ਔੜ (ਸਮਾਜ ਵੀਕਲੀ) ਪੰਜਾਬ ਸਰਕਾਰ ਵੱਲੋਂ ਬਲਾਕ ਔੜ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਨੂੰ ਨਵਾਂਸ਼ਹਿਰ ਅਤੇ ਬੰਗਾ ਬਲਾਕ ਨਾਲ ਜੋੜ ਦਿੱਤਾ ਗਿਆ ਹੈ। ਜਿਸਦੇ ਵਿਰੋਧ ਦੀ ਚੰਗਿਆੜੀ ਹੌਲੀ-ਹੌਲੀ ਧੁਖਣੀ ਸ਼ੁਰੂ ਹੋ ਗਈ ਹੈ, ਕਿਉਂਕਿ ਅੱਜ ਬਲਾਕ ਦਫਤਰ ਔੜ ਵਿਖੇ ਸਰਬ ਪਾਰਟੀ ਮੀਟਿੰਗ ਕੀਤੀ ਗਈ, ਜਿਸ ਵਿੱਚ ਬਲਾਕ ਔੜ ਨਾਲ ਸੰਬੰਧਤ ਕਈ ਸਿਆਸੀ ਪਾਰਟੀਆਂ ਦੇ ਲੋਕਲ ਆਗੂ, ਪੰਚ-ਸਰਪੰਚ ਅਤੇ ਸਮਾਜ ਸੇਵੀ ਇਕੱਠੇ ਹੋਏ ਅਤੇ ਇਸ ਭਰਮੀ ਮੀਟਿੰਗ ਵਿੱਚ ਬਲਾਕ ਔੜ ਨੂੰ ਖਤਮ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸ ਮੌਕੇ ਤੇ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਕਿਸਾਨ ਆਗੂ ਬੂਟਾ ਸਿੰਘ ਮਹਿਮੂਦਪੁਰ,ਰਾਜ ਕੁਮਾਰ ਮਾਹਲਖੁਰਦ, ਅਤੇ ਰੂਪ ਲਾਲ ਧੀਰ ਨੇ ਆਖਿਆ ਕਿ ਇੱਕ ਪਾਸੇ ਸਰਕਾਰ ਸਰਕਾਰੀ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਲੋਕਾਂ ਤੋਂ ਪਹਿਲੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ ਜਦਕਿ ਲੋਕਾਂ ਲਈ ਸਹੂਲਤਾਂ ਵਿੱਚ ਵਾਧਾ ਕਰਨ ਦੀ ਲੋੜ ਸੀ। ਉਨਾਂ ਆਖਿਆ ਕਿ ਬਲਾਕ ਦਫਤਰ ਔੜ ਤੋਂ 75 ਪਿੰਡਾਂ ਦੇ ਲੋਕ 4-4ਕਿਲੋਮੀਟਰ ਤੋਂ ਆਕੇ ਕੰਮ ਕਰਵਾ ਲੈਂਦੇ ਸਨ ਤੇ ਹੁਣ ਉਹੀ ਕੰਮ ਲੋਕਾਂ ਨੂੰ 30-30 ਕਿਲੋਮੀਟਰ ਦੂਰ ਜਾ ਕੇ ਕਰਵਾਉਣੇ ਪੈਣਗੇ। ਉਨਾਂ ਦੱਸਿਆ ਕਿ ਇਸ ਬਲਾਕ ਦੇ ਬੰਦ ਹੋਣ ਨਾਲ 75 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਪ੍ਰਭਾਵਿਤ ਹੋਣਗੀਆਂ, ਜਿਨਾਂ ਨਾਲ ਲੋਕ ਵੀ ਪ੍ਰੇਸ਼ਾਨ ਹੋਣਗੇ। ਉਨਾਂ ਆਖਿਆ ਕਿ ਸਰਕਾਰ ਨੂੰ ਚੇਤਾਵਨੀ ਦੇਣ ਲਈ 18 ਅਗਸਤ ਨੂੰ ਔੜ ਵਿਖੇ ਜਨਤਕ ਇਕੱਠ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਨੂੰ ਵਾਪਸ ਕਰਵਾਇਆ ਜਾ ਸਕੇ। ਪ੍ਰਵੀਨ ਬੰਗਾ ਨੇ ਦੱਸਿਆ ਕਿ ਬਲਾਕ ਔੜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਤਿੰਨ ਕਮੇਟੀਆਂ ਦਾ ਗਠਨ ਕੀਤਾ ਲ ਗਿਆ ਹੈ ਤਾਂ ਜੋ ਇਸ ਸੰਘਰਸ਼ ਨੂੰ ਤਿੱਖਾ ਰੂਪ ਪ੍ਰਦਾਨ ਕੀਤਾ ਜਾ ਸਕੇ। ਸਰਕਾਰ ਨੇ ਹਲਕੇ ਵਿੱਚ ਲਿਆਂਦਾ ਕੁਝ ਨਹੀਂ ਜੋ ਬਣਿਆ ਹੋਇਆ ਹੈ ਉਹ ਵੀ ਖਤਮ ਕੀਤਾ ਜਾ ਰਿਹਾ ਹੈ ਵੱਖ ਵੱਖ ਆਗੂਆਂ ਨੇ ਇਕਸੁਰਤਾ ਨਾਲ ਆਖਿਆ ਕਿ ਜਦੋਂ ਤੱਕ ਔੜ ਬਲਾਕ ਨੂੰ ਖਤਮ ਕਰਨ ਦਾ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਇਸ ਮੌਕੇ ਉਨਾਂ ਨਾਲ ਸਾਬਕਾ ਸਰਪੰਚ ਮਨੋਹਰ ਕਮਾਮ, ਸਰਪੰਚ ਕਮਲਜੀਤ ਔੜ, ਵਿਜੇ ਗੁਣਾਚੌਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਅਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ ਉੜਾਪੜ, ਸੁਖਵਿੰਦਰ ਸਿੰਘ ਉੜਾਪੜ,ਮਾਸਟਰ ਸੱਤਪਾਲ ਰਟੈਂਡਾ,ਭੁਪਿੰਦਰ ਸਿੰਘ ਗਿੱਲ ਗੜ੍ਹੀ, ਰਾਮ ਜੀ ਦਾਸ ਖੜਕੂਵਾਲ, ਸਰਪੰਚ ਸਤਵਿੰਦਰ ਸਿੰਘ ਗੜੁੱਪੜ, ਸਰਪੰਚ ਮੇਜਰ ਸਿੰਘ ਬੈਰਸਾਲ, ਸਾਬਕਾ ਸਰਪੰਚ ਕਸ਼ਮੀਰ ਸਿੰਘ ਗੜੁੱਪੜ, ਸਰਪੰਚ ਨਿੰਦਰਪਾਲ ਮਾਈ ਦਿੱਤਾ, ਸਰਪੰਚ ਲਾਲ ਚੰਦ ਤਾਜਪੁਰ,ਸਰਪੰਚ ਜੋਗਿੰਦਰ ਕੌਰ ਬੱਜੋਂ,ਹਰਬੰਸ ਲਾਲ ਤਾਜਪੁਰ, ਅਮਰੀਕ ਸਿੰਘ, ਕ੍ਰਿਸ਼ਨ ਲਾਲ, ਮਲਕੀਤ ਸਿੰਘ ਔੜ, ਕਸ਼ਮੀਰ ਚੰਦ, ਜਸਪਾਲ ਛੋਕਰ, ਜਗਤਾਰ ਸਿੰਘ ਜਲਾਹਮਾਜਰਾ,ਦਾਰਾ ਰਾਮ ਬੱਜੋਂ ਜੋਗਿੰਦਰ ਸਿੰਘ ਔੜ,ਕਮਲਜੀਤ ਸਾਜਨ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਅਨੇਕਾਂ ਪਤਵੰਤੇ ਹਾਜ਼ਰ ਸਨ। ਬਲਾਕ ਔੜ ਬਚਾਉ ਸੰਘਰਸ਼ ਕਮੇਟੀ ਵਲੋਂ ਪ੍ਰਵੀਨ ਬੰਗਾ ਨੇ ਦਿੱਤੀ



