ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ.) 295 ਦੀ ਅਗਵਾਈ ਹੇਠ ਲਗਾਇਆ ਗਿਆ ਕੈਂਪ

ਸਮਾਲਸਰ (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਪੰਜਾਬ ਇਸ ਸਮੇਂ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ। ਲੋਕ ਆਪਣੇ ਪਰਿਵਾਰਾਂ ਤੇ ਮਾਲ ਡੰਗਰਾਂ ਨੂੰ ਪਾਣੀ ਨਾਲ ਭਰੀਆਂ ਤੇ ਨੀਵੀਆਂ ਥਾਵਾਂ ਤੋਂ ਕੱਢ ਕੇ ਦਰਿਆਵਾਂ ਕੰਢੇ ਉੱਚੀਆਂ ਥਾਵਾਂ ਉੱਤੇ ਅਤੇ ਕੋਠੀਆਂ ਦੀਆਂ ਛੱਤਾਂ ਉਪਰ ਹਨੇਰੀਆਂ ਰਾਤਾਂ ਵਿੱਚ ਜ਼ਿੰਦਗੀ ਬਸ਼ਰ ਕਰਨ ਲਈ ਮਜ਼ਬੂਰ ਹਨ। ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਦਾ ਹਰ ਵਰਗ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਦਿਨ ਰਾਤ ਇੱਕ ਕਰ ਕੇ ਮਦਦ ਕਰਦੇ ਆ ਰਹੇ ਹਨ। ਇਸ ਸਬੰਧੀ ਅੱਗੇ ਗੱਲ ਕਰਦਿਆਂ ਉੱਘੇ ਸਮਾਜ ਸੇਵੀ ਡਾਕਟਰ ਬਲਰਾਜ ਸਿੰਘ ਰਾਜੂ ਸਮਾਲਸਰ ਨੇ ਦੱਸਿਆ ਕਿ ਇਸ ਲੜੀ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ) 295 ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਕਸਬਾ ਸਮਾਲਸਰ ਬਲਾਕ ਬਾਘਾਪੁਰਾਣਾ ਦੀ ਇਕਾਈ ਸਮਾਲਸਰ ਅਤੇ ਸਮਾਲਸਰ ਸਮਾਜ ਸੇਵਾ ਸੰਮਤੀ (ਰਜਿ) ਮੋਗਾ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਜਿਵੇਂ ਕਿ ਸਤਲੁਜ ਦਰਿਆ ਵਿੱਚ ਫਸੇ ਪਰਿਵਾਰਾਂ ਲਈ ਥਾਣਾ ਸਮਾਲਸਰ ਦੇ ਐਸ. ਐਚ. ਓ ਜਨਕ ਰਾਜ ਸ਼ਰਮਾ ਜੀ ਨੇ ਡੇਰਾ ਬਾਬਾ ਕੋਲਦਾਸ ਸਮਾਲਸਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਈ ਡਾਕਟਰਾਂ ਦੀ ਟੀਮ ਰਵਾਨਾ ਕੀਤੀ। ਇਸ ਮੌਕੇ ਸੰਤ ਬਾਬਾ ਰਜਿਕ ਮੁਨੀ ਜੀ , ਸਰਪੰਚ ਸਵਰਨ ਸਿੰਘ, ਡਾ. ਗੁਰਪ੍ਰੀਤ ਸਿੰਘ,ਪਵਨ ਮਿੱਤਲ, ਮਨਪ੍ਰੀਤ ਸਿੰਘ, ਸੁਖਦੇਵ ਸਿੰਘ ਬਰਾੜ ਆਦਿ ਹਾਜ਼ਰ ਸਨ। ਇਸ ਸਮੇਂ ਸਹਾਇਤਾ ਟੀਮ ਵੱਲੋਂ ਕੈਂਪ ਵਿੱਚ 300 ਮਰੀਜ਼ਾਂ ਦਾ ਚੈੱਕ ਅੱਪ ਕਰ ਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਮੱਛਰਦਾਨੀਆਂ ਵੰਡੀਆਂ ਗਈਆਂ। ਇਸ ਮੌਕੇ ਡਾ. ਜਸਵੀਰ ਸਿੰਘ ਜਲਾਲਪੁਰ, ਡਾ.ਗੁਰਚਰਨ ਸਿੰਘ ਸਾਹੋਕੇ, ਡਾ.ਜਸਵਿੰਦਰ ਸਿੰਘ ਭਲੂਰ,ਬਾਵਾ ਭੱਲਾ,ਰਕੇਸ਼ ਬਿੱਟਾ, ਸੁਰਿੰਦਰ ਸਿੰਘ,ਪਵਨ ਬਰਾੜ, ਗੁਰਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ,ਬੱਬੀ ਖਾਨ, ਰਛਪਾਲ ਸਿੰਘ,ਭੋਲਾ ਸਿੰਘ, ਰਮਨਦੀਪ ਸ਼ਰਮਾ, ਸਤਨਾਮ ਸਿੰਘ, ਕੋਮਲਪ੍ਰੀਤ ਸਿੰਘ,ਗੁਰਪਿੰਦਰ ਸਿੰਘ ਆਦਿ ਹਾਜ਼ਿਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



