ਬੰਗਾ /ਮੁਕੰਦਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਅੱਜ ਬੰਗਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਬਸਪਾ ਵਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋਂ ਮੁਹਿੰਮ ਦੇ ਤਹਿਤ ਧੁਲੇਤਾ ਵਿੱਚ ਗੁਰੂ ਰਵਿਦਾਸ ਕਮਿਊਨਟੀ ਹਾਲ ਦੀਆਂ ਦੀਵਾਰਾਂ ਨੂੰ ਢਾਹੁਣ ਦੇ ਵਿਰੁੱਧ ਐਸ ਡੀ ਐਮ ਦਫਤਰ ਸਾਹਮਣੇ 9ਸਤੰਬਰ ਦਿਨ ਮੰਗਲਵਾਰ 10 ਵੱਜੇ ਦੋਆਬਾ ਪੱਧਰ ਤੇ ਰਖੇ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਬਸਪਾ ਆਗੂ ਪ੍ਰਵੀਨ ਬੰਗਾ ਜੀ ਤੇ ਬੰਗਾ ਹਲਕੇ ਦੇ ਪ੍ਰਧਾਨ ਮਾਸਟਰ ਸਤਪਾਲ ਰਟੈਂਡਾ ਨੇ ਬੰਗਾ ਹਲਕੇ ਦੇ ਪਿੰਡ ਮੰਡੇਰਾਂ, ਝੰਡੇਰਾਂ, ਮੁਕੰਦਪੁਰ ਵਿੱਚ ਕੁਦਰਤ ਦੀ ਕਿਰੋਪੀ ਨਾਲ ਨੁਕਸਾਨੇ ਘਰਾਂ ਦਾ ਜਾਇਜਾ ਲਿਆ ਤੇ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਖਸਤਾ ਹਾਲਤ ਵਿੱਚ ਗਰੀਬ ਲੋਕਾਂ ਦੇ ਘਰਾਂ ਵਾਲਿਆਂ ਨੂੰ ਬਿਨਾ ਪਖਪਾਤ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਇਸ ਮੋਕੇ ਤੇ ਬਸਪਾ ਆਗੂ ਸੁਰਿੰਦਰ ਮੰਡੇਰਾਂ, ਸੋਹਣ ਲਾਲ ਰਟੈਂਡਾ, ਰਾਣਾ ਮੁਕੰਦਪੁਰੀਆ, ਸੁਰਿੰਦਰ ਬਖਲੋਰ, ਗੁਰਪ੍ਰੀਤ ਸਾਧਪੁਰ, ਡਾ ਵਿਜੇ ਕੁਮਾਰ ਮੁਕੰਦਪੁਰ, ਬਲਵੀਰ ਸਿੰਘ ਰਟੈਂਡਾ ਤੇ ਵਿਸ਼ੇਸ਼ ਤੋਰ ਤੇ ਐਨ ਆਰ ਆਈ ਸੁਰਜੀਤ ਝੰਡੇਰ ਨੇ ਵੀ ਸਮੂਹ ਸੰਗਤ ਨੂੰ ਫਿਲੋਰ ਪਹੁੰਚਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



