ਕੋਟਕਪੂਰਾ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਆਯੋਜਿਤ 18ਵਾਂ ਰਾਜਪੱਧਰੀ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ – 2025 ਇਸ ਸਾਲ 28 ਅਕਤੂਬਰ ਨੂੰ “ਲਵ ਪੰਜਾਬ ਫਾਰਮ”, ਕੋਟਕਪੂਰਾ (ਫਰੀਦਕੋਟ ) ਵਿਖੇ ਸ਼ਾਨ ਨਾਲ ਕਰਵਾਇਆ ਗਿਆ। ਇਸ ਸੂਬਾ ਪੱਧਰੀ ਸਮਾਰੋਹ ਦੌਰਾਨ ਰਾਜ ਦੇ ਵਿਭਿੰਨ ਖੇਤਰਾਂ ਵਿੱਚ ਕਾਬਲ-ਏ-ਤਾਰੀਫ਼ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਰਾਜ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਸਾਲ ਦਾ “IAWC ਸਟੇਟ ਆਈਕਨ ਐਵਾਰਡ – 2025” ਰਾਜਬੀਰ ਕੌਰ ਗਰੇਵਾਲ ਨੂੰ ਪ੍ਰਦਾਨ ਕੀਤਾ ਗਏ, ਜਿਨ੍ਹਾਂ ਨੇ ਸਾਹਿਤ, ਭਾਸ਼ਾ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਦਵਤਾ, ਸੇਵਾ ਅਤੇ ਸਮਰਪਣ ਨਾਲ ਸਮਾਜਿਕ ਜਾਗਰੂਕਤਾ ਅਤੇ ਸੱਭਿਆਚਾਰਕ ਉਤਥਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਡਮ ਰਾਜਬੀਰ ਕੌਰ ਬੀਰ ਗਰੇਵਾਲ ਇੱਕ ਲੇਖਿਕਾ, ਕਵਿਤਰੀ ਦੇ ਨਾਲ ਨਾਲ ਇੱਕ ਸਟੇਜ ਐਂਕਰ, ਸੋਸ਼ਲ ਵਰਕਰ ਤੇ ਮੋਟੀਵੇਸ਼ਨਲ ਸਪੀਕਰ ਨਾਂ ਨਾਲ ਵੀ ਜਾਣੇ ਜਾਂਦੇ ਹਨ ਤੇ ਇੱਕ ਗੁਣ ਭਰਪੂਰ ਗੁਣਾਂ ਨਾਲ ਲੱਦੀ ਹੋਈ ਸ਼ਖ਼ਸੀਅਤ ਹਨ।ਦਿ੍ੜ ਇਰਾਦੇ ਵਾਲੀ ਸ਼ਖ਼ਸੀਅਤ ਨੂੰ ਸਾਰਿਆਂ ਖੇਤਰਾਂ ਦੀਆਂ ਜਿੰਮੇਵਾਰੀਆਂ ਸਿਰ ਪੈਣ ਕਰਕੇ ਬੜੀ ਸੂਝਬੂਝ ਦੇ ਨਾਲ ਨਿਭਾਉਂਦਿਆਂ ਦੇਖਿਆ ਗਿਆ । ਮੈਡਮ ਰਾਜਬੀਰ ਕੌਰ ਗਰੇਵਾਲ ‘ਲਿਖ ਨੀਂ ਕਲਮੇਂ ਮੇਰੀਏ’ ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ ,ਜਿਸ ਵਿੱਚ ਸਮਾਜ਼ ਦੇ ਰਿਸ਼ਤਿਆਂ ਨੂੰ ਬਖ਼ੂਬੀ ਵੱਖ ਵੱਖ ਸਹੀ ਦਿਸ਼ਾ ਨਾਲ ਵਿਖਾਇਆ ਗਿਆ ਹੈ।ਤੀਆਂ ਦੇ ਤਿਉਹਾਰ ਦੇ ਸਮੇਂ ਸਹਿਤ ਸਭਾ ਚ ਪੰਜਾਬ ਦੇ ਲੋਕ ਰੰਗ ਗਿੱਧੇ ਨੂੰ ਸੰਭਾਲਣ ਦਾ ਯਤਨ ਕਰਨਾਂ ਵੱਖ ਵੱਖ ਮੁਟਿਆਰਾਂ ਨੂੰ ਬੁਲਾਕੇ ਗਿੱਧੇ ਦੇ ਪਿੜ ਨੂੰ ਬਖ਼ੂਬੀ ਤਨ ਦੇਹੀ ਨਾਲ ਨਿਭਾਇਆ ਹੈ । ਜੇ ਰਾਜਬੀਰ ਬੀਰ ਗਰੇਵਾਲ ਦੇ ਸਨਮਾਨਾਂ ਦੀ ਗੱਲ ਕਰੀਏ ਤਾਂ ਇੱਕ ਲੰਬੀ ਲਿਸਟ ਬਣ ਜਾਵੇਗੀ। ਖ਼ਾਲਸਾ ਕਾਲਜ ਮੈਨੇਜਮੈਂਟ ਅਧੀਨ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਉੱਦਮੀ ਅਧਿਆਪਕ ਮੈਡਮ ਰਾਜਬੀਰ ਕੌਰ ਜੀ ਗਰੇਵਾਲ ਨੂੰ ਸਿੱਖਿਆ , ਸਾਹਿਤ ਅਤੇ ਸਮਾਜ ਵਿੱਚ ਸ਼ਲਾਘਾਯੋਗ ਸੇਵਾਵਾਂ ਬਦਲੇ ਵੱਖ ਵੱਖ ਸੰਸਥਾਵਾਂ ਵੱਲੋਂ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਰਾਜ ਪੁਰਸਕਾਰ ਲਈ ਮੈਡਮ ਰਾਜਬੀਰ ਗਰੇਵਾਲ ਦੀ ਚੋਣ ਆਪ ਦੁਆਰਾ ਕੀਤੇ ਜਾਂਦੇ ਸ਼ਲਾਘਾਯੋਗ ਕਾਰਜਾਂ , ਵਿਸ਼ੇਸ਼ ਉਪਰਾਲਿਆਂ, ਅਧਿਆਪਨ ਤਜਰਬੇ ,ਸਾਹਿਤ ਤੇ ਸਮਾਜ ਸੇਵਾਵਾਂ ਆਧਾਰਿਤ ਕੀਤੀ ਗਈ। ਇਹ ਰਾਜ ਪੁਰਸਕਾਰ ਪ੍ਰਸਿੱਧ ਲੋਕ ਗਾਇਕ ਸਰਬਜੀਤ ਚੀਮਾ ਜੀ ਵੱਲੋਂ ਪ੍ਰਦਾਨ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਸ. ਮਨਜੀਤ ਸਿੰਘ ਬਰਾੜ (IAS) ਮੰਡਲ ਕਮਿਸ਼ਨਰ ਫਰੀਦਕੋਟ ਹੋਣਗੇ, ਵਿਸ਼ੇਸ਼ ਮਹਿਮਾਨ ਸੁੱਚਾ ਸਿੰਘ ਅਰਜੁਨਾ ਐਵਾਰਡੀ ਹੋਣਗੇ ਜਦਕਿ ਪ੍ਰੋਗਰਾਮ ਦੀ ਯੋਗ ਅਗਵਾਈ ਅਤੇ ਪ੍ਰਧਾਨਗੀ ਪ੍ਰੋ. ਭੋਲਾ ਯਮਲਾ ਚੇਅਰਮੈਨ ਇੰਡਿਕ ਆਰਟਸ ਵੈਲਫੇਅਰ ਕੌਂਸਲ ਅਤੇ ਸੰਸਥਾ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ ਵੱਲੋਂ ਕੀਤੀ ਗਈ। ਸੰਸਥਾ ਦੇ ਜਨਰਲ ਸਕੱਤਰ ਰਿਦਮਜੀਤ , ਕੌਮੀ ਕਨਵੀਨਰ ਇਕਬਾਲ ਸਿੰਘ ਸਹੋਤਾ ਤੇ ਕਨਵੀਨਰ ਗੁਰਮੀਤ ਬੱਬੀ ਬਾਜਾਖਾਨਾ ਨੇ ਦੱਸਿਆ ਕਿ ਇੰਡਿਕ ਆਰਟਸ ਵੈਲਫੇਅਰ ਕੌਂਸਲ ਦੇਸ਼ ਦੀ ਪ੍ਰਮੁੱਖ ਸੰਸਥਾ ਹੈ, ਜੋ ਕਲਾਕਾਰਾਂ, ਅਧਿਆਪਕਾਂ, ਸੰਗੀਤਕਾਰਾਂ, ਵਿਦਿਆਰਥੀਆਂ, ਮਹਿਲਾਵਾਂ ਅਤੇ ਵਿਸ਼ੇਸ਼ ਯੋਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਸੰਸਥਾ ਦਾ ਮਕਸਦ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਕਲਾ ਅਤੇ ਭਾਸ਼ਾਈ ਪਛਾਣ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



