HOME ਬੇਜ਼ਮੀਨਿਆਂ ਨੂੰ ਅਣਗੌਲਿਆਂ ਕਰਨ ਵਿਰੁੱਧ ਮਜ਼ਦੂਰ ਸੜਕਾਂ ‘ਤੇ ਉਤਰੇ

ਬੇਜ਼ਮੀਨਿਆਂ ਨੂੰ ਅਣਗੌਲਿਆਂ ਕਰਨ ਵਿਰੁੱਧ ਮਜ਼ਦੂਰ ਸੜਕਾਂ ‘ਤੇ ਉਤਰੇ

4
ਭਲਕ ਤੋਂ ਜ਼ਿਲਿਆਂ ਤੇ ਤਹਿਸੀਲਾਂ ‘ਤੇ ਕੀਤੇ ਜਾਣਗੇ ਮੁਜ਼ਾਹਰੇ 
  (ਸਮਾਜ ਵੀਕਲੀ)  ਪੰਜਾਬ ਅੰਦਰ ਹੜਾਂ/ਬਾਰਸ਼ਾਂ ਵਲੋਂ ਮਚਾਈ ਭਾਰੀ ਤਬਾਹੀ ਮਗਰੋਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ  ਰਾਹਤ ਫੰਡ ਮੌਕੇ,ਸਮਾਜ ਦੇ ਸਭ ਤੋਂ ਗਰੀਬ ਵਰਗ ਦੇ ਲੋਕਾਂ ਨੂੰ ਬਿਲਕੁਲ ਹੀ ਅਣਗੌਲ਼ੇ ਕਰਨ ਵਿਰੁੱਧ ਅੱਜ ਮਜ਼ਦੂਰ ਸੜਕਾਂ ‘ਤੇ ਉਤਰੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਨਕੋਦਰ -ਸਾਹਕੋਟ ਦੇ ਪ੍ਰਧਾਨ ਹਰਪਾਲ ਬਿੱਟੂ ਅਤੇ ਇਲਾਕਾ ਕਮੇਟੀ ਮੈਂਬਰ ਸਤਨਾਮ ਉੱਗੀ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਪਿੰਡਾਂ ਵਿਚ ਰੋਸ ਮਾਰਚ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਜ਼ਦੂਰ ਤੇ ਦਲਿਤ ਵਿਰੋਧੀ ਦੱਸਦਿਆਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਵੀ ਮੁੱਖ ਮੰਤਰੀ ਵਲੋਂ ਦਲਿਤਾਂ ਨਾਲ਼ ਜ਼ਾਤ ਪਾਤੀ ਵਿਤਕਰਾ ਅਤੀ ਨਿੰਦਣਯੋਗ ਹੈ ਉਨ੍ਹਾਂ ਕਿਹਾ ਬੇਸ਼ੱਕ ਦਰਿਆਵਾਂ ਲਾਗਲੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਰ ਅੱਧ ਕੱਚੇ ਪੱਕੇ ਮਕਾਨਾਂ ਵਾਲੇ ਦਲਿਤਾਂ ਨੂੰ ਦੂਹਰੀ ਤੀਹਰੀ ਮਾਰ ਪਈ ਹੈ ਆਗੂਆਂ ਨੇ ਮੰਗ ਕੀਤੀ ਹੜਾਂ ਵਿਚ ਜਾਨ ਗੁਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ, ਮਜ਼ਦੂਰਾਂ ਦੇ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ‌ਅਤੇ ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ, ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਛਲੇ ਸਮਿਆਂ ਅੰਦਰ ਵੀ ਸਰਕਾਰੀ ਸਰਵੇਖਣ ਨਿਰਾ ਧੋਖਾ ਹੀ ਸਾਬਤ ਹੋਏ ਹਨ ਤੇ ਹੁਣ ਵੀ ਦਲਿਤ ਵਿਰੋਧੀ ਮਾਨਸਿਕਤਾ ਵਾਲੀ ਸਰਕਾਰ ਤੇ ਇਸਦੇ ਅਧਿਕਾਰੀਆਂ ਤੋਂ ਕੋਈ ਆਸ ਨਹੀਂ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 11-12 ਦੇ ਧਰਨਿਆਂ ‘ਚ ਪਰਿਵਾਰਾਂ ਸਮੇਤ ਪਹੁੰਚੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleCYBERCHONDRIA IN THE DIGIAL AGE
Next articleਸਵਾਸਤਿਕ ਗੌਤਮ ਏਬੀਵੀਪੀ 11 ਸਤੰਬਰ ਨੂੰ ਪੀਯੂ ਕੈਂਪਸ ਵਿੱਚ ਸਹੁੰ ਚੁੱਕੇਗੀ।