HOME ਕਾਰ ਅਤੇ ਮੋਟਰਸਾਈਕਲ ਦੀ ਟੱਕਰ ‘ਚ’ਮੋਟਰਸਾਈਕਲ ਸਵਾਰ ਦੋਨੋਂ ਜਖਮੀ

ਕਾਰ ਅਤੇ ਮੋਟਰਸਾਈਕਲ ਦੀ ਟੱਕਰ ‘ਚ’ਮੋਟਰਸਾਈਕਲ ਸਵਾਰ ਦੋਨੋਂ ਜਖਮੀ

2
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਰਾਜਨ ਢਾਬੇ ਦੇ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਦੱਸਿਆ ਕਿ ਉਨ੍ਹਾਂ ਨੂੰ  ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਰਾਜਨ ਢਾਬੇ ਕੋਲ ਐਕਸੀਡੈਂਟ ਹੋ ਗਿਆ ਹੈ ਉਨ੍ਹਾਂ ਨੇ ਤਰੁੰਤ  ਜਾ ਕੇ ਅਸੀਂ ਦੇਖਿਆ ਕਿ ਇੱਕ ਸਵਿਫਟ ਕਾਰ ਪੀ ਬੀ 06ਏ ਡੀ2393 ਜਿਸ ਨੂੰ ਰਾਜਨ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ਇਹ ਬਲਾਚੌਰ ਸਾਈਡ ਤੋਂ ਰੋਪੜ੍ਹ ਸਾਈਡ ਨੂੰ ਜਾ  ਰਿਹਾ ਸੀ ਅਤੇ ਇਕ ਸਪਲੈਂਡਰ ਮੋਟਰਸਾਈਕਲ ਪੀ ਬੀ 32 ਕ੍ਰਿਉ 2553 ਜਿਸ ਨੂੰ ਲਖਵੀਰ ਪੁੱਤਰ ਰੌਸ਼ਨ ਲਾਲ ਵਾਸੀ ਬਨਾਂ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਇਸ ਦੇ ਮਗਰ ਗੁਰਪ੍ਰੀਤ ਪੁੱਤਰ ਕਮਲਜੀਤ ਵਾਸੀ ਪਿੰਡ ਬਨਾਂ ਮਗਰ ਬੈਠਾ ਸੀ ਇਹ ਦੋਵੇਂ ਮੋਟਰਸਾਈਕਲ ਸਵਾਰ ਬਲਾਚੌਰ ਸਾਈਡ ਤੋਂ ਕਾਠਗੜ੍ਹ ਸਾਈਡ ਜਾ ਰਹੇ ਸਨ ਜਦੋਂ ਇਹ ਕਾਰ ਅਤੇ ਮੋਟਰਸਾਈਕਲ ਉਪਰੋਕਤ ਸਥਾਨ ਦੇ ਪਹੁੰਚੇ ਤਾ ਕਾਰ ਵਾਲੇ ਨੇ ਕਾਰ ਸਾਇਡ ਤੇ ਕਰਨ ਲਈ ਬ੍ਰੇਕ ਲਗਾਈ ਤਾਂ ਮੋਟਰਸਾਈਕਲ ਕਾਰ ਦੇ ਪਿੱਛੇ ਜਾ ਵੱਜੀਆਂ ਜਿਸ ਨਾਲ ਮੋਟਰਸਾਈਕਲ ਸਵਾਰ ਦੋਨੋ ਗੰਭੀਰ ਜਖਮੀ ਹੋ ਗਏ ।ਜਿਨ੍ਹਾਂ ਨੂੰ ਇਲਾਜ   ਐਸ ਐਸ ਐਫ ਦੀ ਟੀਮ ਨੇ ਆਪਣੀ ਗੱਡੀ ਵਿਚ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਅਤੇ ਐਸ ਐਸ ਐਫ ਦੀ ਟੀਮ ਵਲੋਂ ਜ਼ਖਮੀਆਂ ਦੇ ਘਰਦਿਆਂ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ। ਇਸ ਘਟਨਾ ਦੀ ਸੂਚਨਾ ਬਾਰੇ ਥਾਣਾ ਸਦਰ ਬਲਾਚੌਰ ਨੂੰ ਦੇ ਦਿੱਤੀ ਗਈ ।ਇਸ ਹਾਦਸੇ ਦੀ ਖਬਰ ਸੁਣਦੇ ਸਾਰ ਥਾਣਾ ਸਦਰ ਬਲਾਚੌਰ ਦੇ ਐਸਆਈ ਮਨੋਹਰ ਲਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਹਾਦਸੇ ਦੇ ਕਾਰਨਾ ਦੀ ਜਾਂਚ ਵਿੱਚ ਜੁੜ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਗਵਾਨ ਵਾਲਮੀਕਿ ਨੇ ਸਾਨੂੰ ਸੱਚਾਈ ਤੇ ਨੇਕੀ ਦੇ ਰਸਤੇ ’ਤੇ ਚੱਲਣ ਦੀ ਦਿੱਤੀ ਪ੍ਰੇਰਣਾ : ਹਰਮੇਸ਼ ਰੰਗੀਲਾ
Next article*ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਤੇ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ – ਵਿਧਾਇਕ ਸੰਤੋਸ਼ ਕਟਾਰੀਆ*