HOME ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਬਹੁਤ ਖੁਸ਼ੀ ਦੀ ਗੱਲ ਹੈ

ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਬਹੁਤ ਖੁਸ਼ੀ ਦੀ ਗੱਲ ਹੈ

5
    (ਸਮਾਜ ਵੀਕਲੀ)   ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਰੂਹਾਨੀਅਤ , ਇਤਿਹਾਸਿਕ , ਪਵਿੱਤਰਤਾ ਅਤੇ ਧਾਰਮਿਕ ਤੌਰ ‘ਤੇ ਦੁਨੀਆ ਵਿੱਚ ਆਪਣੀ ਖਾਸ ਅਹਿਮੀਅਤ ਰੱਖਦੀ ਹੈ। ਇਸ ਪਾਵਨ ਧਰਤੀ ਦੀ ਸਮੁੱਚੇ ਵਿਸ਼ਵ ਵਿੱਚ ਆਪਣੀ ਖਾਸ ਪਹਿਚਾਣ , ਵਿਸ਼ੇਸ਼ਤਾ ਅਤੇ ਦੁਨੀਆ ਵਿੱਚ ਮਹਾਨਤਾ ਹੈ। ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਿਲ੍ਹਾ  ਬਣਾਉਣ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਨੇ ; ਜੋ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਸਨੀਕਾਂ ਤੇ ਇਸ ਧਰਤੀ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਬਹੁਤ ਵੱਡੀ ਖੁਸ਼ੀ , ਮਾਣ ਵਾਲੀ ਅਤੇ ਚੰਗੀ ਗੱਲ ਹੈ। ਪਹਿਲਾਂ ਵੀ ਸ੍ਰੀ ਆਨੰਦਪੁਰ ਸਾਹਿਬ ਨੂੰ ਜਿਲ੍ਹਾ ਬਣਾਉਣ ਦੀ ਵਿਚਾਰ ਚਰਚਾ ਹੁੰਦੀ ਆਈ ਹੈ ; ਪਰ ਜੇਕਰ ਨੇੜਲੇ ਭਵਿੱਖ ਵਿੱਚ ਸਰਕਾਰ ਇਸਨੂੰ ਜਿਲ੍ਹਾ ਬਣਾਉਣ ਦੇ ਬਾਰੇ ਐਲਾਨ ਕਰਦੀ ਹੈ ਤਾਂ ਇਹ ਬਹੁਤ ਹੀ ਵਧੀਆ ਗੱਲ ਹੋਵੇਗੀ ਤੇ ਇਸ ਦੇ ਨਾਲ਼ ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦੇ ਨਾਲ਼ –  ਨਾਲ਼ ਦੁਨੀਆਂ ਵਿੱਚ ਹੋਰ ਵੀ ਅਹਿਮੀਅਤ ਮਿਲੇਗੀ ਤੇ ਪ੍ਰਸ਼ਾਸਨਿਕ ਪੱਧਰ ‘ਤੇ ਵੀ ਸ੍ਰੀ ਅਨੰਦਪੁਰ ਸਾਹਿਬ ਦਾ ਨਾਂ ਵਿਸ਼ੇਸ਼ ਤੌਰ ‘ਤੇ ਅੱਗੇ ਆਵੇਗਾ , ਪਰ ਇਸ ਦੇ ਨਾਲ਼ ਇਹ ਵੀ ਧਿਆਨਦੇਣ ਯੋਗ ਹੋਵੇਗਾ ਕਿ ਜਿਲ੍ਹਾ  ਬਣਾਉਣ ਦੇ ਲਈ ਇੱਥੇ ਜੋ ਵੀ ਵਿਕਾਸ ਹੋਵੇ ਉਹ ਇਸ ਪਵਿੱਤਰ ਧਰਤੀ ਦੀ ਕੁਦਰਤੀ ਸੁੰਦਰਤਾ ਨੂੰ ਬਰਕਰਾ ਰੱਖਦੇ ਹੋਏ ਹੋ ਜਾਵੇ ਤਾਂ ਜੋ ਇੱਥੋਂ ਦੀ ਜੋ ਕੁਦਰਤੀ ਸੁੰਦਰਤਾ ਤੇ ਕੁਦਰਤੀ ਵਰਤਾਰੇ ਹਨ ਉਹ ਪਹਿਲਾਂ ਦੀ ਤਰ੍ਹਾਂ ਭਲੀ – ਭਾਂਤ ਵਰਤਦੇ – ਵਿਚਰਦੇ ਰਹਿਣ ਤੇ ਕੁਦਰਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਪਣੀ ਸੁੰਦਰਤਾ ਅਤੇ ਵਿਸ਼ਾਲਤਾ ਨਾਲ਼ ਖੁਸ਼ਬੂਆਂ ਵੰਡਦੀ ਰਹੇ। ਇੱਥੋਂ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਥੋਂ ਦੇ ਕੁਦਰਤੀ ਵਰਤਾਰਿਆਂ ਨੂੰ ਸੰਭਾਲਣ ਲਈ ਪਹਿਲਾਂ ਦੀ ਤਰ੍ਹਾਂ ਭਵਿੱਖ ਵਿੱਚ ਵੀ ਉਪਰਾਲੇ ਕਰਦੇ ਰਹਿਣ ਤਾਂ ਜੋ ਇਸ ਪਾਵਨ ਧਰਤੀ ਦੀ ਅਹਿਮੀਅਤ , ਮਰਿਆਦਾ ਅਤੇ ਦੁਨੀਆ ਵਿੱਚ ਵਿਲੱਖਣ ਪਹਿਚਾਣ ਪਹਿਲਾਂ ਦੀ ਤਰ੍ਹਾਂ ਬਣੀ ਰਹੇ ਤੇ ਗੁਰੂਆਂ ਦੀ ਇਹ ਪਾਵਨ ਪਵਿੱਤਰ ਅਨੰਦਾਂ ਦੀ ਨਗਰੀ ਸਭ ਨੂੰ ਅਨੰਦ , ਖੁਸ਼ੀਆਂ – ਖੇੜੇ , ਸਕੂਨ ਤੇ ਤਿਆਗ ਤੇ ਸਮਰਪਣ ਦੀ ਭਾਵਨਾ ਦਿੰਦੀ ਰਹੇ।
ਮਾਸਟਰ ਸੰਜੀਵ ਧਰਮਾਣੀ 
ਸ੍ਰੀ ਅਨੰਦਪੁਰ ਸਾਹਿਬ
9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਲਿਬਰੇਸ਼ਨ ਵਲੋਂ ਚੀਫ਼ ਜਸਟਿਸ ਗਵੱਈ ਦੇ ਅਪਮਾਨ ਅਤੇ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਪਿੱਛੇ ਕੰਮ ਕਰ ਰਹੀ ਉੱਚ ਜਾਤੀਵਾਦੀ ਘ੍ਰਿਣਾ ਦੀ ਸਖ਼ਤ ਨਿੰਦਾ
Next articleਮੋਦੀ ਰਾਜ ਦੌਰਾਨ ਦਲਿਤਾਂ ਉਤੇ ਹਮਲਿਆਂ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਦੀਆਂ ਵਧ ਰਹੇ ਘਟਨਾਵਾਂ ਵਿਰੁੱਧ ਰੋਸ ਪ੍ਰਦਰਸ਼ਨ, ਫੂਕਿਆ ਮਨੂੰਵਾਦ ਦਾ ਪੁਤਲਾ