HOME ਬੌਕਸਿੰਗ ਦੇ ਖਿਡਾਰੀ ਨੂੰ ਸੋਹਣ ਲਾਲ ਸਾਂਪਲਾ ਨੇ ਇਨਾਮ ਭੇਜਿਆ

ਬੌਕਸਿੰਗ ਦੇ ਖਿਡਾਰੀ ਨੂੰ ਸੋਹਣ ਲਾਲ ਸਾਂਪਲਾ ਨੇ ਇਨਾਮ ਭੇਜਿਆ

3

 ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ )-ਅੱਜ ਸ੍ਰੀ ਸੋਹਣ ਲਾਲ ਸਾਂਪਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਜਰਮਨੀ ਵਲੋਂ “ਬੌਕਸਿੰਗ ਖੇਡ ਮੁਕਾਬਲੇ” ਵਿੱਚੋਂ ਤੀਜੇ ਸਥਾਨ ‘ਤੇ ਆਏ ਮਿੰਟਗੁਮਰੀ ਖਾਲਸਾ ਸੀਨੀ. ਸੈਕੰਡਰੀ ਸਕੂਲ, ਜਲੰਧਰ ਕੈਂਟ ਵਿੱਚ ਅੱਠਵੀਂ ਕਲਾਸ ਦੇ ਵਿਦਿਆਰਥੀ ਅਦਿੱਤਿਆ ਨੂੰ ਭੇਜਿਆ ਗਿਆ 500 ਰੁਪਏ ਦਾ ਨਕਦ ਇਨਾਮ, ਬੁੱਧ ਵਿਹਾਰ ਸੋਫੀ ਪਿੰਡ ਦੇ ਟਰੱਸਟੀਆਂ ਨੇ ਦਿੱਤਾ। ਸ੍ਰੀ ਸੋਹਣ ਲਾਲ ਸਾਂਪਲਾ ਵੱਲੋਂ ਹੜ ਪੀੜਤਾਂ ਲਈ 5000 ਹਜ਼ਾਰ ਰੁਪਏ ਅਤੇ ਸ੍ਰੀਮਤੀ ਕਸ਼ਮੀਰ ਸਾਂਪਲਾ ਯੂਕੇ ਜੀ ਵੱਲੋਂ 10 ਹਜ਼ਾਰ ਰੁਪਏ ਦਾਨ ਕੀਤੇ ਗਏ। ਡਾ. ਜਸਵੰਤ ਰਾਏ ਨੂੰ ਬੁੱਧ ਵਿਹਾਰ ਟਰੱਸਟ ਵੱਲੋਂ ਚਲਾਈ ਜਾ ਰਹੀ ਗਰੀਬ ਤੇ ਲੋੜਵੰਦਾਂ ਲਈ ਫਰੀ ਡਿਸਪੈਂਸਰੀ ਵਾਸਤੇ ਦਵਾਈਆਂ ਦਾਨ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ, ਡਾਕਟਰ ਅਵਿਨਾਸ਼ ਸੋਂਧੀ, ਨਰੇਸ਼ ਸਾਂਪਲਾ, ਗੌਤਮ ਸਾਂਪਲਾ, ਗੁਰਮੀਤ ਸਾਂਪਲਾ, ਰੱਜਤ, ਚਮਨ ਸਾਂਪਲਾ, ਮਾਸਟਰ ਰਾਮ ਲਾਲ, ਲੈਂਬਰ ਬੰਗੜ ਅਤੇ ਸ਼੍ਰੀਮਤੀ ਮਨਜੀਤ ਕੌਰ ਸਾਂਪਲਾ ਹਾਜ਼ਰ ਸਨ। ਐਡਵੋਕੇਟ ਹਰਭਜਨ ਸਾਂਪਲਾ ਨੇ ਸ੍ਰੀ ਸੋਹਣ ਲਾਲ ਸਾਂਪਲਾ ਜਰਮਨੀ ਅਤੇ ਸ਼੍ਰੀਮਤੀ ਕਸ਼ਮੀਰ ਕੌਰ ਸਾਂਪਲਾ ਯੂਕੇ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਚਿੰਤਨ -1
Next articleDr Jaswant Rai honoured at Budh Vihar Sofi Pind Jalandhar