ਸਮਾਜ ਵੀਕਲੀ ਯੂ ਕੇ
ਅੱਜ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਮੀਟਿੰਗ ਪੁਕੀਕੋਹੀ ਮੋਟੇਲ ਵਿੱਚ ਹੋਈ । ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮਨਾਉਣ ਸਬੰਧੀ ਵਿਚਾਰ ਚਰਚਾ ਕਰਨੀ ਤੇ ਪ੍ਰੋਗਰਾਮ ਉਲੀਕਣਾ ਸੀ ।
ਸੱਭ ਤੋ ਪਹਿਲਾਂ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਮਹਿੰਦਰਪਾਲ ਡੱਲੀ ਜੀ ਨੇ ਮੀਟਿੰਗ ਵਿਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਿਜੇ ਦਸ਼ਮੀ ਬਾਰੇ ਵਿਚਾਰ ਚਰਚਾ ਕੀਤੀ ਅਤੇ ਸਮਰਾਟ ਅਸ਼ੋਕ ਬਾਰੇ ਜਾਣਕਾਰੀ ਸਾਂਝੀ ਕੀਤੀ । ਬਹੁਜਨ ਨਾਇਕ ਮਨਿਆਵਰ ਕਾਂਸ਼ੀ ਰਾਮ ਜੀ ਨੇ 9 ਅਕਤੂਬਰ 2006 ਨੂੰ ਪ੍ਰੀਨਿਰਵਾਣ ਪ੍ਰਾਪਤ ਕੀਤਾ ਸੀ ਤੇ ਇਸ ਸੰਬੰਧੀ ਉਨ੍ਹਾ ਨੂੰ ਵੀ ਯਾਦ ਕੀਤਾ ਗਿਆ । ਬਹੁਜਨ ਸਮਾਜ ਪਾਰਟੀ ਵਲੋ 9 ਅਕਤੂਬਰ 2025 ਨੂੰ ਫਿਲੌਰ ਵਿਖੇ ਤਖ਼ਤ ਬਦਲ ਦੇਓ ਤਾਜ ਬਦਲ ਦੇਓ ਰੈਲੀ ਰੱਖੀ ਗਈ ਹੈ ਇੰਡੀਆ ਵਿੱਚ ਸਾਰੇ ਸਾਥੀਆਂ ਨੂੰ ਪਹੁਚਣ ਦੀ ਅਪੀਲ ਕੀਤੀ ਗਈ ।
ਇਸ ਮੀਟਿੰਗ ਵਿਚ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ 6 ਦਸੰਬਰ 2025 ਨੂੰ ਪੁਕੀਕੋਹੀ ਵਿਖੇ ਮਨਾਇਆ ਜਾਵੇਗਾ ।
ਅੰਬੇਡਕਰ ਮਿਸ਼ਨ ਸੋਸਾਇਟੀ NZ ਦੇ ਸੈਕਟਰੀ ਰੇਸ਼ਮ ਕਰੀਮਪੁਰੀ ਜੀ ਨੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀਆਂ ਸਾਲਾਨਾ ਖੇਡਾਂ ਜੋ ਪੁਕੀਕੋਹੀ ਵਿਖੇ ਹੋ ਰਹੀਆਂ ਹਨ ਵਿਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ।
ਮੀਟਿੰਗ ਵਿੱਚ ਆਏ ਹੋਏ ਸਾਥੀ:- ਪ੍ਰਧਾਨ ਮਹਿੰਦਰਪਾਲ ਡੱਲੀ, ਸੈਕਟਰੀ ਰੇਸ਼ਮ ਕਰੀਮਪੁਰੀ, ਸੁਨੀਤਾ ਕਰੀਮਪੁਰੀ, ਰੋਮੀਓ, ਰਾਕੇਸ਼ ਕੁਮਾਰ, ਨਿਤਿਨ ਪੌਲ, ਹਨੀ ਪੁਰਹੀਰਾਂ, ਮਨਜੀਤ ਰੱਤੂ, ਰੁਪਿੰਦਰ ਸੁਮਨ, ਰਾਕੇਸ਼ ਹੀਰ, ਗਿਰੀਸ਼ ਕੁਮਾਰ ਗਿੰਨੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



