HOME ਰਿਸ਼ਤਾ ਭੈਣ ਭਰਾਵਾਂ ਦਾ

ਰਿਸ਼ਤਾ ਭੈਣ ਭਰਾਵਾਂ ਦਾ

8
ਮਨੀਸ਼ਾ ਕੌਰ 
(ਸਮਾਜ ਵੀਕਲੀ)
ਸੱਚੀ ਬੜਾ ਹੀ ਸੋਹਣਾ ਹੁੰਦਾ ,
ਮਿੱਠਾ ਨਿੱਘਾ ਰਿਸ਼ਤਾ ਭੈਣ ਭਰਾਵਾਂ ਦਾ
ਸਾਰੀ ਉਮਰ ਕਰਜ਼ ਚੁਕਾਉਂਦੇ ਰਹਿੰਦੇ
ਰੱਖੜੀ ਦੇ ਕੀਤੇ ਕੌਲ ਕਰਾਰਾ ਦਾ।
ਗ਼ਲਤ ਰਾਵਾਂ ਤੇ ਨਾ ਤੁਰ ਜਾਵਾ,
ਇਸ ਲਈ ਮੇਰਾ ਦੀਪ ਵੀਰ ਮੈਨੂੰ ਨਿੱਤ ਸਮਝਾਉਂਦਾ ਹੈ।
ਭੀੜ ਦੀ ਇਸ ਦੁਨੀਆਂ ਦੇ ਵਿੱਚ ਨਾ ਰੁਲ਼ ਜਾਵਾ।
ਅਪਣੇ ਵੱਡੇ ਹੋਣ ਦਾ ਹਰ ਇੱਕ ਫ਼ਰਜ਼ ਨਿਭਾਉਂਦਾ ਹੈ।
ਓਹਦੇ ਹੁੰਦਿਆਂ ਇਸ ਦੁਨੀਆ ਦਾ ਡਰ ਨਾ ਕੋਈ
ਮੇਰੀ ਤਾਕਤ ਮੇਰੇ ਲਈ ਸਭ ਤੋਂ ਵੱਡਾ ਸਹਾਰਾ ਹੈ,
ਦਿਲ ਦਾ ਬੜਾ ਹੀ ਨਰਮ ਥੌੜਾ ਗੁੱਸੇ ਖੋਰ ਸੁਭਾਅ ਦਾ ਭਾਵੇਂ
ਮੇਰਾ ਵੀਰ ਮੈਨੂੰ ਆਪਣੀ ਜਾਨ ਤੋਂ ਵੱਧਕੇ ਪਿਆਰਾ ਹੈ।
ਨਿੱਤ ਮੰਗਾ ਖੈਰ ਮੈਂ ਰੱਬ ਕੋਲੋਂ ਉਹਦੀ,
ਦੂਰ ਰੱਖੀ ਉਸਤੋਂ ਸੇਕ ਦੁਖ ਦਰਦ ਬਲਾਵਾਂ ਦਾ।
ਬੜੇ ਹੀ ਕਰਮਾਂ ਦੇ ਨਾਲ ਮਿਲਦਾ ਸਾਥ ਭਰਾਵਾਂ ਦਾ,
ਇਸ ਲਈ ਸਭ ਤੋਂ ਸੋਹਣਾ ਹੁੰਦਾ ਰਿਸ਼ਤਾ ਭੈਣ ਭਰਾਵਾਂ ਦਾ।
ਮਨੀਸ਼ਾ ਕੌਰ 
ਪੀ. ਐੱਮ. ਸ਼੍ਰੀ ਸ ਸ ਸ ਸਕੂਲ , ਲਹਿਲ ਕਲਾਂ (ਸੰਗਰੂਰ)
Previous articleਇਸ਼ਕ ਦਾ ਰੰਗ 
Next article(ਫ਼ਰਿਆਦ ਕਿਸ ਨੂੰ ਕਰਾਂ ?)