ਨਕੋਦਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ ) -ਰਾਤ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਨੇ ਆਪਣੇ ਹੰਕਾਰ ਨੂੰ ਬਾਹਰ ਕੱਢਦਿਆਂ ਇੱਕ ਕਿਸਾਨ ਆਗੂ ਨਾਲ ਮਾੜੀ ਸਬਦਾਂਵਲੀ ਵਰਤਣ ਦਾ ਗੰਭੀਰ ਨੋਟਿਸ ਲੈਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂਆਂ ਸੰਦੀਪ ਅਰੋੜਾ ਤੇ ਦਿਲਬਾਗ ਸਿੰਘ ਚੰਦੀ ਨੇ ਕਿਹਾ ਕਿ ਜੋ ਸ਼ਬਦ ਬੀਬੀ ਨੇ ਕਿਸਾਨ ਆਗੂ ਨੂੰ ਬੋਲੇ ਹਨ ਉਹਨਾਂ ਲਈ ਉਸਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਬੁਖਲਾਹਠ ਵਿੱਚ ਬੋਲੀਂ ਬੀਬੀ ਨੇ ਇਹ ਨਹੀਂ ਦੇਖਿਆ ਕਿ ਇਹ ਕਿਸਾਨ ਆਗੂ ਉਸਦੇ ਬਾਪ ਦੇ ਸਮਾਨ ਹੈ। ਤੇ ਇਹਨਾਂ ਹਰੀਆਂ ਲਾਲ ਪੀਲੀਆ ਪੱਗਾ ਵਾਲਿਆਂ ਨੇ ਪੰਜਾਬ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਅ ਲਿਆ ਨਹੀਂ ਤਾਂ ਤੇਰੀ ਸਰਕਾਰ ਵੀ ਉਸ ਕੇਂਦਰ ਦੀ ਸਰਕਾਰ ਦੇ ਰਾਹ ਤੇ ਚੱਲ ਕੇ ਲੈਂਡ ਪੂਲਿੰਗ ਪੋਲਸੀ ਤਹਿਤ ਕਿਸਾਨਾਂ ਮਜਦੂਰਾਂ ਦਾ ਉਜਾੜਾ ਕਰਨ ਉਤਰ ਆਈ ਸੀ। ਸਾਰੇ ਹਲਕਾ ਜਾਣਦਾ ਹੈ ਕਿ ਸ਼ਾਮ ਪੈਣ ਤੋਂ ਸਵੇਰ ਤੱਕ ਰੇਤਾਂ ਦੇ ਟਿਪਰ ਵੀ ਤੇਰੀ ਨਿਗਰਾਨੀ ਹੇਠ ਇਥੋਂ ਰੇਤਾਂ ਭਰਦੇ ਸੀ। ਇਸੇ ਕਰਕੇ ਤੈਨੂੰ ਜਿਆਦਾ ਫ਼ਿਕਰ ਪਿਆ ਬਾਕੀ ਗੱਲ ਜਾਣ ਪਹਿਚਾਣ ਦੀ ਬੀਬੀ ਜੀ ਇਹਨਾਂ ਬਾਬਿਆਂ ਨੇ, 13 ਮਹੀਨੇ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਗੁਜਾਰੇ ਹਨ।ਦੁਨੀਆਂ ਜਾਣਦੀ ਇਹਨਾਂ ਨੂੰ ਤੂੰ ਆਪਣੀ ਗੱਲ ਕਰ ਤੈਨੂੰ ਤਿੰਨ ਸਾਲ ਪਹਿਲਾਂ ਕਿਹੜਾ ਜਾਣਦਾ ਸੀ। ਅੱਜ ਐਮ ਐਲ ਏ ਬਣਕੇ ਤੈਨੂੰ ਬੜਾ ਹੰਕਾਰ ਲੜ ਰਿਹਾ ਅਹੇ ਇਸ ਨੂੰ ਚੁੱਕ ਕੇ ਬਾਹਰ ਸਿੱਟੋ ਬੀਬੀ ਜੀ ਇਹ ਦਰਿਆ ਤੁਹਾਡੀ ਨਿੱਜੀ ਜਗੀਰ ਨਹੀਂ ਮੰਨਿਆ ਕਿ ਤੁਹਾਡਾ ਰੇਤਾਂ ਦਾ ਕਾਰੋਬਾਰ ਚਲਦਾ ਹੈ ਇਥੇਇਹ ਸਦਾ ਨਹੀਂ ਵਜ਼ੀਰੀਆਂ ਰਹਿੰਦੀਆਂ ਜੇਕਰ ਤੂੰ ਕਿਸਾਨ ਆਗੂ ਕੋਲੋਂ ਮੁਆਫ਼ੀ ਨਾ ਮੰਗੀ, ਤਾਂ 2027ਵਿੱਚ ਤੁਹਾਡਾ ਐਮ ਐਲ ਏ ਵਾਲਾ ਭੁਲੇਖਾ ਦੂਰ ਕਰ ਦੇਣਗੇ ਲੋਕ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



