HOME ਇੰਗਲੈਂਡ ਦੀਆਂ ਪੰਜਾਬਣਾਂ ਨੇ ਵਿਸਰ ਚੁੱਕਾ ਤੀਆਂ ਬੱਲੋ ਦਾ ਤਿਉਹਾਰ ਮਨਾਕੇ ਤੀਆਂ...

ਇੰਗਲੈਂਡ ਦੀਆਂ ਪੰਜਾਬਣਾਂ ਨੇ ਵਿਸਰ ਚੁੱਕਾ ਤੀਆਂ ਬੱਲੋ ਦਾ ਤਿਉਹਾਰ ਮਨਾਕੇ ਤੀਆਂ ਨੂੰ ਕੀਤਾ ਵਿਦਾ

7
ਕੈਪਸਨ:- ਤੀਆਂ ਬੱਲੋ ਦਾ ਤਿਉਹਾਰ ਮਨਾਉਣ ਮੌਕੇ ਪੰਜਾਬਣ ਮੁਟਿਆਰਾ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ

 ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਸਪਿਨ ਹਿਲ ਪਾਰਕ ਦੇ ਵਿੱਚ ਪੰਜਾਬ ਗਰੁੱਪ ਦੀਆਂ ਪੰਜਾਬਣ ਮੁਟਿਆਰਾਂ ਗੁਰਦੀਪ ਕੌਰ ਅਤੇ ਉਨਾਂ ਦੀਆਂ ਸਾਥਣਾਂ ਵੱਲੋਂ ਸਾਂਝੇ ਤੌਰ ਤੇ ਤੀਆਂ ਬੱਲੋ ਦਾ ਤਿਉਹਾਰ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ। ਇਸ ਮੌਕੇ ਤੇ ਲੈਸਟਰ ਤੇ ਹੋਰਨਾ ਸ਼ਹਿਰਾਂ ਤੋਂ ਪੁੱਜੀਆਂ ਪੰਜਾਬਣਾਂ ਵੱਲੋਂ ਨੱਚ ਗਾ ਕੇ ਅਤੇ ਪੰਜਾਬੀ ਬੋਲੀਆਂ ਪਾ ਕੇ ਖੂਬ ਮਨੋਰੰਜਨ ਕੀਤਾ ਗਿਆ। ਤੀਆਂ ਬੱਲੋ ਸਬੰਧੀ ਯਾਦਗਾਰੀ ਦਿੰਦਿਆਂ ਗੁਰਦੀਪ ਕੌਰ ਨੇ ਦੱਸਿਆ ਕਿ ਤੀਆਂ ਬੱਲੋਂ ਦਾ ਤਿਉਹਾਰ ਤੀਆਂ ਨੂੰ ਵਿਦਿਆ ਕਰਨ ਮੌਕੇ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਪੁਰਾਤਨ ਵਿਰਸੇ ਨਾਲ ਜੋੜਿਆ ਇਹ ਤੀਆਂ ਬੱਲੋਂ ਦਾ ਤਿਉਹਾਰ ਹੁਣ ਪੰਜਾਬ ਸਮੇਤ ਵਿਦੇਸ਼ਾਂ ਚੋ ਵੀ ਅਲੋਪ ਹੁੰਦਾ ਜਾ ਰਿਹਾ ਹੈ, ਪਰ ਪੰਜਾਬ ਗਰੁੱਪ ਦੀਆਂ ਮੁਟਿਆਰਾਂ ਵੱਲੋਂ ਇਹ ਸਲਾਘਾਯੋਗ ਉਪਰਾਲਾ ਕਰਕੇ ਵਿਦੇਸ਼ਾਂ ਚ ਵਸਦੇ ਆਪਣੇ ਬੱਚਿਆਂ ਨੂੰ ਮੁੜ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਤੀਆਂ ਬੱਲੋਂ ਦਾ ਤਿਉਹਾਰ ਮਨਾਇਆ ਗਿਆ,ਤਾਂ ਜੋ ਇਥੋਂ ਦੇ ਜੰਮਪਲ ਬੱਚਿਆਂ ਨੂੰ ਆਪਣੇ ਪੁਰਾਤਨ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ ।ਇਸ ਮੌਕੇ ਤੇ ਵੱਡੀ ਗਿਣਤੀ ਚ ਪੁੱਜੀਆਂ ਪੰਜਾਬਣ ਮੁਟਿਆਰਾਂ ਨੂੰ ਸੰਧਾਰਾ ਵੀ ਵੰਡਿਆ ਗਿਆ। ਵਰਦੇ ਮੀਂਹ ਦੇ ਬਾਵਜੂਦ ਵੀ ਪੰਜਾਬਣ ਮੁਟਿਆਰਾਂ ਵੱਧ ਚੜ ਕੇ ਇਸ ਤੀਆਂ ਬੱਲੋ ਦੇ ਤਿਉਹਾਰ ਵਿੱਚ ਸ਼ਾਮਿਲ ਹੋਈਆਂ ਪੰਜਾਬਣ ਮੁਟਿਆਰਾ ਵੱਲੋਂ ਆਪਣੇ ਘਰਾਂ ਤੋਂ ਬਣਾ ਕੇ ਲਿਆਂਦਾ ਗਿਆ ਵੱਖ ਵਖ ਪ੍ਰਕਾਰ ਦਾ ਭੋਜਨ ਵੀ ਪੰਜਾਬਣਾ ਚੋਂ ਵੰਡਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleReading and Thinking like Babasaheb Ambedkar
Next articleਬੀਐਸਐਨਐਲ ਪੈਨਸ਼ਨਰਜ਼ ਵੱਲੋਂ ਆਜ਼ਾਦੀ ਦੀ 78ਵੀਂ ਵਰ੍ਹੇ ਗੰਢ ਨੂੰ ਸਮਰਪਿਤ ਵਿਚਾਰ ਗੋਸ਼ਟੀ