HOME ਬਹੁਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਸਪਾ ਵਿੱਚ...

ਬਹੁਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਏ

3

 ਹੁਸ਼ਿਆਰਪੁਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਅੱਜ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਧਾਮ ਬਸੀ ਖਵਾਜੂ ਹੁਸ਼ਿਆਰਪੁਰ ਵਿਖੇ ਸੈਕਟਰ ਪ੍ਰਧਾਨ ਵਿਜੇ ਬਧੱਨ ਤੇ ਵਿਧਾਨ ਸਭਾ ਹੁਸ਼ਿਆਰਪੁਰ ਦੇ ਕੈਸ਼ੀਅਰ ਡਾਕਟਰ ਸੁਖਦੇਵ ਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਾਜ਼ਰ ਹੋਏ। ਉਹਨਾਂ ਦੇ ਨਾਲ ਜ਼ਿਲ੍ਹਾ ਇਨਚਾਰਜ ਮਦਨ ਸਿੰਘ ਬੈਂਸ, ਬੀਬੀ ਮਹਿੰਦਰ ਕੌਰ ਭੱਟੀ, ਕ੍ਰਿਸ਼ਨਾ ਦੇਵੀ, ਰੇਨੂੰ ਲੱਧੜ ਵਿਧਾਨ ਸਭਾ ਦੇ ਪ੍ਰਧਾਨ ਸ੍ਰੀ ਸੁਰਜੀਤ ਮਹਿੰਮੀ ਵਾਈਸ ਪ੍ਰਧਾਨ ਸ੍ਰੀ ਕਿਸ਼ੋਰੀ ਲਾਲ ਸ੍ਰੀ ਰਾਜ ਕੁਮਾਰ ਸੁਮਿਤ ਕਲਸੀ ਮਨੋਜ਼ ਕੁਮਾਰ ਸੁਰਿੰਦਰ ਕੌਰ ਰੇਖਾ ਰਾਣੀ ਮਧੂ ਮਨੋਜ਼ ਲੱਕੀ, ਗੋਪਾਲ ਚਦਂ ਸੰਤੋਸ਼ ਮਲੱ ਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ। ਸ੍ਰੀ ਦਲਵੀਰ ਸਿੰਘ ਕਲਸੀ ਜੋ ਕਿ ਆਮ ਆਦਮੀ ਪਾਰਟੀ ਦੇ ਬਲੌਕ ਪ੍ਰਧਾਨ ਸਨ ਉਨ੍ਹਾਂ ਦੀ ਪਤਨੀ ਸ੍ਰੀਮਤੀ ਦਲਜੀਤ ਕੌਰ ਪੁੱਤਰੀ ਮਨਮੀਤ ਕੌਰ ਹਰਲੀਨ ਕੌਰ ਭਰਾ ਸ੍ਰੀ ਰਘੁਵੀਰ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਬਹੁਜਨ ਸਮਾਜ ਪਾਰਟੀ ਜੁਆਇੰਨ ਕੀਤੀ ਜਿਹਨਾਂ ਨੂੰ ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਨੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਜੀ ਆਇਆਂ ਆਖਿਆ ਅਤੇ ਕਿਹਾ ਕਿ ਕਿ ਸ੍ਰੀ ਦਲਵੀਰ ਸਿੰਘ ਕਲਸੀ ਜੀ ਦੇ ਜੁਆਇੰਨ ਕਰਨ ਤੇ ਹੋਰ ਬਲੱ ਮਿਲੇਗਾ ਜਿਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਸ੍ਰੀ ਸਿੱਧੂ ਸਾਹਿਬ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਲੋਕ ਸਭਾ ਜਲੰਧਰ ਦੀ ਵਿਧਾਨ ਸਭਾ ਫ਼ਿਲੌਰ ਦੇ ਪਿੰਡ ਧਲੇਤਾ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਦੀ ਚਾਰ ਦੀਵਾਰੀ ਨੂੰ ਮੋਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢੁਆਇਆ ਹੈ ਤੇ ਗੁਰੂ ਘਰ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕਰੀਮਪੁਰੀ ਸਾਹਿਬ ਜੀ ਵਲੋਂ ਚਲਾਈ ਗਈ ਪੰਜਾਬ ਸਭਾਲੋ ਮੁਹਿੰਮ ਦੇ ਤਹਿਤ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਐਸ ਡੀ ਐਮ ਫ਼ਿਲੌਰ ਦੇ ਦਫ਼ਤੱਰ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ਸੰਗਤ ਨੇ ਫ਼ਿਲੌਰ ਗੱਡੀ ਭਰ ਕੇ ਜਾਣ ਲਈ ਸਹਿਮਤੀ ਦਿੱਤੀ। ਇਸ ਮੌਕੇ ਤੇ ਮਦਨ ਸਿੰਘ ਬੈਂਸ ਸੁਰਜੀਤ ਮਹਿੰਮੀ ਮਹਿੰਦਰ ਕੌਰ ਭੱਟੀ ਬੀਬੀ ਕ੍ਰਿਸ਼ਨਾ ਦੇਵੀ ਰੇਨੂੰ ਲੱਧੜ ਸ੍ਰੀ ਵਰਿੰਦਰ ਬੰਧਣ ਨੇ ਵੀ ਆਪਣੇ ਆਪਣੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਦਲਵੀਰ ਸਿੰਘ ਕਲਸੀ ਜੀ ਨੇ ਪਾਰਟੀ ਅਤਹਾਈਕਮਾਨ ਦਾ ਧੰਨਵਾਦ ਕੀਤਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਉਹਨਾਂ ਨੂੰ ਜਿਹੜੀ ਜੁਮੇਵਾਰੀ ਦੇਵੇਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਉਹਨਾਂ ਵਲੋਂ ਸਗੰਤ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਅਖੀਰ ਵਿੱਚ ਸ੍ਰੀ ਸੁਖਦੇਵ ਲਾਲ ਜੀ ਵੱਲੋਂ ਆਈ ਸੰਗਤ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ । ਜੈ ਗੁਰੂਦੇਵ ਜੀ ਜੈ ਭੀਮ ਜੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਗਰੀਬ ਮਜ਼ਦੂਰ ਵਰਗ ਦੇ ਹਾੜ ਪੀੜਤਾ ਨਾਲ ਕਰ ਰਹੀ ਧੋਖਾ ਗੋਲਡੀ ਪੁਰਖਾਲੀ
Next articleInspire Awards 2025 Celebrate 28 Exceptional Winners at Packed Scottish Parliament Ceremony