HOME ” ਰਾਜਵੀਰ ਜਵੰਦਾ “

” ਰਾਜਵੀਰ ਜਵੰਦਾ “

2

 (ਸਮਾਜ ਵੀਕਲੀ) 

ਮਾਂ ਬੋਲੀ ਦਾ ਪਿਆਰਾ ਤੁਰ ਗਿਆ ਜਵੰਦਾ ਯਾਰ ਨਿਆਰਾ ਤੁਰ ਗਿਆ,
ਸੀਣੀ ਮਾਂ ਦਾ ਪੁੱਤ ਇਹ ਜੱਗ ਤੋਂ ਕਿੰਨਾਂ ਸੀ, ਜੋ ਪਿਆਰਾ ਤੁਰ ਗਿਆ,
ਮਾਂ,ਬੀਵੀ ਤੇ ਬੱਚਿਆਂ ਦਾ ਸੀ, ਜੋ,ਕਿੱਡਾ ਵੱਡਾ ਸਹਾਰਾ ਤੁਰ ਗਿਆ,
ਪੁਲਿਸ ਦੀ ਨੌਕਰੀ ਪਿੱਛੇ ਛੱਡੀ, ਮਾਂ ਬੋਲੀ ਦਾ ਪਿਆਰਾ ਤੁਰ ਗਿਆ,
ਮਾਂ ਬੋਲੀ ਦੀ ਸੇਵਾ ਕਰਦਾ, ਉਹ, ਮਾਂ ਦੀ ਅੱਖ ਦਾ ਤਾਰਾ ਤੁਰ ਗਿਆ,
ਭੈਣ ਦੀ ਰੱਖੜੀ, ਪੱਗ ਬਾਪੂ ਦੀ, ਯਾਰ ਯਾਰਾਂ ਦਾ ਪਿਆਰਾ ਤੁਰ ਗਿਆ,
ਸੱਭਿਆਚਾਰ ਦੀ ਜਿੰਦ ਜਾਨ ਸੀ, ਪੁੱਤ ਪੰਜਾਬ ਦਾ ਨਿਆਰਾ ਤੁਰ ਗਿਆ,
ਸਫ਼ਰਾਂ ਉੱਤੇ ਤੁਰਦਾ-ਤੁਰਦਾ,ਉਹ ਕਿੱਡਾ ਲਾ ਕੇ ਲਾਰਾ ਤੁਰ ਗਿਆ,
ਧੀ-ਧਿਆਣੀ,ਪੱਗ ਦੀ ਸੋਭਾ, ਕੰਧ ਮਜ਼ਬਾਂ ਦੀ ਨੂੰ ਲਾਉਂਦਾ ਖਾਰਾ ਤੁਰ ਗਿਆ,
ਯਾਦ ਕਿੱਥੇ ਸੀ ਸਫ਼ਰ ਆਖ਼ਰੀ,ਉਹ ਤਾਂ ਹੱਸਦਾ ਗਾਉਂਦਾ ਤੁਰ ਗਿਆ,
ਉੱਚਾ ਲੰਮਾ ਗੋਰਾ ਗੱਭਰੂ, ਹੱਸਦਾ ਨੱਚਦਾ  ਪਿਆਰਾ ਤੁਰ ਗਿਆ,
ਆਵਾਜ਼ ਸੁਰੀਲੀ ਸ਼ਹਿਦੋਂ ਮਿੱਠੀ, ਗੀਤ ਪੰਜਾਬੀ ਗਾਉਂਦਾ ਤੁਰ ਗਿਆ,
ਗੁਰੂਆਂ ਪੀਰਾਂ ਨੂੰ ਵਡਿਆਉਂਦਾ, ਰੁਸੇ ਯਾਰ ਮਨਾਉਂਦਾ ਤੁਰ ਗਿਆ,
ਦਰਦਵੰਦਾਂ ਦੇ ਕਿੱਸੇ ਗਾਉਂਦਾ, ਮਿਰਜੇ, ਰਾਂਝੇ, ਗਾਉਂਦਾ ਤੁਰ ਗਿਆ,
ਪੱਗ ਤੇ ਚੁੰਨੀ ਨੂੰ ਵਡਿਆਉਂਦਾ,ਜੁਰਤ ਤੇ ਅਣਖ ਜਗਾਉਂਦਾ ਤੁਰ ਗਿਆ,
ਇੱਜ਼ਤਾਂ ਅਣਖਾਂ ਦੀ ਗੱਲ ਕਰਦਾ, ਕਿੱਸੇ ਲੱਖ ਸੁਣਾਉਂਦਾ ਤੁਰ ਗਿਆ,
ਮਿਹਨਤੀ ਪੁੱਤ ਸੀ ਮਾਪਿਆਂ ਦਾ ਏ, ਸੱਚ ਦਾ ਹੋਕਾ ਲਾਉਂਦਾ ਤੁਰ ਗਿਆ
ਵਿੱਚ ਪੰਜਾਬੀ ਗਾਣੇ ਗਾ ਕੇ, ਕਿਰਤੀਆਂ ਨੂੰ ਵਡਿਆਉਂਦਾ ਤੁਰ ਗਿਆ,
ਹੱਸਦਾ ਨੱਚਦਾ ਪੁੱਤ ਪੰਜਾਬੀ, ਬਣਕੇ ਅੱਖ ਦਾ ਤਾਰਾ, ਤੁਰ ਗਿਆ ,
ਸੰਦੀਪ ਨਾ ਘਾਟਾ ਹੋਣਾ ਪੂਰਾ,ਬਣ ਇਹ, ਭੰਗ ਦੇ ਭਾਣਾ ਤੁਰ ਗਿਆ ।
ਯਾਰ ਜਵੰਦਾ ਰਹਿਣਾ ਚੇਤੇ, ਭਾਵੇਂ ਬਣ ਅਣਜਾਣਾ ਤੁਰ ਗਿਆ,

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਭਾਰਤੀ ਰਾਜਨੀਤੀ ਦਾ ਮੱਘਦਾ ਸੂਰਜ ਸੀ– ਸਾਹਿਬ ਕਾਂਸ਼ੀ ਰਾਮ
Next articleDid RSS Sacrifice for Freedom of India?