HOME ਅਧਿਆਪਕ ਦਿਵਸ ਨੂੰ ਸਮਰਪਿਤ ਸੈਂਟਰ ਸ਼ਹਿਬਾਜ਼ਪੁਰਾ ਵਿਖੇ ਸਨਮਾਨ ਸਮਾਗਮ

ਅਧਿਆਪਕ ਦਿਵਸ ਨੂੰ ਸਮਰਪਿਤ ਸੈਂਟਰ ਸ਼ਹਿਬਾਜ਼ਪੁਰਾ ਵਿਖੇ ਸਨਮਾਨ ਸਮਾਗਮ

ਰਾਏਕੋਟ ਗੁਰਭਿੰਦਰ ਗੁਰੀ   (ਸਮਾਜ ਵੀਕਲੀ)   ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਹੇਠ ਅਤੇ ਸੈਂਟਰ ਮੁੱਖ ਅਧਿਆਪਕ ਸ਼ਹਿਬਾਜ਼ਪੁਰਾ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਦੇਖ ਰੇਖ ਹੇਠ 5 ਸਤੰਬਰ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸੈਂਟਰ ਸ਼ਹਿਬਾਜ਼ਪੁਰਾ ਕਰਵਾਇਆ ਗਿਆ ਜਿਸ ਵਿੱਚ ਸੈਂਟਰ ਦੇ ਸਮੂਹ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਅਧਿਆਪਕਾਂ ਵੱਲੋਂ  ਦਿਨ ਪ੍ਰਤੀ ਦਿਨ ਸਕੂਲੀ ਵਿਦਿਆਰਥੀਆਂ ਅਤੇ ਸਕੂਲਾਂ ਲਈ ਕੀਤੇ ਜਾ ਰਹੇ ਨਿਵੇਕਲੇ ਕੰਮਾਂ ਨੂੰ ਹੁਲਾਰਾ ਦੇਣ ਦੇ ਲਈ ਇਹ ਸਮਾਗਮ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਸੈਂਟਰ ਮੁੱਖ ਅਧਿਆਪਕ ਸ਼ਹਿਬਾਜ਼ਪੁਰਾ ਪਰਮਾਰ ਵੱਲੋਂ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਸਾਲ 2024-25 ਦੌਰਾਨ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਅਤੇ ਪੰਜਵੀਂ ਜਮਾਤ ਵਿੱਚ ਵਿਦਿਆਰਥੀਆਂ ਦੇ ਬਲਾਕ ਵਿੱਚੋਂ ਸਭ ਤੋਂ ਵੱਧ ਨੰਬਰ ਲੈਣ ਤੇ ਹਰਜਿੰਦਰ ਸਿੰਘ ਈਟੀਟੀ ਸਰਕਾਰੀ ਪ੍ਰਾਇਮਰੀ ਸਕੂਲ ਰਾਜਗੜ੍ਹ ਅਤੇ ਕਰਮਜੀਤ ਸਿੰਘ ਈਟੀਟੀ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਬਾਜ਼ਪੁਰਾ ਵੱਲੋਂ ਵਿੱਦਿਅਕ ਪੱਖ ਨੂੰ ਉੱਚਾ ਚੁੱਕਣ,ਜਵਾਹਰ ਨਵੋਦਿਆ ਵਿਦਿਆਲੇ ਵਿੱਚ ਵਿਦਿਆਰਥੀ ਦੀ ਸਿਲੈਕਸ਼ਨ ਹੋਣ ਤੇ ਜਿਥੇ ਉੱਤਮ ਅਧਿਆਪਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਸਾਲ 2025-26 ਦੌਰਾਨ ਦਾਖਲੇ ਵਿੱਚ 22% ਵਾਧਾ ਕਰਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦਪੁਰਾ ਦੇ ਸਕੂਲ ਇੰਚਾਰਜ ਸ੍ਰੀਮਤੀ ਸੁਖਜਿੰਦਰ ਕੌਰ ਅਤੇ 10% ਵਾਧਾ ਕਰਨ ਤੇ ਹਰਜਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਮੁੱਖ ਅਧਿਆਪਕ ਜਸਵਿੰਦਰ ਸਿੰਘ, ਕੁਲਦੀਪ ਕੌਰ, ਸਕੂਲ ਇੰਚਾਰਜ ਬਬਲਜੀਤ ਕੌਰ, ਜਸਵੀਰ ਕੌਰ, ਕਰਮਜੀਤ ਕੌਰ ਲਖਵੀਰ ਕੌਰ ,ਜਸਵਿੰਦਰ ਸਿੰਘ, ਵੈਭਵ ਗੋਇਲ, ਰਾਹੁਲ ਗੋਇਲ, ਬਿੰਦੂ ਸ਼ਰਮਾ ,ਅਮਨਦੀਪ ਕੌਰ ,ਖੇਮ ਰਾਜ ,ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ , ਕਮਲਜੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਰਿਆਵਾਂ ਨਹਿਰਾਂ ਦੀ ਸਫਾਈ ਲਈ ਕਰੋੜਾ ਰੁਪਈਆ ਕਿਸ ਨੇ ਹਜ਼ਮ ਕੀਤਾ- ਇੰਜ਼. ਲਾਲਕਾ
Next articleਭਾਰਤ ਨੇ ਹਾਕੀ ਲੀਗ ਕੱਪ ਫਾਈਨਲ ਜਿੱਤਿਆ