ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਅੱਜ ਪਿੰਡ ਪੋਜੇਵਾਲ ਵਿਖੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸਾਬਕਾ ਵਿਧਾਇਕ ਸ਼੍ਰੀ ਰਾਮ ਕਿਸ਼ਨ ਕਟਾਰੀਆ ਜੀ ਦੀ ਦੂਸਰੀ ਬਰਸੀ ਮੌਕੇ ਉਹਨਾਂ ਦੇ ਸਪੁੱਤਰ ਸ਼੍ਰੀ ਅਸ਼ੋਕ ਕਟਾਰੀਆ ਜੀ, ਸੁਦੇਸ਼ ਕਟਾਰੀਆ , ਦਿਨੇਸ਼ ਕੁਮਾਰ ਕਟਾਰੀਆ ,ਕਰਨਵੀਰ ਕਟਾਰੀਆ , ਕੁਨਾਲ ਕਟਾਰੀਆ ਨੇ ਸ਼ਰਧਾਂਜਲੀ ਭੇਂਟ ਕੀਤੀ|ਸ੍ਰੀ ਰਾਮ ਕਿਸ਼ਨ ਕਟਾਰੀਆ ਜੀ ਸਿਖਿਆ ਨੂੰ ਪਹਿਲ ਦੇਣ ਵਾਲੇ, ਥੁੜਾਂ ਮਾਰੇ ਕੰਢੀ ਇਲਾਕੇ ਨੂੰ ਵਿਕਾਸ ਵੱਲ ਤੋਰਨ ਵਾਲੇ ਤੇ ਵਿਸੇਸ ਕਰਕੇ ਗੁੱਜਰ ਕੌਮ ਦੇ ਮਸੀਹਾ ਤੇ ਸਾਡੇ ਹਰਦਿਲ ਅਜੀਜ ਨੇਤਾ ਜੀ ਨੂੰ ਦੂਜੀ ਬਰਸੀ ਤੇ ਸ਼ਤ ਸ਼ਤ ਨਮਨ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਰਿਵਾਰ ਵੱਲੋਂ ਬਰਸੀ ਮਨਾਈ ਗਈ l ਜਿਸ ਵਿੱਚ ਬਲਾਚੌਰ ਤੋ ਵੱਖ ਵੱਖ ਆਗੂ ਇਕੱਠੇ ਹੋਏ। ਅਰਦਾਸ ਉਪਰੰਤ ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਦੇ ਸੀਨੀਅਰ ਆਗੂ, ਧਾਰਮਿਕ ਸੰਸਥਾਵਾਂ ਦੇ ਮਹਾਂਪੁਰਖ ਅਤੇ ਵੱਡੀ ਗਿਣਤੀ ‘ਚ ਆਏ ਲੋਕਾਂ ਨੇ ਕਟਾਰੀਆ ਸਾਹਿਬ ਨੂੰ ਫੁੱਲ ਅਰਪਿਤ ਕਰਦੇ ਹੋਏ ਉਨ੍ਹਾਂ ਦੀ ਯਾਦ ‘ਚ ਸ਼ਰਧਾ ਦੇ ਫੁੱਲ ਭੇਂਟ ਕੀਤੇ।ਵਿਧਾਇਕਾ ਸੰਤੋਸ਼ ਕਟਾਰੀਆ ਦੁਆਰਾ ਦੱਸਿਆ ਗਿਆ ਕਿ ਕਟਾਰੀਆ ਜੀ ਨੂੰ ਸਿੱਖਿਆ ਦੇ ਦਾਨੀ ਦੇ ਨਾਲ ਨਾਲ ਸਿਆਸਤ ਦੇ ਬਾਬਾ ਬੋਹੜ ਵਜੋਂ ਵੀ ਜਾਣਿਆ ਜਾਂਦਾ ਹੈ।
ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਦੀ ਬਰਸੀ ਤੇ ਅਸ਼ੋਕ ਕਟਾਰੀਆ ਤੇ ਸੰਤੋਸ਼ ਕਟਾਰੀਆ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



