HOME ਪੰਜਾਬ ਹੀ ਨਹੀ ਬਲਕਿ ਪੂਰਾ ਭਾਰਤ ਹੀ ਨਸ਼ਿਆਂ ਦੀ ਲਪੇਟ ਵਿੱਚ ਆਇਆ...

ਪੰਜਾਬ ਹੀ ਨਹੀ ਬਲਕਿ ਪੂਰਾ ਭਾਰਤ ਹੀ ਨਸ਼ਿਆਂ ਦੀ ਲਪੇਟ ਵਿੱਚ ਆਇਆ ਹੋਇਆ ਹੈ : ਬਰਿੰਦਰ ਸਿੰਘ ਪਰਮਾਰ

4
ਬਰਿੰਦਰ ਸਿੰਘ ਪਰਮਾਰ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਪੰਜਾਬ ਹੀ ਨਹੀ ਬਲਕਿ ਪੂਰਾ ਭਾਰਤ ਨਸ਼ਿਆਂ ਦੀ ਲਪੇਟ ਵਿੱਚ ਆਇਆ ਹੋਇਆ ਹੈ ਜਿਸ ਵਿੱਚ ਹੁਣ ਛੋਟੇ ਬੱਚੇ ਅਤੇ ਲੜਕੀਆਂ ਵੀ ਨਸ਼ੇ ਦੀ ਗ੍ਰਿਫਤ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਹਨ । ਇਸ ਕਰਕੇ ਪੰਜਾਬ ਵਿੱਚੋ ਸਰਕਾਰ ਨੇ ਵੀ ਆਪਣਾ ਪੂਰਾ ਜੋਰ ਲਗਾਇਆ ਹੋਇਆ ਹੈ ਕਿ ਨਸ਼ੇ ਨੂੰ ਦੇਸ਼ ਵਿੱਚੋਂ ਕਿਸੇ ਵੀ ਕੀਮਤ ਤੇ ਖਤਮ ਕੀਤਾ ਜਾਵੇ ਪ੍ਰੰਤੂ ਹੋ ਨਹੀ ਰਿਹਾ । ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ !  ਉਹਨਾਂ ਲੋਕਾ ਨੂੰ ਅਪੀਲ ਕਰਦਿਆ ਕਿਹਾ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਵੋ ਕਿਉਂਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਮੁੰਡੇ ਤੇ ਕੁੜੀਆ ਜਿਆਦਾ ਗਿਣਤੀ ਵਿੱਚ ਨਸ਼ੇ ਦੇ ਆਦੀ ਹੋ ਰਹੇ ਹਨ। ਜਿਸ ਨਾਲ ਨੌਜਵਾਨ ਅਤੇ ਉਨਾਂ ਦੇ ਮਾਤਾ ਪਿਤਾ ਮਾਨਸਿਕ ਤੌਰ ਤੇ ਰੋਗੀ ਹੋ ਰਹੇ ਹਨ। । ਉਹਨਾ ਕਿਹਾ ਕਿ ਨੌਜਵਾਨ ਦੇਸ਼ ਦਾ ਭੱਵਿਖ ਹੁੰਦੇ ਹਨ, ਪਰ ਸਾਡੇ ਨੌਜਵਾਨ ਅੱਜ ਦੇ ਦੌਰ ਵਿੱਚ ਨਸ਼ੇ ਦੀ ਗ੍ਰਿਫਤ ਵਿੱਚ ਫਸ ਰਹੇ ਹਨ। ਉਹਨਾਂ ਕਿਹਾ ਕਿ ਨਸ਼ੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀ ਲੱਭਿਆ ਜਾ ਸਕਦਾ । ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਅਤੇ ਸੱਭਿਅਆਚਾਰ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਬੱਚੇ ਗੁਮਰਾਹ ਹੋ ਕੇ ਬੁਰੀ ਸੰਗਤ ਵਿੱਚ ਨਾ ਪੈ ਜਾਣ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 23/10/2025
Next articleਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਚਦੇਵਾ ਸਟਾਕਸ ਫੈਮਿਲੀ ਵਾਕ ਟੀ-ਸ਼ਰਟ ਕੀਤੀ ਜਾਰੀ