ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਦੀ ਅਨੇਕਾਂ ਇਲਾਕਿਆਂ ਦੇ ਲੋਕ ਹੜਾਂ ਦੀ ਮਾਰ ਹੇਠ ਆਏ ਹੜ੍ਹਾਂ ਨੇ ਘਰ ਘਾਟ ਜਮੀਨ ਸਮਾਨ ਮਸ਼ੀਨਰੀ ਸਭ ਕੁਝ ਤਬਾਹ ਕਰ ਦਿੱਤਾ ਹਾਲੇ ਲੰਮਾ ਸਮਾਂ ਹੜ ਵਿੱਚ ਘਿਰੇ ਲੋਕਾਂ ਦੀ ਜ਼ਿੰਦਗੀ ਲੀਹ ਉੱਤੇ ਨਹੀਂ ਆ ਸਕਦੀ ਇਸ ਸਾਰੇ ਕਾਸੇ ਦੇ ਲਈ ਜਿੰਮੇਵਾਰ ਹੈ ਪੰਜਾਬ ਸਰਕਾਰ, ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿਚਲੇ ਸੀਨੀਅਰ ਮੰਤਰੀ ਬਰਿੰਦਰ ਗੋਇਲ ਇਹ ਗੱਲ ਕਹਿ ਰਹੇ ਹਨ ਇਹ ਸਰਕਾਰ ਨੇ ਵੱਡੀ ਰਾਸ਼ੀ ਦਰਿਆਵਾਂ ਨਹਿਰਾਂ ਸੂਇਆ ਦੀ ਸਫਾਈ ਲਈ ਜਾਰੀ ਕੀਤੀ ਕਿਸੇ ਨੇ ਭੋਰਾ ਵੀ ਸਫਾਈ ਨਹੀਂ ਕਰਾਈ ਜੇਕਰ ਸਫਾਈ ਕਰਾਈ ਹੁੰਦੀ ਤਾਂ ਪੰਜਾਬ ਦੇ ਬਹੁਤੇ ਲੋਕਾਂ ਦਾ ਇਹ ਹਾਲ ਨਾ ਹੁੰਦਾ ਲੱਖਾਂ ਰੁਪਇਆ ਸਰਕਾਰ ਨੇ ਸਫਾਈ ਵਾਲੀ ਸਕੀਮ ਵਿੱਚ ਲਿਆਂਦਾ ਫਿਰ ਹਜਮ ਕਰ ਦਿੱਤਾ। ਇਹ ਪੰਜਾਬ ਦੇ ਲੋਕਾਂ ਨਾਲ ਵੱਡੀ ਬੇਈਮਾਨੀ ਹੈ। ਇਹ ਵਿਚਾਰ ਪੰਜਾਬ ਵਿੱਚ ਆਏ ਹੜਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੇ ਸੀਨੀਅਰ ਆਗੂ ਇੰਜਨੀਅਰ ਬਲਵਿੰਦਰ ਲਾਲਕਾ ਨੇ ਕੀਤਾ। ਉਹਨਾਂ ਕਿਹਾ ਇਧਰ ਮਰਜੀ ਚਲੇ ਜਾਵੋ ਲੋਕ ਹੀ ਲੋਕਾਂ ਦੀ ਮੱਦਦ ਕਰ ਰਹੇ ਹਨ ਸਰਕਾਰ ਹੜਾਂ ਦੇ ਵਿੱਚੋਂ ਗਾਇਬ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



