਾਵੇ ਬਾਦਸ਼ਾਹ !

ਕਾਂਸ਼ੀ, ਕਸ਼ਮੀਰ, ਗੰਗਾ, ਗੁਦਾਵਰੀ, ਪਰਾਗ ਵਿੱਚ,

ਪਾਠ-ਪੂਜਾ ਕਰਨੋਂ ਹਟਾਈ ਜਾਵੇ ਬਾਦਸ਼ਾਹ !

ਦੇਵੀਆਂ ਦੇ ਮੰਦਰਾਂ ਨੂੰ ਢਾਹੀ ਜਾਵੇ ਬਾਦਸ਼ਾਹ !

ਉਨ੍ਹਾਂ ਉਤੇ ਮਸਜਿਦਾਂ ਬਣਾਈ ਜਾਵੇ ਬਾਦਸ਼ਾਹ !

ਜੱਗ ਉੱਤੇ ‘ਭੁੱਲੜਾ’ ਮਜ਼੍ਹਬ ਇੱਕ ਕਰ ਦੇਣਾ,

ਧਾਰ ਕੇ ਇਹ ਕਹਿਰ ਕਮਾਈ ਜਾਵੇ ਬਾਦਸ਼ਾਹ !

ਸੁਖਦੇਵ ਸਿੰਘ ਭੁੱਲੜ  ਜ਼ੀਰਾ

9417046117

Previous article‘ਕਾਨੂੰਨੀ ਸੇਵਾਵਾਂ ਦਿਵਸ’ ਦੇ ਮੌਕੇ ਤੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਆਯੋਜਿਤ
Next articleਵਿਗਿਆਨਕ ਵਿਚਾਰਾਂ ਦੀ ਲੋੜ ਅੱਜ ਪਹਿਲਾਂ ਨਾਲੋਂ ਕਿਤੇ ਵੱਧ – ਤਰਕਸ਼ੀਲ