HOME ਅਕਾਲੀ ਦਲ ਵੱਲੋਂ ਹੜ੍ਹ ਪੀੜਤਾਂ ਲਈ ਵੱਡਾ ਰਾਹਤ ਪੈਕੇਜ ਐਲਾਨ

ਅਕਾਲੀ ਦਲ ਵੱਲੋਂ ਹੜ੍ਹ ਪੀੜਤਾਂ ਲਈ ਵੱਡਾ ਰਾਹਤ ਪੈਕੇਜ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ:ਗੁਰਭਿੰਦਰ ਗੁਰੀ   (ਸਮਾਜ ਵੀਕਲੀ)   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹੜ੍ਹ ਪੀੜਤ ਕਿਸਾਨਾਂ ਤੇ ਲੋਕਾਂ ਲਈ ਵਿਆਪਕ ਰਾਹਤ ਯੋਜਨਾ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ₹50,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤ ਮਜ਼ਦੂਰਾਂ ਨੂੰ ਵੀ ਰਾਹਤ ਮਿਲੇ। ਪਾਰਟੀ ਵੱਲੋਂ 500 ਟਰੱਕ ਮੱਕੀ ਦਾ ਆਚਾਰ, 500 ਟਰੱਕ ਹਰਾ ਚਾਰਾ, 500 ਫੋਗਿੰਗ ਮਸ਼ੀਨਾਂ, 1 ਲੱਖ ਏਕੜ ਲਈ ਮਿਆਰੀ ਬੀਜ ਅਤੇ 30 ਹਜ਼ਾਰ ਕੁਇੰਟਲ ਕਣਕ ਵੰਡਣ ਦੀ ਘੋਸ਼ਣਾ ਕੀਤੀ ਗਈ ਹੈ। SGPC ਵੱਲੋਂ 125 ਮੈਡੀਕਲ ਟੀਮਾਂ ਅਤੇ 25 ਵੈਟਨਰੀ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਬਾਦਲ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਮਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਮ੍ਰਿਤਕ ਪਰਿਵਾਰਾਂ ਨੂੰ ₹10 ਲੱਖ, ਪਸ਼ੂਆਂ ਦੇ ਨੁਕਸਾਨ ਲਈ ₹1 ਲੱਖ ਪ੍ਰਤੀ ਪਸ਼ੂ ਅਤੇ ਘਰਾਂ ਤੇ ਫਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਲਈ ₹20 ਹਜ਼ਾਰ ਕਰੋੜ ਦਾ ਰਾਹਤ ਪੈਕੇਜ ਐਲਾਨ ਕਰਨ ਅਤੇ ਰਾਹਤ ਵੰਡ ਦੀ ਨਿਗਰਾਨੀ ਲਈ ਖਾਸ ਕਮੇਟੀ ਬਣਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਗੋਵਾਲ ਟੋਲ ਦਾ ਮੁੱਦਾ ਗਰਮਾਇਆ
Next articleਪ੍ਰਤਿਭਾਸ਼ਾਲੀ , ਕੁਦਰਤ – ਪ੍ਰੇਮੀ ਤੇ ਹੱਸਮੁਖ ਸੁਭਾਅ ਦੇ ਮਾਲਿਕ – ਸ਼੍ਰੀ ਅਜੇ ਕੁਮਾਰ ਬੈਂਸ ਜੀ