HOME ਪਿੰਡ ਦੇਨੋਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕਬੱਡੀ ਮਹਾਂਕੁੰਭ 9 ਅਕਤੂਬਰ ਨੂੰ...

ਪਿੰਡ ਦੇਨੋਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕਬੱਡੀ ਮਹਾਂਕੁੰਭ 9 ਅਕਤੂਬਰ ਨੂੰ ।

4

ਨਵਾਂਸ਼ਹਿਰ /ਬੰਗਾ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਦੇਨੋਵਾਲ ਕਲਾਂ ਬੰਗਾ ਰੋਡ ਨੇੜੇ ਗੜ੍ਹਸ਼ੰਕਰ ਵਿਖੇ ਛਿੰਝ  ਮੇਲਾ ਤੇ  ਕਬੱਡੀ ਮਹਾਂਕੁੰਭ 9 ਅਕਤੂਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਜ਼ਿਲਿਆਂ ਤੋਂ ਆਏ ਪਹਿਲਵਾਨਾਂ ਵਲੋਂ ਆਪਣੀ ਕੁਸ਼ਤੀ ਅਤੇ ਕਬੱਡੀ ਟੂਰਨਾਮੈਂਟ ਚ ਖਿਡਾਰੀਆਂ ਵੱਲੋਂ ਆਪਣੇ ਆਪਣੇ ਜੋਹਰ ਦਿਖਾਏ ਜਾਣਗੇ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਰਗੁਭਿੰਦਰ ਸਿੰਘ (ਬਿੱਟੂ ਬਾਬਾ) ਸਮੂਹ ਗ੍ਰਾਮ ਪੰਚਾਇਤ ਅਤੇ ਨੋਜਵਾਨ ਸਭਾ  ਦੇ ਮੈਂਬਰਾਂ ਨੇ ਦੱਸਿਆ ਕਿ ਜਿੱਤਣ ਵਾਲੀਆਂ ਟੀਮਾਂ ਨੂੰ ਵੱਖ-ਵੱਖ ਇਨਾਮਾਂ ਨਾਲ ਨਿਵਾਜਿਆ ਜਾਵੇਗਾ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਇਸ ਮੌਕੇ ਤੇ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਰੌਣਕਾਂ ਨੂੰ ਵਧਾਉ । ਇਸ ਮੌਕੇ ਤੇ ਰਗੁਭਿੰਦਰ ਸਿੰਘ ਬਿੱਟੂ ਬਾਬਾ, ਸੰਜੂ ਮਨੀਲਾ, ਜਸਵੰਤ ਸਿੰਘ , ਅਨੁਰਾਗ ਸੁੱਖਾ ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ,ਸਾਬਕਾ ਐਮਸੀ ਲਾਲ ਬਹਾਦਰ ਗਾਂਧੀ ,ਗਗਨਦੀਪ ਸਿੰਘ , ਵਿਜੈ ਕੁਮਾਰ ਥੋਪੀਆ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਗਤ ਸਿੰਘ ਦੀ ਸੋਚ….
Next articleਜੀਜੀਐਨਆਈਵੀਐਸ ਵੱਲੋਂ ਫ੍ਰੈਸ਼ਰਜ਼ ਪਾਰਟੀ ‘ਆਰੰਭ 2025’ ਦਾ ਆਯੋਜਨ