HOME ਏਕਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਬਖੋਪੀਰ ਵੱਲੋਂ ਕੀਤੀ ਗਈ ਸਲਾਨਾ ਮੀਟਿੰਗ।

ਏਕਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਬਖੋਪੀਰ ਵੱਲੋਂ ਕੀਤੀ ਗਈ ਸਲਾਨਾ ਮੀਟਿੰਗ।

2

(ਸਮਾਜ‌ ਵੀਕਲੀ)  ਸੰਦੀਪ ਸਿੰਘ ‘ਬਖੋਪੀਰ’ ਵੱਲੋਂ  ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਏਕਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਬਖੋਪੀਰ ਦੇ ਸਮੂਹ ਮੈਂਬਰ ਸਾਹਿਬਾਨਾਂ ਦੀ ਸਲਾਨਾ ਮੀਟਿੰਗ ਕੀਤੀ ਗਈ ਜਿਸ ਵਿੱਚ ਕਲੱਬ ਦੀਆਂ ਸਲਾਨਾ ਕਾਰਗੁਜ਼ਾਰੀਆਂ ਨੂੰ ਧਿਆਨ ਹਿੱਤ ਰੱਖ ਕੇ ਸਾਰੇ ਮੈਂਬਰਾਂ ਦੇ ਵੱਖੋ ਵੱਖਰੇ ਵਿਚਾਰ ਜਾਣੇ ਗਏ, ਕਲੱਬ ਦੇ ਖਜਾਨਚੀ ਜਗਵਿੰਦਰ ਸਿੰਘ ਵੱਲੋਂ ਸਲਾਨਾ ਖਰਚਿਆਂ ਸੰਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਗਈ, ਕਲੱਬ ਵੱਲੋਂ ਪਿੰਡ ਅਤੇ ਸਮਾਜਿਕ ਮੁੱਦਿਆਂ ਸਬੰਧੀ ਨਵੀਂ ਰੂਪ ਰੇਖਾ ਤਿਆਰ ਕੀਤੀ ਗਈ, ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਲਾਨਾ ਸਮਾਗਮ ਸਬੰਧੀ ਤਿਆਰੀਆਂ ਦਾ ਵੇਰਵਾ ਲਿਆ ਗਿਆ, ਨਗਰ ਪੰਚਾਇਤ ਦੇ ਕੰਮਾਂ ਵਿੱਚ ਸਹਿਯੋਗ ਕਰਨ ਵਾਲੇ ਸਾਂਝੇ ਕੰਮਾਂ ਸਬੰਧੀ ਇੱਕ ਸੂਚੀ ਤਿਆਰ ਕੀਤੀ ਗਈ, ਨਸ਼ੇ,ਅੰਧ ਵਿਸ਼ਵਾਸ ਅਤੇ ਵਾਤਾਵਰਨ ਦੀ ਰੱਖਿਆ ਸਬੰਧੀ ਕਲੱਬ ਮੈਂਬਰ ਸਾਹਿਬਾਨਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ, ਪਿੰਡ ਪੱਧਰ ਤੇ ਨੌਜਵਾਨਾਂ ਨੂੰ ਸਪੋਰਟਸ ਨਾਲ ਕਿਵੇਂ ਜੋੜਿਆ ਜਾਵੇ ਇਸ ਵਿਸ਼ੇ ਉੱਪਰ ਵਿਚਾਰ ਗੋਸ਼ਟੀ ਕੀਤੀ ਗਈ, ਕਲੱਬ ਦੇ ਵੱਲੋਂ ਕੀਤੇ ਜਾਂਦੇ ਸਾਂਝੇ ਕਾਰਜਾਂ ਲਈ ਫੰਡ ਇਕੱਤਰ ਕਰਨ ਲਈ ਵਿਉਂਤਬੰਦੀ ਕੀਤੀ ਗਈ। ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਕਲੱਬ ਦੇ ਕੀਤੇ ਗਏ ਸਲਾਨਾ ਸਾਰੇ ਕਾਰਜਾਂ ਤੇ ਸੰਤੁਸ਼ਟੀ ਵਿਅਕਤ ਕਰਨ ਉਪਰੰਤ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਨਾਲ ਇੱਕਜੁੱਟ ਹੋ ਕੇ ਸਮਾਜ ਅਤੇ ਪਿੰਡ ਨੂੰ ਉੱਚਾ ਚੁੱਕਣ ਲਈ, ਨਿਵੇਕਲੇ ਪ੍ਰੋਗਰਾਮ ਉਲੀਕ ਕੇ ਅਗਲੇ ਸਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਕਲੱਬ ਮੈਂਬਰ ਸਾਹਿਬਾਨਾਂ ਵੱਲੋਂ ਰਲ ਮਿਲ ਕੇ ਬਿਹਤਰ ਸਮਾਜ ਸਿਰਜਣਾ ਵੱਲ ਆਪਣੇ ਕਦਮ ਵਧਾਉਣ ਲਈ ਸੌਂ ਚੁੱਕੀ ਗਈ। ਕਲੱਬ ਦੀ ਮੀਟਿੰਗ ਦੌਰਾਨ ਪ੍ਰਧਾਨ ਸੰਦੀਪ ਸਿੰਘ ਬਖੋਪੀਰ ਮੀਤ ਪ੍ਰਧਾਨ ਲਖਪ੍ਰੀਤ ਸਿੰਘ, ਖਜਾਨਚੀ ਜਗਵਿੰਦਰ ਸਿੰਘ, ਪ੍ਰੈਸ ਸਕੱਤਰ ਪੁਸ਼ਪਿੰਦਰ ਸਿੰਘ ਸਕੱਤਰ ਗੁਰਦੀਪ ਸਿੰਘ, ਪ੍ਰਕਾਸ਼ਦੀਪ ਸਿੰਘ, ਹਨੀ ਸਿੰਘ, ਗੁਰਜੰਟ ਸਿੰਘ, ਕੁਲਵਿੰਦਰ ਸਿੰਘ ਪੰਚਾਇਤ ਮੈਂਬਰ ਹਰਜਿੰਦਰ ਸਿੰਘ, ਕੁਲਜੀਤ ਸਿੰਘ, ਸ਼ੇਰ ਸਿੰਘ, ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਅੰਮ੍ਰਿਤ ਸਿੰਘ ,ਜਗਤਾਰ ਸਿੰਘ, ਹੈਪੀ ਸਿੰਘ, ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫੇਸਬੁੱਕ-ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਆਪਣੀ ਏਆਈ ਯੂਨਿਟ ਤੋਂ 600 ਲੋਕਾਂ ਨੂੰ ਕੱਢ ਕੇ ਛਾਂਟੀ ਕਰ ਰਹੀ ਹੈ।
Next articleਆਪਣੇ ਪਲੇਠੇ ਗੀਤ “ਹੱਸਦੀ ਨੇ ਦਿਲ ਮੰਗਿਆ” ਰਾਹੀ ਸਰੋਤਿਆ ਦੇ ਸਨਮੁੱਖ ਹੋਣ ਜਾ ਰਹੇ ਲੋਕ ਗਾਇਕ ਛਿੰਦਾ ਚੱਕ ਵਾਲਾ :- ਅਦਾਕਾਰ ਕੁਲਦੀਪ ਨਿਆਮੀ