(ਸਮਾਜ ਵੀਕਲੀ) ਬੰਦੇ ਨਾਲੋਂ ਤਾਂ ਕੀੜੀਆਂ ਚੰਗੀਆਂ, ਰਲ ਕੇ ਭੋਜਨ ਕਰਦੀਆਂ। ਆਪੋ ਆਪਣੇ ਮਿਸ਼ਨ ਤੇ ਚੱਲਦੀਆਂ, ਕਿਧਰੋਂ ਭੋਰਾ ਮਿਲ ਜਾਵੇ, ਪੂਰਾ ਪ੍ਰਯੋਜਨ ਕਰਦੀਆਂ। ਕੀੜੀ ਤੋਂ ਬੰਦਾ ਸਬਕ ਨ੍ਹੀਂ ਲੈਂਦਾ, ਲਾਲਚ ਦੇ ਵਿੱਚ ਭੱਜਿਆ ਫਿਰਦਾ। ਅਪਣਿਆਂ ਨੂੰ ਵੀ ਰਗੜੇ ਮਾਰੇ, ਭਾਵੇਂ ਛਿਣ ਛਿਣ,ਪਲ ਪਲ ਕਿਰਦਾ। ਸਾਂਝਾਂ ਭੁੱਲਾ ਕੇ, ਗਲੇ਼ ਵੱਢਦਾ, ਬਣਦਾ ਨਾ ਕਿਸੇ ਦਾ ਮਿੱਤ। ਪਾਈ ਪਾਈ ਪਿੱਛੇ ਵਿਗੜ ਜਾਵੇ, ਲੜਾਈਆਂ ਕਰਦਾ ਨਿੱਤ। ਪਰਜਾ ਵਿੱਚ, ਮਰਜਾ ਮਰਜਾ ਹੋਈ, ਸੁਥਰਾ ਘੋਲ ਪਤਾਸੇ ਪੀਵੇ। ਖੁਦਗਰਜ਼ੀ ਦੀ, ਹੱਦ ਹੋ ਗਈ, ਆਪ ਠਾਠ ਨਾਲ ਜੀਵੇ। ਲੋਕਾਈ ਅੱਗੇ, ਕੰਡੇ ਬੀਜੇ, ਭਾਲਦਾ ਦਾਖਾਂ ਬਿਜੌਰੀਆਂ। ਲੁੱਟ ਲੁੱਟ, ਲੋਕਾਂ ਦੇ ਖੀਸੇ, ਕਰੇ ਖਾਲੀ, ਆਪ ਭਰੇ ਤਿਜੌਰੀਆਂ।ਆਖਰ ਵਿੱਚ, ਕੰਡਿਆਂ ਦੀ ਸੇਜ, ਤੇ ਚਲਣਾ ਪੈਣਾ, ਕਹਿੰਦਾ “ਆਪ ਮਰੇ ਜਗ ਪਰਲੋ”, ਫਿਰ ਮੈਂ ਕੀ ਲੈਣਾ। ਜਿਵੇਂ ਚੜ੍ਹਦੀ ਉਮਰੇ,ਬਿਲੀ,ਭੱਜ ਭੱਜ, ਚੂਹੇ ਫੁੰਡੇ। ਬੁਢਾਪੇ ਵਿੱਚ, ਵਿਚਾਰੀ ਬਣ ਜਾਂਦੀ, ਹੁਣ ਨਾ ਉਨ੍ਹਾਂ ਨੂੰ ਸੁੰਘੇ। ਜਾਨਵਰ ਫਿਰ ਵੀ, ਬੰਦੇ ਨਾਲੋਂ ਸਿਆਣੇ, ਕੱਲੇ ਕੱਲੇ ਨ੍ਹੀਂ ਖਾਂਦੇ। ਰਲ ਮਿਲ ਭੋਜ, ਆਪਣਾ ਕਰਦੇ, ਫਿਰ ਸ਼ਿਕਾਰਾਂ ਤੇ ਜਾਂਦੇ। ਰੱਬ ਨੇ ਜੇ ਅਕਲ ਬੰਦੇ ਨੂੰ ਦਿੱਤੀ, ਰੱਬ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਗਿਆ। ਨਕਾਰਾ ਸੋਚ ਨਾਲ ਬਣ ਗਿਆ ਅਮਲੀ, ਨਸ਼ਿਆਂ ਦਾ ਵਪਾਰੀ ਹੋ ਗਿਆ। ਬੰਦੇ ਦੀਆਂ ਕਰਤੂਤਾਂ ਦੇਖ ਕੇ, ਖੁਦਾ ਨੂੰ ਵੀ ਰੋਣਾ ਆ ਗਿਆ। “ਬੰਦਾ ਜੋੜੇ ਪਲੀ ਪਲੀ, ਰੱਬ ਰੁੜ੍ਹਾਇਆ ਕੁੱਪਾ”, ਤੇ ਸਾਰੇ ਆਲਮ ਤੇ ਛਾ ਗਿਆ। ਰਿਸ਼ਤਿਆਂ ਦੀ ਮਿਠਾਸ, ਖਤਮ ਕਰ ਦੇਵੇ, ਆਪਣਿਆਂ ਨੂੰ ਹੀ, ਕਤਲ ਕਰਕੇ। ਬੰਦੇ ਤਾਂ ਸਾਰੇ, ਇੱਕੋ ਜਿਹੇ ਹੁੰਦੇ, ਨਫਰਤ ਕਰਦਾ, ਵੱਖਰੀ ਨਸਲ ਕਰਕੇ। ਬੱਦਲ ਚੜ੍ਹ,ਆਇਆ ਅਸਮਾਨੀ, ਚਾਰੇ ਪਾਸੇ,ਹੜ੍ਹਾਂ ਦੀ ਕਰੋਪੀ ਲਿਆ ਗਿਆ। “ਵੰਡ ਖਾਵੇ ਖੰਡ ਖਾਵੇ”, ਦੇ ਮਿਸ਼ਰੀ ਵਰਗੇ, ਅਖਾਣ ਨੂੰ ਭੁਲਾ ਗਿਆ। ਰਾਜਸੀ ਬੰਦੇ ਰਲ ਮਿਲ ਖਾਂਦੇ, ਵਿਰੋਧੀ ਆਪਸ ਵਿੱਚ ਲੜ ਲੜ ਮਰ ਜਾਂਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



