ਭਾਰਤ ਦੇਸ਼ ਦੀ ਆਜਾਦੀ ਪ੍ਰਾਪਤ ਕਰਨ ਲਈ ਕਈ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆ : ਕ੍ਰਿਸ਼ਨ,ਧਰਮਪਾਲ,ਜੱਖੂ
ਹੁਸ਼ਿਆਰਪੁਰ / ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾ ਅਤੇ ਮੈਂਬਰਾਂ ਵੱਲੋਂ 15 ਅਗਸਤ ਨੂੰ ਅਜ਼ਾਦੀ ਦਾ ਦਿਹਾੜਾ ਅੰਬੇਡਕਰ ਚੌਂਕ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਮਨਾਇਆ ਗਿਆ ਅਤੇ ਅਜ਼ਾਦੀ ਦਿਹਾੜੇ ਦੀਆਂ ਖੁਸ਼ੀਆ ਸਾਂਝੀਆਂ ਕੀਤੀਆਂ ਗਈਆਂ ! ਇਸ ਮੌਕੇ ਆਗੂਆਂ ਨੇ ਭਾਰਤ ਵਾਸੀਆਂ ਨੂੰ ਸਵਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਆਜਾਦੀ ਨੂੰ ਪ੍ਰਾਪਤ ਕਰਨ ਲਈ ਕਈ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆ ਅਤੇ ਲੰਬੇ ਸਮੇਂ ਅਤਿਆਚਾਰ ਸਹਿਣ ਕਰਦੇ ਹੋਏ ਲੋਕਾਂ ਨੂੰ ਗੁਲਾਮੀ ਦੀ ਜੰਜੀਰਾਂ ਤੋਂ ਮੁਕਤ ਕਰਵਾਇਆ । ਇਸ ਲਈ ਸਾਡਾ ਫਰਜ਼ ਬਣਦਾ ਹੈ ਅੱਜ ਦੇ ਦਿਵਸ ਤੇ ਨਵੇ ਭਾਰਤ ਦੀ ਸਿਰਜਣਾ ਕਰਨ ਲਈ ਆਪਣਾ ਪੂਰਾ ਸਹਿਯੋਗ ਦਈਏ ਤਾਂਕਿ ਦੁਨੀਆ ਵਿੱਚ ਸਾਡਾ ਦੇਸ਼ ਪਹਿਲੇ ਨੰਬਰ ਤੇ ਆ ਸਕੇ । ਉਹਨਾਂ ਕਿਹਾ ਕਿ ਇਮਾਦਾਰੀ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਸਾਨੂੰ ਜੀਵਨ ਵਿੱਚ ਹਰ ਇੱਕ ਫ਼ਰਜ਼ ਨੂੰ ਨਿਭਾਉਣਾ ਹੋਵੇਗਾ ਤਦ ਹੀ ਅਸੀਂ ਇਸ ਦਿਵਸ ਨੂੰ ਮਨਾਉਣ ਦੇ ਮਕਸਦ ਵਿੱਚ ਕਾਮਯਾਬ ਹੋ ਸਕਦੇ ਹਾਂ ਇਸ ਮੌਕੇ ਆਗੂਆਂ ਵਲੋਂ ਲੱਡੂ ਵੀ ਵੰਡੇ ਗਏ,ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਅਪਣੇ ਅਪਣੇ ਵਿਚਾਰ ਪ੍ਰਗਟ ਕੀਤੇ ਜਿਸ ਵਿੱਚ ਬੇਗ਼ਮਪੁਰਾ ਟਾਈਗਰ ਫੋਰਸ ਦੇ ਕੌਮੀ ਵਾਇਸ ਚੇਅਰਮੈਨ ਕ੍ਰਿਸ਼ਨ ਬਲੀਏਵਾਲ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ,ਪੰਜਾਬ ਵਾਇਸ ਪ੍ਰਧਾਨ ਡਾ. ਸੁਰਿੰਦਰ ਜੱਖੂ, ਸਮਰਾਲਾ ਪ੍ਰਧਾਨ ਬਲਵੀਰ ਚੰਦ, ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਦਲਵੀਰ ਸਿੰਘ ਮੰਡਿਆਲਾ, ਕੌਸਲਰ ਧਰਮਪਾਲ ਸਿੰਘ,ਐਂਟੀ ਕ੍ਰਾਇਮਚੇਅਰਮੈਨ ਸਟੇਟ ਪੰਜਾਬ ਰਕੇਸ਼ ਕਲਿਆਣ,ਮਾਂ ਛਿੰਦਰਪਾਲ ਸਿੰਘ,,ਹਰਜਿੰਦਰ ਲੁਧਿਆਣਾ ,ਕਸ਼ਮੀਰ ਲਾਲ ਚੱਕੀ ,ਛਿੰਦਰਪਾਲ ਸਿੰਘ ਫੌਜੀ, ਗਿਆਨ ਚੰਦ,ਡਾ ਜਸਪਾਲ ਸਿੰਘ, ਚੇਅਰਮੈਨ ਛਿੰਦਰਪਾਲ ਸਿੰਘ ,ਮਾਸਟਰ ਲਖਵੀਰ ਸਿੰਘ, ਰਵਿੰਦਰ ਸਿੰਘ,ਗੁਰਨਾਮ ਸਿੰਘ,ਸੰਜੀਵ ਕੁਮਾਰ ,ਜਸਵਿੰਦਰ ਪਾਲ ,ਅਸ਼ੋਕ ਕੁਮਾਰ, ਸੂਰਜ ਕੁਮਾਰ,ਕੁਲਦੀਪ ਸਿੰਘ , ਬਿੱਟੁ ਰਾਮ ਚੱਕੀ, ਰਾਮ ਜੀ ਦਾਸ, ਚਰਨਜੀਤ ਸਿੰਘ ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


