HOME ਕੇ.ਵੀ.ਕੇ. ਲੰਗੜੋਆ ਵਿਖੇ ਲੱਗੀ ਕੁਦਰਤੀ ਖੇਤੀ ਦੀ ਟ੍ਰੇਨਿੰਗ

ਕੇ.ਵੀ.ਕੇ. ਲੰਗੜੋਆ ਵਿਖੇ ਲੱਗੀ ਕੁਦਰਤੀ ਖੇਤੀ ਦੀ ਟ੍ਰੇਨਿੰਗ

2

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ):- ਨੈਸ਼ਨਲ ਮਿਸ਼ਨ ਆਨ ਨੈਚੂਰਲ ਫਾਰਮਿੰਗ ਅਧੀਨ ਇਕ ਦਿਨ ਦਾ ਕੁਦਰਤੀ ਖੇਤੀ ਸਿਖਲਾਈ ਕੋਰਸ ਕੇ.ਵੀ.ਕੇ. ਲੰਗੜੋਆ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਇਆ ਗਿਆ। ਜਿਸ ਵਿਚ ਕੇ.ਵੀ.ਕੇ. ਦੇ ਡਾ. ਆਰਤੀ ਵਰਮਾ, ਡਾ ਜਸਵਿੰਦਰ ਸਿੰਘ ਨੇ ਕੁਦਰਤੀ ਖੇਤੀ ਸਬੰਧੀ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਇਸ ਕੁਦਰਤੀ ਖੇਤੀ ਸਿਖਲਾਈ ਕੋਰਸ ਵਿਚ ਉੱਘੇ ਸਮਾਜ ਸੇਵੀ, ਵਾਤਾਵਰਣ ਪ੍ਰੇਮੀ, ਕੁਦਰਤੀ ਖੇਤੀ ਮਾਹਿਰ, ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕੁਦਰਤੀ ਖੇਤੀ ਦੇ ਮਾਸਟਰ ਟ੍ਰੇਨਰ, ਨੈਸ਼ਨਲ ਅਵਾਰਡੀ, ਬੈਸਟ ਪ੍ਰੋਗਰੈਸਿਵ ਫਾਰਮਰ ਅਵਾਰਡੀ ਸੁਰਜੀਤ ਸਿੰਘ ਰਾਏ ਨੇ ਵੀ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ ਅਤੇ ਸਿਖਲਾਈ ਲੈਣ ਆਏ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਕੁਦਰਤੀ ਖੇਤੀ ਸਬੰਧੀ ਸਾਰੀਆਂ ਫਸਲਾਂ ਉਤੇ ਟ੍ਰੇਨਿੰਗ ਦਿਤੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਸੁਰਜੀਤ ਸਿੰਘ ਰਾਏ ਨੇ ਕਿਹਾ ਕਿ ਹਵਾ, ਮਿੱਟੀ, ਪਾਣੀ ਨੂੰ ਬਚਾਉਣ ਲਈ, ਮਨੁੱਖੀ ਸਰੀਰਾਂ ਵਿਚ ਆਏ ਭਿਆਨਿਕ ਬਿਮਾਰੀਆਂ ਦੇ ਹੜ੍ਹ ਉਤੇ ਕਾਬੂ ਪਾਉਣ ਲਈ ਸਾਨੂੰ ਵੱਧ ਤੋਂ ਵੱਧ ਕੁਦਰਤੀ ਖੇਤੀ ਨੂੰ ਅਪਨਾਉਣਾ ਚਾਹੀਦਾ ਹੈ। ਉਹਨਾਂ ਘੱਟ ਪਾਣੀ ਨਾਲ ਪਲਣ ਵਾਲੀਆਂ ਫਸਲਾਂ ਬੀਜਣ, ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਨ, ਝੋਨੇ ਦੀ ਪਰਾਲੀ ਅਤੇ ਹੋਰ ਫਸਲੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਸਗੋਂ ਉਸ ਨੂੰ ਜਮੀਨ ਵਿਚ ਹੀ ਮਿਲਾ ਕੇ ਧਰਤੀ ਵਿਚਲੇ ਘਟੇ ਹੋਏ ਔਰਗੈਨਿਕ ਕਾਰਬਨ ਨੂੰ ਵਧਾਉਣ ਲਈ ਵੀ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਬੇਨਤੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਗੀਤ ਕਲਯੁਗ ਲੈਕੇ ਹਾਜ਼ਰ ਹੈ ਜਗਦੀਸ਼ ਜਾਡਲਾ
Next articleਭਾਰਤੀ ਟੀਮ ਦੇ ਹੱਥ ਨਾ ਮਿਲਾਉਣ ਕਾਰਨ ਪਾਕਿਸਤਾਨ ਦੀ ਨਿਰਾਸ਼ਾ ਵਧੀ, ਆਪ੍ਰੇਸ਼ਨ ਸਿੰਦੂਰ ਦਾ ਡਰ ਫਿਰ ਤੋਂ ਸਤਾਉਣ ਲੱਗਾ