HOME ਟੋਲ ਪਲਾਜ਼ਾ

ਟੋਲ ਪਲਾਜ਼ਾ

5
ਹਰਜਿੰਦਰ ਸਿੰਘ ਚੰਦੀ
(ਸਮਾਜ ਵੀਕਲੀ)
ਇਹ   ਨਕੋਦਰ   ਤੋਂ  ਰੋਡ ਜਗਰਾਵਾਂ ਜੀ
ਟੁੱਟਾ ਪਿਆ ਸਾਰਾ ਕਿਧਰ ਦੀ ਜਾਵਾਂ ਜੀ
ਟੋਲ ਵਾਲਿਆਂ ਦੇ  ਤਰਲੇ ਮੈਂ  ਪਾਵਾਂ  ਜੀ
ਅੱਜ ਤੱਕ ਨੀ ਪੁਗਾਇਆ ਮੂਹੋਂ ਕੱਢੇ ਬੋਲ ਨੂੰ
ਕਹਿੰਦੇ ਬੀਕੇਯੂ ਪੰਜਾਬ ਘੇਰ ਲਿਆ ਟੋਲ ਨੂੰ

ਜੇਹੜੇ ਲੰਘਦੇ ਆ ਸੰਗੋਵਾਲ ਟੋਲ ਤੇ

ਉਨ੍ਹਾਂ ਪੜਦੇ ਜੋਂ ਪਾਏ ਸੀ ਉਹ  ਖੋਲਤੇ
ਕੱਢੀ ਦਿਲ ਦੀ ਭੜਾਸ  ਬੋਲ ਬੋਲਤੇ
ਇਨ੍ਹਾਂ ਅੱਜ ਤੱਕ ਕਦੇ ਨੀ ਬਣਾਇਆ ਰੋਡ ਨੂੰ
ਕਹਿੰਦੇ ਬੀਕੇਯੂ ਪੰਜਾਬ ਘੇਰ  ਲਿਆ ਟੋਲ ਨ
ਵਾਰ  ਵਾਰ ਰਹੇ  ਕਰਦੇ ਸੀ ਵਾਰਤਾ
ਹਰ ਵਾਰਤਾ  ਚੋਂ ਇਕੋਂ  ਗੱਪ ਮਾਰਤਾ
ਟੋਲ ਵਾਲਿਆਂ ਨੇ ਗੱਲਾਂ ਵਿਚ ਸਾਰਤਾ
ਜਿੰਨਾ ਅੱਗੇ ਨਾ ਵਧਾਇਆ ਗੱਲ ਗੋਲ ਮੋਲ ਨੂੰ
ਕਹਿੰਦੇ ਬੀਕੇਯੂ  ਪੰਜਾਬ  ਘੇਰ  ਲਿਆ ਟੋਲ ਨੂੰ
ਬੈਂਚ ਛਾਤੀਆਂ ਤੇ ਹੱਥਾਂ ਵਿਚ  ਝੰਡੇ ਆ
ਕਿਸੇ ਤਕੜੇ ਉਸਤਾਦ ਦੇ ਇਹ ਚੰਡੇ ਆ
ਆਏ  ਪੁੱਟਦੇ  ਨਦੀਨ  ਅਤੇ  ਕੰਡੇ  ਆ
ਕਦੇ  ਛੱਡਦੇ  ਨਾ  ਵਿਚ ਜੋਂ  ਅਰੰਭੇ  ਘੋਲ  ਨੂੰ
ਕਹਿੰਦੇ ਬੀਕੇਯੂ ਪੰਜਾਬ ਘੇਰ  ਲਿਆ ਟੋਲ ਨੂੰ
ਖ਼ੁਸ਼ ਜੰਨਤਾਂ ਹੋਈ ਪਰਚੀ  ਵੀ ਬੰਦ ਜੀ
ਸੋਖਾ ਲੰਘਣ ਦਾ ਹੋ ਗਿਆ ਹੈ ਪੰਧ ਜੀ
ਟੋਲ ਅਣਮਿੱਥੇ ਸਮੇਂ ਲਈ ਹੈ  ਬੰਦ  ਜੀ
ਸਦਾ  ਵੱਜਦੇ  ਸਲੂਟ  ਜਨਤਾਂ  ਦੇ  ਘੋਲ  ਨੂੰ
ਕਹਿੰਦੇ ਬੀਕੇਯੂ ਪੰਜਾਬ ਘੇਰ ਲਿਆ ਟੋਲ ਨੂੰ
ਜਲੰਧਰ  ਦੀ  ਜਿੰਨੀ ਵੀ ਇਕਾਈ  ਜੀ
ਚੰਦੀ, ਸੱਚੇ ਦਿਲੋਂ ਦਿੰਦਾਂ ਹੈ ਵਧਾਈ ਜੀ
ਡਿਊਟੀ ਸਕੱਤਰ ਪ੍ਰੈਸ ਦੀ ਲਗਾਈ ਜੀ
ਜੋ ਲੇਖੇ ਜਥੇਬੰਦੀ ਲਾਉਂਦੇ ਜਾਨ ਅਨਮੋਲ ਨੂੰ
ਕਹਿੰਦੇ ਬੀਕੇਯੂ ਪੰਜਾਬ ਘੇਰ ਲਿਆ ਟੋਲ ਨੂੰ
ਲੇਖਕ- ਹਰਜਿੰਦਰ ਸਿੰਘ ਚੰਦੀ 
ਸੂਬਾ ਪ੍ਰੈੱਸ ਸਕੱਤਰ ਬੀਕੇਯੂ ਪੰਜਾਬ 
Previous articleਡਾ: ਇੰਦਰਜੀਤ ਸਿੰਘ ਨੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਸੈਮੀਨਾਰ ਵਿੱਚ ਕੀਤੀ ਸ਼ਿਰਕਤ
Next articleਰੇਲ ਕੋਚ ਫੈਕਟਰੀ ਨੇ ਵਿਕਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ