HOME ਸ.ਸ.ਸ ਸਕੂਲ ਸਿੰਘਾਂਵਾਲਾ ਦੀ ਵਿਦਿਆਰਥਣ ਗੁਰਪਿੰਦਰ ਕੌਰ ਨੇ ਕਾਵਿਤਾ ਮੁਕਾਬਲੇ ਵਿੱਚੋਂ ਜਿਲ੍ਹੇ...

ਸ.ਸ.ਸ ਸਕੂਲ ਸਿੰਘਾਂਵਾਲਾ ਦੀ ਵਿਦਿਆਰਥਣ ਗੁਰਪਿੰਦਰ ਕੌਰ ਨੇ ਕਾਵਿਤਾ ਮੁਕਾਬਲੇ ਵਿੱਚੋਂ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ

2
  (ਸਮਾਜ ਵੀਕਲੀ)  ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ “ਵਾਤਾਵਰਨ ਦੀ ਸੁੰਦਰਤਾ ਅਤੇ ਸੁਹੱਪਣ” ਵਿਸ਼ੇ ਉੱਤੇ ਕਵਿਤਾ ਉਚਾਰਣ ਮੁਕਾਬਲੇ ਵਿੱਚ ਬਲਾਕ ਪੱਧਰੀ ਜਿੱਤ ਹਾਸਲ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਜਿਲਾ ਮੋਗਾ ਦੀ ਵਿਦਿਆਰਥਣ ਗੁਰਪਿੰਦਰ ਕੌਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਗੁਰਪਿੰਦਰ ਕੌਰ ਨੇ ਆਪਣੇ ਗਾਈਡ ਅਧਿਆਪਕ ਸ. ਗੁਰਮੀਤ ਸਿੰਘ ਦੀ ਮੌਲਿਕ ਰਚਨਾ “ਨਾ ਰੁੱਖਾਂ ਦੀਆਂ ਹਿੱਕਾਂ ‘ਤੇ ਪੰਛੀ ਦਾ ਘਰ ਹੈ।”  ਆਪਣੀ ਬਾਕਮਾਲ ਮਧੁਰ ਆਵਾਜ਼ ਵਿੱਚ ਗਾ ਕੇ ਜੱਜ ਸਾਹਿਬਾਨਾਂ ਅਤੇ ਸਰੋਤਿਆਂ ਨੂੰ ਕੀਲ ਲਿਆ। ਜ਼ਿਕਰਯੋਗ ਹੈ ਕਿ ਹੁਣ ਇਹ ਵਿਦਿਆਰਥਣ ਰਾਜ ਪੱਧਰੀ ਕਵਿਤਾ ਉਚਾਰਨ ਨੂੰ ਮੁਕਾਬਲੇ ਵਿੱਚ ਭਾਗ ਲੈਣ ਜਾ ਰਹੀ ਹੈ।  ਇਸ ਮੌਕੇ ‘ਤੇ ਗਾਈਡ ਅਧਿਆਪਕ ਗੁਰਮੀਤ ਸਿੰਘ ਨੇ ਦੱਸਿਆ ਕਿ ਬੇਟੀ ਗੁਰਪਿੰਦਰ ਕੌਰ ਨੂੰ ਤਿਆਰੀ ਕਰਵਾਉਣ ਲਈ ਸਕੂਲ ਪ੍ਰਿੰਸੀਪਲ ਸ.ਰਣਜੀਤ ਸਿੰਘ, ਮੈਡਮ ਬਬੀਤਾ, ਮੈਡਮ ਰੁਕਮਣੀ ਦੇਵੀ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਨੇ ਵੀ ਵਡਮੁੱਲਾ ਸਹਿਯੋਗ ਕੀਤਾ।  ਸਕੂਲ ਪ੍ਰਿੰਸੀਪਲ ਸ. ਰਣਜੀਤ ਸਿੰਘ ਨੇ ਗੁਰਪਿੰਦਰ ਕੌਰ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਅਤੇ ਬਾਕੀ ਦੇ ਸਕੂਲ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਸਨਮਾਨ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਦਾ ਕੱਲਾ ਹੀ ਢਿੱਡ ਭਰਦਾ
Next articleਪੰਜਾਬ ਫਿਰ ਉੱਠੇਗਾ