ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) :ਪਿਛਲੇ ਦਿਨੀਂ ਚੌਥੇ ਸ਼ੋਟੋਕਾਨ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2025 ਜਿਸ ਦਾ ਆਯੋਜਨ ਬੰਗਿਆਂ ( ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ/ ਨਵਾਂ ਸ਼ਹਿਰ ) ਵਿਖੇ ਹੋਇਆ ਤੇ ਉਸ ਵਿੱਚ ਇਸ ਸਕੂਲ ਦੇ ਤਿੰਨ ਵਿਦਿਆਰਥੀਆਂ ਸਰਤਾਜ ਸਿੰਘ ਸਪੁੱਤਰ ਸ਼੍ਰੀ ਜਸਵੀਰ ਸਿੰਘ ਜਮਾਤ ਤੀਸਰੀ ਨੇ ਤੀਸਰੀ ਪੁਜੀਸ਼ਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ , ਚੌਥੀ ਜਮਾਤ ਦੇ ਸੁਖਮਨ ਸਿੰਘ ਸਪੁੱਤਰ ਸ਼੍ਰੀ ਸੁਖਦੇਵ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਲ ਕਰਕੇ ਸਿਲਵਰ ਮੈਡਲ ਹਾਸਲ ਕੀਤਾ ਤੇ ਚੌਥੀ ਜਮਾਤ ਦੇ ਹਰਸਾਹਿਬ ਸਿੰਘ ਸਪੁੱਤਰ ਸ਼੍ਰੀ ਮਨਜੀਤ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕਰਕੇ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਸੀ , ਅੱਜ ਇਹਨਾਂ ਤਿੰਨ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ – ਚਿੰਨ ਦੇ ਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਸ਼ਮਸ਼ੇਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਤੇ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਗਈ। ਇਸ ਦੇ ਨਾਲ ਹੀ ਇਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਿਰੰਤਰ ਪਿਛਲੇ ਕਈ ਸਾਲਾਂ ਤੋਂ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਵਿੱਚ ਭਾਗੀਦਾਰੀ ਦਰਜ ਕਰਵਾਉਣ ਦੀ ਵੀ ਸਿਫਤ ਕੀਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਸ਼ਮਸ਼ੇਰ ਸਿੰਘ , ਸੁਪਰਡੈਂਟ ਦਰਸ਼ਨ ਸਿੰਘ ਭੱਠਲ , ਸੁਰਿੰਦਰ ਸਿੰਘ ਭਟਨਗਰ , ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਮਨਜੀਤ ਸਿੰਘ ਮਾਵੀ , ਜਸਵੀਰ ਸਿੰਘ , ਅਜੈਬ ਸਿੰਘ , ਸਟੇਟ ਅਵਾਰਡੀ ਮਾਸਟਰ ਸੰਜੀਵ ਧਰਮਾਣੀ , ਅਮਨਪ੍ਰੀਤ ਕੌਰ , ਅਮਨਦੀਪ ਸਿੰਘ , ਮੀਂਹਮਲ ਸਿੰਘ , ਸਕੂਲ ਦੇ ਵਿਦਿਆਰਥੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਰੂਪਨਗਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



