HOME ਆਪ ਆਗੂ ਫੋਕੀ ਸ਼ੋਹਰਤ ਨਾ ਖੱਟਣ, ਲੋਕਾਂ ਨੂੰ ਅਸਲੀਅਤ ਦਾ ਪਤਾ- ਕੌਂਸਲਰ...

ਆਪ ਆਗੂ ਫੋਕੀ ਸ਼ੋਹਰਤ ਨਾ ਖੱਟਣ, ਲੋਕਾਂ ਨੂੰ ਅਸਲੀਅਤ ਦਾ ਪਤਾ- ਕੌਂਸਲਰ ਸ਼ੀਰਾ

4
ਫੋਟੋ: ਨਵੇਂ ਟਿਊਬਵੈੱਲ ਦੇ ਉਦਘਾਟਨ ਸਮੇਂ ਦੀ ਤਸਵੀਰ
ਇਲਾਕਾ ਕੌਸਲਰ ਵੱਲੋਂ ਦਿਖਾਇਆ ਗਿਆ ਪਰੂਫ ਤੇ ਆਈ ਲਾਗਤ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਬੀਤੇ ਦਿਨ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਾਰਡ ਨੰਬਰ 46,  ਇਲਾਕਾ ਜਨਤਾ ਨਗਰ ਦੀ ਗਲੀ ਨੰਬਰ 8 ਵਿਖੇ ਨਵੇਂ ਲਗਾਏ ਗਏ 25 ਹਾਸਪਾਵਰ ਟਿਊਬਵੈੱਲ ਦਾ ਉਦਘਾਟਨ ਕੀਤਾ ਅਤੇ ਆਮ ਆਦਮੀ ਪਾਰਟੀ ਦੀਆਂ ਉਪਲੱਬਧੀਆਂ ਨੂੰ ਲੋਕਾਂ ਸਾਹਮਣੇ ਰੱਖਿਆ।  ਦੂਜੇ ਪਾਸੇ ਵਾਰਡ ਨੰਬਰ 46 ਦੇ ਮੌਜੂਦਾ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਨੇ ਤਰਕ ਦਿੰਦਿਆਂ ਕਿਹਾ ਕਿ ਬੇਸ਼ੱਕ ਸੂਬਾ ਸਰਕਾਰ ਵੱਲੋਂ ਵਿਧਾਇਕ ਦੇ ਕੋਟੇ ਵਿੱਚੋਂ ਨਵੇਂ ਟਿਊਬਵੈੱਲ ਲਗਾਉਣ ਦੀ ਪ੍ਰਪੋਜਲ ਪਾਸ ਕੀਤੀ ਗਈ ਹੈ ਪਰ ਇਹ ਟਿਊਬਵੈੱਲ ਮੌਜੂਦਾ ਵਾਰਡ ਕੌਂਸਲਰ ਦੇ ਖਾਤੇ ਵਿੱਚੋਂ ਲਗਾਏ ਜਾ ਰਹੇ ਹਨ ਜਿਨ੍ਹਾਂ ਦੀ ਸਰਕਾਰੀ ਰਿਪੋਰਟ ਉਨ੍ਹਾਂ ਕੋਲ ਮੌਜੂਦ ਹੈ। ਕੌਸਲਰ ਸ਼ੀਰਾ ਨੇ ਇਸ ਗੱਲ ਤੇ ਵੱਡਾ ਇਤਰਾਜ਼ ਜਤਾਇਆ ਕਿ ਹਲਕਾ ਵਿਧਾਇਕ ਸਿੱਧੂ ਨੇ ਇਸ ਟਿਊਬਵੈੱਲ ਦੇ ਉਦਘਾਟਨ ਵੇਲੇ ਅਣਦੇਖੀ ਇਸ ਲਈ ਕੀਤੀ ਹੈ ਕਿ ਉਹ ਇਸ ਵਕਤ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਨਗਰ ਨਿਗਮ ਸਦਨ ਵਿੱਚ ਆਏ ਹਨ ਤੇ ਕੁਲਵੰਤ ਸਿੰਘ ਸਿੱਧੂ ਖੁਦ ਇਸ ਵਕਤ ‘ਆਪ’ ਦੇ ਵਿਧਾਇਕ ਹਨ। ਸ਼ੀਰਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੀ ਸਖ਼ਸ਼ੀਅਤ ਅਤੇ ਕੰਮਾਂ ਨੂੰ ਦੇਖ ਕੇ ਵੋਟ ਪਾਈ ਹੈ ਨਾ ਕਿ ਸੂਬੇ ਦੀ ‘ਆਪ’ ਸਰਕਾਰ ਨੂੰ ਦੇਖ ਕੇ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਜੇਕਰ ਹਲਕੇ ਦੇ ਕੌਂਸਲਰ ਨੂੰ ਨਾਲ ਲੈ ਕੇ ਉਨ੍ਹਾਂ ਦੇ ਖਾਤੇ ਵਿੱਚ ਪਏ ਨਵੇਂ ਲੱਗੇ ਟਿਊਬਵੈੱਲ ਦਾ ਉਦਘਾਟਨ ਕਰਦੇ ਤਾਂ ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਸਤਿਕਾਰ ਹੋਰ ਵੱਧਦਾ। ਕੌਂਸਲਰ ਸੀਰਾ ਨੇ ਇਹ ਵੀ ਕਿਹਾ ਕਿ ਅੱਜ ਇਲਾਕੇ ਦੀਆਂ ਗਲੀਆਂ ਅਤੇ ਸੜਕਾਂ ਦਾ ਜੋ ਬੁਰਾ ਹਾਲ ਹੈ ਉਹ ਵੀ ਲੋਕਾਂ ਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ। ਅੱਜ ਲੋਕ ਸੱਚ ਤੇ ਝੂਠ ਨੂੰ ਪਹਿਚਾਨਣ ਵਿੱਚ ਦੇਰ ਨਹੀਂ ਲਗਾਉਂਦੇ। ਇਸ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਲੋਕਾਂ ਵਿੱਚ ਫੋਕੀ ਸੋਹਰਤ ਖੱਟਣ ਵਾਲੇ ਪੈਂਤੜਿਆਂ ਤੋਂ ਬਾਜ ਆਉਣਾ ਚਾਹੀਦਾ ਹੈ। ਸ਼ੀਰਾ ਨੇ ਕਿਹਾ ਕਿ ਇਹ ਨਵਾਂ ਟਿਊਬਵੈੱਲ 12 ਲੱਖ ਰੂ: ਦੀ  ਲਾਗਤ ਨਾਲ ਨਹੀਂ ਸਗੋਂ 10 ਲੱਖ ਰੁਪਏ ਦੀ ਲਾਗਤ ਨਾਲ ਲੱਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleराजनीति में नफरती भाषणों का बढ़ता दौर
Next articleਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ