HOME ਮਾਣਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ‘ਤੇ ਹਮਲਾ, ਸਿੱਧਾ ਸਿੱਧਾ ਭਾਰਤੀ ਸੰਵਿਧਾਨ...

ਮਾਣਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ‘ਤੇ ਹਮਲਾ, ਸਿੱਧਾ ਸਿੱਧਾ ਭਾਰਤੀ ਸੰਵਿਧਾਨ ‘ਤੇ ਹਮਲਾ ਤੇ ਸੰਵਿਧਾਨ ਨੂੰ ਚੁਣੌਤੀ ਦੇਣਾ ਹੈ-ਸੋਮ ਦੱਤ ਸੋਮੀ

4
ਸੋਮ ਦੱਤ ਸੋਮੀ

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਜਿਲਾ ਕਾਂਗਰਸ ਦਿਹਾਤੀ ਜਲੰਧਰ ਐੱਸ. ਸੀ ਵਿੰਗ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ. ਵਾਈ ਗਵਈ ‘ਤੇ ਹਮਲਾ ਕਰਨਾ, ਸਿੱਧਾ-ਸਿੱਧਾ ਸੰਵਿਧਾਨ ‘ਤੇ ਹਮਲਾ ਹੈ ਤੇ ਸੰਵਿਧਾਨ ਨੂੰ  ਚੁਣੌਤੀ ਦੇਣਾ ਹੈ | ਸੋਮ ਦੱਤ ਸੋਮੀ ਨੇ ਉਕਤ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੇ ਕਾਨੰੂਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਇਸ ਸੰਬੰਧ ‘ਚ ਅਜੇ ਤੱਕ ਕੋਈ ਬਿਆਨ ਨਹੀਂ ਆਇਆ, ਜੋ ਕਿ ਹੋਰ ਨਿੰਦਾਜਨਕ ਹੈ | ੁਨਾਂ ਅੱਗੇ ਬੋਲਦਿਆਂ ਕਿਹਾ ਕਿ ਮਾਣਯੋਗ ਅਦਾਲਤਾਂ ਦੇ ਜੱਸ ਸਾਹਿਬਾਨ ਤੇ ਵਕੀਲ ਸਾਹਿਬਾਨ ਭਾਰਤੀ ਸੰਵਿਧਾਨ ਦੇ ਅਧੀਨ ਕੰਮ ਕਰਦੇ ਹਨ ਤੇ ਸੰਵਿਧਾਨ ਦੀ ਰਾਖੀ ਵੀ ਕਰਦੇ ਹਨ | ਉਨਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲਿਆਂ ਦੇ ਵਿਰੋਧ ਕਰਨ ਦੇ ਹੋਰ ਵੀ ਬਹੁਤ ਤਰੀਕੇ ਹਨ, ਜਿਨਾਂ ਦੀ ਇਜ਼ਾਜ਼ਤ ਭਾਰਤੀ ਸੰਵਿਧਾਨ ਵੀ ਦਿੰਦਾ ਹੈ | ਇਸ ਲਈ ਸਾਨੂੰ ਮਾਣ ਮਰਿਆਦਾ ‘ਚ ਰਹਿ ਕੇ ਹੀ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ ਹੈ | ਭਾਰਤ ਦਾ ਸੰਵਿਧਾਨ ਸਰਵਉੱਚ ਹੈ, ਇਸ ਲਈ ਹਰ ਇੱਕ ਭਾਰਤੀ ਨੂੰ  ਮਾਣਯੋਗ ਅਦਲਤਾਂ ਤੇ ਜੱਜ ਸਾਹਿਬਾਨਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਓਮੈਕਸ ਨੇ ਲੁਧਿਆਣਾ ਨੂੰ ਇਲੈਕਟ੍ਰੀਫਾਈ ਕਰਨ ਵਾਲੇ ਬੈਂਗਰ ਅਰੇਨਾ – ਹੈਲੋਵੀਨ ਐਡੀਸ਼ਨ ਨਾਲ ਰੌਸ਼ਨ ਕੀਤਾ; ਓਮੈਕਸ ਸਾਊਥ ਸਿਟੀ ਵਿਖੇ 12000 ਤੋਂ ਵੱਧ ਲੋਕ ਇਕੱਠੇ ਹੋਏ*
Next articleगुलाम दिमाग की भारत माता