HOME ਵਿਦੇਸ਼ ਦੌਰੇ ਤੋਂ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ...

ਵਿਦੇਸ਼ ਦੌਰੇ ਤੋਂ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਰਿਲੀਜ਼ ਕਰਕੇ ਪਰਤੇ ਬਾਵਾ ਨੇ ਕੈਨੇਡਾ ਦੀ ਮੰਤਰੀ ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ, ਅਮਰਜੀਤ ਸਿੰਘ ਗਿੱਲ, ਸੁੱਖ ਧਾਲੀਵਾਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ ਅਤੇ ਗਿੱਲ, ਸਿੱਧੂ, ਗਰੇਵਾਲ, ਦਿਓਲ, ਕਥੂਰੀਆ, ਬਾਵਾ, ਸਤਵੀਰ, ਦਿਲਜੀਤ ਦਾ ਕੀਤਾ ਵਿਸ਼ੇਸ਼ ਧੰਨਵਾਦ

30 ਅਗਸਤ ਨੂੰ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਜੱਥਾ ਸ੍ਰੀ ਬਾਵਾ ਦੀ ਅਗਵਾਈ ਵਿੱਚ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਸੱਚਖੰਡ ਐਕਸਪ੍ਰੈੱਸ ਰਾਹੀਂ ਰਵਾਨਾ ਹੋਵੇਗਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦਾ ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ ਨੇ ਸਾਥੀਆਂ ਸਮੇਤ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਅਤੇ ਕਾਮਯਾਬ ਯਾਤਰਾ ਲਈ ਫਾਊਂਡੇਸ਼ਨ ਦੇ ਦੇਸ਼ ਵਿਦੇਸ਼ ਦੇ ਅਹੁਦੇਦਾਰਾਂ ਦਾ ਸ੍ਰ: ਗਿੱਲ ਨੇ ਧੰਨਵਾਦ ਕੀਤਾ। ਇਸ ਸਮੇਂ ਰਕਬਾ ਭਵਨ ਪਹੁੰਚੀ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ ਅਤੇ ਡਾ: ਜੈਰਾਮ ਕੱਕੜ ਸਮਾਜ ਸੇਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਵਿਦੇਸ਼ ਜਾ ਰਹੀ ਕਰਮਜੀਤ ਕੌਰ ਛੰਦੜਾ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ ਦਾ ਵੀ ਪੁਸਤਕ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ ਇਤਿਹਾਸਿਕ ਮਿਲਾਪ ਜੋ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਇਆ ਸੀ। ਇਹ ਇਤਿਹਾਸਿਕ ਦਿਹਾੜਾ ਮਨਾਉਣ ਲਈ ਜੱਥਾ 30 ਅਗਸਤ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈੱਸ ਰਾਹੀਂ ਰਵਾਨਾ ਹੋਵੇਗਾ ਅਤੇ 3 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੱਚਖੰਡ ਸਾਹਿਬ ਵਿਖੇ ਪਾਉਣ ਉਪਰੰਤ ਗੁਰਦੁਆਰਾ ਬੰਦਾ ਘਾਟ ਦੀਵਾਨ ਸਜਾਏ ਜਾਣਗੇ ਅਤੇ ਜੱਥਾ 5 ਸਤੰਬਰ ਨੂੰ ਵਾਪਸ ਰਵਾਨਾ ਹੋਵੇਗਾ।

           ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਉਹ ਕੈਨੇਡਾ ਅਤੇ ਅਮਰੀਕਾ ਵਿੱਚ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਜੋ ਪੰਜਾਬੀ ਵਿੱਚ ਰਿਲੀਜ਼ ਕਰਨ ਲਈ ਗਏ ਸਨ ਜਿਸ ਦੀ ਪ੍ਰਸਿੱਧ ਵਿਦਵਾਨ ਅਨੁਰਾਗ ਸਿੰਘ ਨੇ ਸੰਪਾਦਨਾ ਕੀਤੀ ਹੈ। ਉਹਨਾਂ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਵੈਨਕੂਵਰ ਵਿਖੇ ਹਰਬੰਤ ਸਿੰਘ ਦਿਓਲ, ਬਿੰਦਰ ਗਰੇਵਾਲ ਵੱਲੋਂ ਆਯੋਜਿਤ ਕੀਤੇ ਸਮਾਗਮ ਲਈ ਅਤੇ ਸਿਆਟਲ ਅਮਰੀਕਾ ਵਿਖੇ ਦਲਜੀਤ ਸਿੰਘ ਹਿੱਸੋਵਾਲ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਿਲੀਜ਼ ਕੀਤੀ ਪੁਸਤਕ ਲਈ ਅਤੇ ਟੋਰਾਂਟੋ ਬ੍ਰਮਪਟਨ ਵਿਖੇ ਸਮਾਗਮ ਆਯੋਜਿਤ ਕਰਨ ਲਈ ਦਲਵੀਰ ਸਿੰਘ ਕਥੂਰੀਆ ਦਾ ਜੋ ਪੰਜਾਬੀ ਭਾਸ਼ਾ ਦੀ ਵਡਮੁੱਲੀ ਸੇਵਾ ਦੇਸ਼ ਵਿਦੇਸ਼ ਵਿੱਚ ਕਰ ਰਹੇ ਹਨ। ਉਹਨਾਂ ਅਸ਼ੋਕ ਬਾਵਾ ਚੇਅਰਮੈਨ ਫਾਊਂਡੇਸ਼ਨ ਕੈਨੇਡਾ, ਉੱਘੇ ਲੇਖਕ ਸਤਿਬੀਰ ਸਿੰਘ, ਅਮਰਪ੍ਰੀਤ ਔਲਖ, ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਬਾਵਾ ਨੇ ਸਮਾਗਮ ਵਿੱਚ ਮੁੱਖ ਤੌਰ ‘ਤੇ ਸ਼ਾਮਿਲ ਹੋਈ ਕੈਨੇਡਾ ਸਰਕਾਰ ਦੀ ਮੰਤਰੀ ਰੂਬੀ ਸਹੋਤਾ, ਅਮਨਦੀਪ ਕੌਰ ਸੋਢੀ, ਅਮਰਜੀਤ ਸਿੰਘ ਗਿੱਲ, ਸੁੱਖ ਧਾਲੀਵਾਲ ਸਾਰੇ ਮੈਂਬਰ ਪਾਰਲੀਮੈਂਟ ਅਤੇ ਗੁਰਬਖਸ਼ ਸਿੰਘ ਮੱਲੀ ਸਾਬਕਾ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ। ਇਸ ਸਮੇਂ ਉਹਨਾਂ ਅਮਰੀਕਾ ਦੇ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਟਰੱਸਟੀ ਬਹਾਦਰ ਸਿੰਘ ਸਿੱਧੂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਦਿਓਲ, ਮਨਦੀਪ ਹਾਂਸ, ਵਿੱਕੀ ਯੂਥ ਨੇਤਾ, ਰਾਜਭਿੰਦਰ ਬਿਦੇਸ਼ਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀ.ਟੀ. ਯੂਨੀਵਰਸਿਟੀ ਦੇ ਅਭਿਸ਼ੇਕ ਤੰਵਰ ਨੇ ਅੰਤਰਰਾਸ਼ਟਰੀ ਮੰਚ ‘ਤੇ ਕੀਤਾ ਨਾਮ ਰੋਸ਼ਨ, ਵੁਸ਼ੂ ‘ਚ ਜਿੱਤਿਆ ਸਿਲਵਰ ਮੈਡਲ
Next articleਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਸਕੱਤਰੇਤ ਵਿਖੇ ਵਿਸ਼ਾਲ ਰੈਲੀ ਅਤੇ ਵਿਖਾਵਾ