ਹਰਿਆਣਾ ਦੀ ਫਾਰਮਾਸਿਊਟੀਕਲਜ਼ ਕੰਪਨੀ ਉੱਤੇ ਦਵਾਈਆਂ ਬਣਾਉਣ ’ਤੇ ਰੋਕ

 

  • ਕੰਪਨੀ ਤੋਂ 7 ਦਿਨਾਂ ’ਚ ਜਵਾਬ ਮੰਗਿਆ

ਚੰਡੀਗੜ੍ਹ (ਸਮਾਜ ਵੀਕਲੀ):  ਟੀਮ ਨੇ ਇਸ ਇਕਾਈ ਦਾ ਨਿਰੀਖਣ ਕੀਤਾ ਜਿਸ ’ਚ 12 ਉਲੰਘਣਾ ਜਾਂ ਖਾਮੀਆਂ ਮਿਲੀਆਂ। ‘ਇਸ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੇ ਇਸ ਇਕਾਈ ’ਚ ਦਵਾਈਆਂ ਦੇ ਉਤਪਾਦਨ ’ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ।’ ਉਨ੍ਹਾਂ ਕਿਹਾ ਕਿ ਕੋਲਕਾਤਾ ਤੋਂ ਖੰਘ ਦੇ ਸਿਰਪਾਂ ਦੇ ਨਮੂਨਿਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਅਤੇ ਜੋ ਵੀ ਰਿਪੋਰਟ ਆਏਗੀ, ਉਸ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ਡਰੱਗਜ਼ ਕੰਟਰੋਲਰ ਵੱਲੋਂ ਜਾਰੀ ਨੋਟਿਸ ਮੁਤਾਬਕ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਦੇ ਪਲਾਂਟ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਸ ਨੇ ਸਿਰਪ ਬਣਾਉਣ ਲਈ ਵਰਤੇ ਜਾਂਦੇ ਪ੍ਰੋਪਾਇਲੀਨ ਗਲਾਈਕੋਲ ਦੀ ਗੁਣਵੱਤਾ ਦੀ ਟੈਸਟਿੰਗ ਨਹੀਂ ਕੀਤੀ ਸੀ। ਪ੍ਰੋਪੀਲੀਨ ਗਲਾਈਕੋਲ, ਸੋਰਬਿਟਲ ਸੋਲਿਊਸ਼ਨ ਅਤੇ ਸੋਡੀਅਮ ਮਿਥਾਈਲ ਪੈਰਾਬਨ ਦਾ ਜ਼ਿਕਰ ਅਧਿਐਨ ਰਿਪੋਰਟ ਦੇ ਸਰਟੀਫਿਕੇਟ ’ਚ ਨਹੀਂ ਕੀਤਾ ਗਿਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਲੋਕਾਂ ਨੂੰ ਕਰ ਰਹੀਆਂ ਨੇ ਗੁੰਮਰਾਹ: ਭਾਜਪਾ
Next articleBangladesh inflation soars to 10-year high