ਡੇਰਾਬਾਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਡੇਰਾਬਾਸੀ ਹੰਸਾ ਇੰਡਸਟਰੀਅਲ ਗਰੁੱਪ ਦੇ ਸਵਰਗੀ ਚੇਅਰਮੈਨ ਹੰਸਰਾਜ ਗੁਪਤਾ ਦੇ 93ਵੇਂ ਜਨਮਦਿਨ ਦੇ ਮੌਕੇ, ਹੰਸਾ ਇੰਡਸਟਰੀਅਲ ਪਾਰਕ ਬਰਵਾਲਾ ਰੋਡ ‘ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਦਸਵਾਂ ਖੂਨਦਾਨ ਕੈਂਪ ਡੇਰਾਬਾਸੀ ਇੰਡਸਟਰੀਜ਼ ਐਸੋਸੀਏਸ਼ਨ, ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਅਤੇ ਲਾਇਨਜ਼ ਕਲੱਬ ਡੇਰਾਬਾਸੀ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦਾ ਉਦਘਾਟਨ ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ ਅਤੇ ਜਨਰਲ ਸਕੱਤਰ ਰਾਕੇਸ਼ ਰਤਨ ਅਗਰਵਾਲ ਨੇ ਕੀਤਾ, ਜਦਕਿ ਸਮਾਰੋਹ ਦੀ ਪ੍ਰਧਾਨਗੀ ਸਵਰਗੀ ਹੰਸਰਾਜ ਗੁਪਤਾ ਦੇ ਪੁੱਤਰ ਅਰੁਣ ਗੁਪਤਾ ਨੇ ਕੀਤੀ। ਇਸ ਮੌਕੇ ਡਾ. ਰਿਤੇਸ਼ ਸੋਹਾਣਾ ਦੀ ਅਗਵਾਈ ਹੇਠ ਸੋਹਾਣਾ ਹਸਪਤਾਲ ਦੀ ਮੈਡੀਕਲ ਟੀਮ ਨੇ 125 ਯੂਨਿਟ ਖੂਨ ਇਕੱਠਾ ਕੀਤਾ। ਪ੍ਰਬੰਧਕਾਂ ਵੱਲੋਂ ਸਾਰੇ ਖੂਨਦਾਨੀਆਂ ਨੂੰ ਪ੍ਰਮਾਣਪੱਤਰ ਅਤੇ ਥਰਮਸ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਲਾਇਨਜ਼ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ, ਪ੍ਰੇਮ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਦੇ ਪ੍ਰਿੰਸੀਪਲ ਜਨਰਲ ਸਕੱਤਰ ਉਪੇਸ਼ ਬਾਂਸਲ, ਉਪ ਪ੍ਰਧਾਨ ਨਿਤਿਨ ਜਿੰਦਲ, ਵਿਵੇਕ ਗੁਪਤਾ ਅਤੇ ਰਜਨੀਸ਼ ਬਹਿਲ ਸਮੇਤ ਕਈ ਸਮਾਜ ਸੇਵੀ ਮੌਜੂਦ ਰਹੇ। ਇਸ ਮੌਕੇ ਹੰਸਾ ਇੰਡਸਟਰੀਅਲ ਪਾਰਕ ਵਿੱਚ ਭਾਈਚਾਰਕ ਦਾਅਵਤ ਦਾ ਆਯੋਜਨ ਕਰਕੇ ਸਵਰਗੀ ਹੰਸਰਾਜ ਗੁਪਤਾ ਦੀ ਯਾਦ ਨੂੰ ਨਮਨ ਕੀਤਾ ਗਿਆ। ਸਮਾਰੋਹ ਵਿੱਚ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਸਮਾਜ ਸੇਵਾ ਅਤੇ ਮਨੁੱਖਤਾ ਦੇ ਪੱਧਰ ‘ਤੇ ਕੰਮ ਜਾਰੀ ਰੱਖਣ ਦਾ ਸੰਕਲਪ ਵੀ ਲਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



