ਪਰਚੀ ਬੰਦ ਦੀ ਧਮਕੀ ਤੇ ਟੋਲ ਕਰਮਚਾਰੀਆਂ ਨੇ ਸੜਕ ਦੀ ਮੁਰੰਮਤ ਕੀਤੀ ਸ਼ੁਰੂ
ਨਕੋਦਰ ਜਗਰਾਓਂ ਰੋਡ ਤੁਰੰਤ ਬਣਾਈ ਜਾਵੇ -ਗੋਬਿੰਦਪੁਰ
ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਸੰਗੋਵਾਲ ਟੋਲ ਪਲਾਜ਼ਾ ਦਾ ਮੁੱਦਾ ਸੁਰਖੀਆਂ ਵਿਚ ਹੈ। ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਵੱਲੋਂ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਲੈ ਕੇ ਅੱਜ ਉਚੇਚਾ ਹੰਗਾਮੀ ਮੀਟਿੰਗ ਟੋਲ ਪਲਾਜ਼ਾ ਉਚ ਅਧਿਕਾਰੀਆਂ ਨਾਲ ਕੀਤੀ ਗਈ ਜਿਸ ਵਿੱਚ ਪ੍ਰੈਸ ਦੇ ਸਵਾਲਾ ਦੇ ਜਵਾਬ ਦਿੰਦਿਆਂ ਟੋਲ ਪਲਾਜ਼ਾ ਅਧਿਕਾਰੀਆਂ ਨੇ ਕਬੂਲ ਕੀਤਾ ਗਿਆ ਉਨ੍ਹਾਂ ਵੱਲੋਂ ਨਕੋਦਰ ਤੋਂ ਮਹਿਤਪੁਰ, ਜਗਰਾਓਂ ਰੋਡ ਤੇ ਨਿਰੰਤਰ ਟੋਲ ਟੈਕਸ ਪਰਚੀ ਕੱਟੀ ਜਾ ਰਹੀ ਹੈ ਪਰ ਸੜਕ ਦੀ ਖ਼ਸਤਾ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਸਕਿਆ । ਖੁਦੋ ਅੱਗੇ ਰੇਹੜਦਿਆ ਟੋਲ ਅਧਿਕਾਰੀਆਂ ਨੇ ਸੜਕ ਬਣਾਉਣ ਵਿੱਚ ਹੋਈ ਦੇਰੀ ਦਾ ਭਾਂਡਾ ਬਰਸਾਤੀ ਮੌਸਮ ਸਿਰ ਭੰਨ ਦਿੱਤਾ । ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ ਨੇ ਪ੍ਰੈਸ ਨੂੰ ਜਾਣਕਾਰੀ ਦੱਸਿਆ ਕਿ ਗਿਆਰਾਂ ਸਾਲ ਪਹਿਲਾਂ ਇਹ ਟੋਲ ਪਲਾਜ਼ਾ ਸ਼ੁਰੂ ਹੋਇਆ ਸੀ ਜੋ ਅੱਜ ਤੱਕ ਨਿਰੰਤਰ ਚਲ ਰਿਹਾ ਹੈ ਟੋਲ ਪਲਾਜ਼ਾ ਐਗਰੀਮੈਂਟ ਮੁਤਾਬਿਕ ਟੋਲ ਅਧਿਕਾਰੀਆ ਵੱਲੋਂ ਹਰ ਚਾਰ ਸਾਲ ਬਾਅਦ ਸੜਕ ਬਣਾਉਣ ਦਾ ਅਹਿਦ ਕੀਤਾ ਸੀ ਇਸ ਦੌਰਾਨ ਅਧਿਕਾਰੀਆਂ ਵੱਲੋਂ ਸੜਕ ਸਿਰਫ ਦੋ ਵਾਰ ਹੀ ਬਣ ਪਾਈ ਹੈ, ਮਟੀਰੀਅਲ ਹਲਕਾ ਹੋਣ ਕਰਕੇ ਮਿਆਦ ਤੋਂ ਪਹਿਲਾਂ ਹੀ ਸੜਕ ਖੱਡਾ ਵਿਚ ਤਬਦੀਲ ਹੋ ਗਈ ਹੈ। ਗੋਬਿੰਦ ਪੁਰ ਨੇ ਆਖਿਆ ਕਿ ਸੜਕ ਦੀ ਖ਼ਸਤਾ ਹਾਲਤ ਵੱਲ ਧਿਆਨ ਨਾ ਦੇਣ ਕਰਕੇ ਹੁਣ ਤੱਕ ਇਸ ਸੜਕ ਤੇ ਸੈਂਕੜੇ ਐਕਸੀਡੈਂਟ ਹੋ ਚੁੱਕੇ ਹਨ ਅਤੇ ਆਏ ਦਿਨ ਕੀਮਤੀ ਜਾ ਰਹੀਆਂ ਹਨ ਉਨ੍ਹਾਂ ਅਧਿਕਾਰੀਆਂ ਨੂੰ ਪੁੱਛਿਆ ਕਿ ਕੀਮਤੀ ਜਾਨਾਂ ਦਾ ਹਰਜ਼ਾਨਾ ਕੌਣ ਦੇਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਟੋਲ ਪਲਾਜ਼ਾ ਅਧਿਕਾਰੀਆਂ ਵੱਲੋਂ ਆਪਣੀ ਕੁੰਭਕਰਨੀ ਨੀਂਦ ਤਿਆਗ ਕੇ ਤੁਰੰਤ ਸੜਕ ਬਣਾਉਣ ਦਾ ਕਾਰਜ ਨਾ ਅਰੰਭਿਆ ਗਿਆ ਤਾਂ ਇਹ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਮੀਟਿੰਗ ਵਿਚ ਮੌਜੂਦ ਟੋਲ ਅਧਿਕਾਰੀਆ ਵੱਲੋਂ ਹਾਜ਼ਰ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਰਿਪੇਅਰ ਦਾ ਕੰਮ ਅੱਜ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਬਾਕੀ ਮੁਕੰਮਲ ਸੜਕ ਬਣਾਉਣ ਦਾ ਕਾਰਜ ਵੀ ਜਲਦੀ ਅਰੰਭਿਆ ਜਾਵੇਗਾ। ਇਸ ਮੌਕੇ ਬੀਕੇਯੂ ਪੰਜਾਬ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਚੰਦੀ, ਬਲਵੰਤ ਸਿੰਘ ਜ਼ਿਲ੍ਹਾ ਖਜਾਨਚੀ, ਤਹਿਸੀਲ ਪ੍ਰਧਾਨ ਨੂਰਮਹਿਲ ਮਹਿੰਦਰਪਾਲ ਸਿੰਘ, ਤਹਿਸੀਲ ਪ੍ਰਧਾਨ ਨਕੋਦਰ ਗੁਰਦੀਪ ਸਿੰਘ, ਇਕਬਾਲ ਸਿੰਘ ਸਕੱਤਰ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ, ਰਣਜੀਤ ਸਿੰਘ ਕੌਹਾੜ, ਸਤਬੀਰ ਸਿੰਘ, ਸੁਖਬੀਰ ਸਿੰਘ, ਤਜਿੰਦਰਪਾਲ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ, ਸਰਪੰਚ ਮੱਖਣ ਸਿੰਘ, ਮਹਿੰਦਰ ਸਿੰਘ ਅਵਾਣ ਖਾਲਸਾ ,ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਪਾਲ ਸਿੰਘ ਸਕੱਤਰ, ਜਗਜੀਤ ਸਿੰਘ ਬਘੇਲਾ, ਕੁਲਵੰਤ ਸਿੰਘ, ਸੰਤੋਖ ਸਿੰਘ ਰਾਜਸਥਾਨੀ ਅਤੇ ਟੋਲ ਪਲਾਜ਼ਾ ਉਚ ਅਧਿਕਾਰੀਆਂ ਵੱਲੋਂ ਟੋਲ ਮੈਨੇਜਰ ਰਾਜੀਵ ਸ਼ਰਮਾ, ਜ਼ਿਲ੍ਹਾ ਟੋਲ ਜੀ ਐਮ ਜਗਦੀਸ਼ ਕੁਲਾਰੀਆ, ਰੋਡ ਪ੍ਰੋਜੈਕਟ ਮਨੈਜਰ ਨਰੇਸ਼ ਕੁਮਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


