HOME ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਵਿਧਵਾ ਔਰਤ ਦੇ ਘਰ ਦੀ ਛੱਤ...

ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਵਿਧਵਾ ਔਰਤ ਦੇ ਘਰ ਦੀ ਛੱਤ ਨੁਕਸਾਨੀ ਗਈ, *ਘਰ ਦੀ ਛੱਤ ਦੇ 12 ਬਾਲੇ ਡਿੱਗੇ*

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਣ ਸਥਾਨਕ ਅੱਪਰਾ ਦੇ ਮੰਡੀ ਰੋਡ ‘ਤੇ ਸਥਿਤ ਇੱਕ ਵਿਧਵਾ ਔਰਤ ਦੇ ਘਰ ਦੀ ਛੱਤ ਬੁਰੀ ਤਰਾਂ ਨੁਕਸਾਨੀ ਗਈ | ਮੀਂਹ ਦੇ ਕਾਰਣ ਘਰ ਦੀ ਛੱਤ ਦੇ 12 ਬਾਲੇ ਡਿੱਗ ਪਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਵਾ ਕ੍ਰਿਸ਼ਨਾ ਦੇਵੀ ਪਤਨੀ ਸਵ. ਸੁਦਾਗਰ ਰਾਮ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਣ ਉਸਦੇ ਦੋ ਕਮਰਿਆਂ ਤੇ ਵਰਾਂਡੇ ਦੀ ਛੱਤ ਦਾ ਬੁਰੀ ਤਰਾਂ ਨੁਕਸਾਨ ਹੋ ਗਿਆ | ਮੀਂਹ ਦੇ ਕਾਰਣ ਉਨਾਂ ਦੀ ਛੱਤ ਦੇ 12 ਬਾਲੇ ਡਿੱਗ ਪਏ | ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਘਰ ਦੀ ਸਾਰੀ ਛੱਤ ਥਾਂ-ਥਾਂ ਤੋਂ ਚੋਅ ਰਹੀ ਹੈ ਤੇ ਕਿਸੇ ਸਮੇਂ ਵੀ ਹੋਰ ਮਾਲੀ ਨੁਕਸਾਨ ਹੋ ਸਕਦਾ ਹੈ |

Previous articleਬਾਰਿਸ਼ ਰੁਕਣ ਤੱਕ ਗੁਰੂਦੁਆਰਾ ਸਿੰਘ ਸਭਾ ਚੱਕ ਸਾਹਬੂ ਵਿਖੇ ਲੰਗਰ ਦੀ ਸੇਵਾ ਸ਼ੁਰੂ
Next articleਭਾਰੀ ਮੀਂਹ ਦੇ ਕਾਰਣ ਘਰ ਹੋਇਆ ਢਹਿ-ਢੇਰੀ, ਮਾਲਕ ਜਖ਼ਮੀ