HOME *ਮੁਲਾਜ਼ਮ-ਪੈਨਸ਼ਨਰ ਫਰੰਟ ਵਲੋਂ ਪੰਜਾਬ ਸਰਕਾਰ ਵਿਰੁੱਧ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

*ਮੁਲਾਜ਼ਮ-ਪੈਨਸ਼ਨਰ ਫਰੰਟ ਵਲੋਂ ਪੰਜਾਬ ਸਰਕਾਰ ਵਿਰੁੱਧ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ   (ਸਮਾਜ ਵੀਕਲੀ)   (ਪੱਤਰ ਪ੍ਰੇਰਕ) *ਪੰਜਾਬ ਸਰਕਾਰ ਵਲੋੰ ਲਗਾਤਾਰ ਮੁਲਾਜ਼ਮ-ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਟਾਲਮਟੋਲ ਦੀ ਨੀਤੀ ਦੇ ਵਿਰੋਧ ਵਿੱਚ ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਕਮੇਟੀ ਵਲੋਂ ਸਰਕਾਰ ਵਲੋੰ ਵਾਰ-ਵਾਰ ਮੀਟਿੰਗ ਲਈ ਸਮਾਂ ਦੇਣ ਉਪਰੰਤ ਐਨ ਮੌਕੇ ਤੇ ਮੀਟਿੰਗ ਰੱਦ ਕਰਕੇ ਮੰਗਾਂ ਨੂੰ ਲਟਕਾਉਣ ਲਈ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਲੜੀ ਤਹਿਤ ਬਲਾਕ ਗੜ੍ਹਸ਼ੰਕਰ ਦੇ ਮੁਲਾਜ਼ਮ-ਪੈਨਸ਼ਨਰ ਫਰੰਟ ਵਲੋਂ ਸਥਾਨਕ ਗਾਂਧੀ ਪਾਰਕ ਵਿਖੇ ਮੱਖਣ ਸਿੰਘ ਵਾਹਿਦਪੂਰੀ,ਅਮਰੀਕ ਸਿੰਘ, ਸਤਪਾਲ ਮਿਨਹਾਸ , ਹਰਮੇਸ਼ ਮਲਕੋਵਾਲ ਤੇ ਬਾਬੂ ਪਰਮਾਨੰਦ ਦੀ ਅਗਵਾਈ ਵਿੱਚ ਰੈਲੀ ਕਰਨ ਉਪਰੰਤ ਰੋਸ ਮੁਜਾਹਰਾ ਕੀਤਾ ਗਿਆ ਤੇ ਬੰਗਾ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਪੁਤਲਾ ਫੂਕਿਆ ਗਿਆ। ਰੈਲੀ ਵਿਚ ਬੋਲਦਿਆਂ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ।ਪੁਰਾਣੀ ਪੈਨਸ਼ਨ ਬਹਾਲ ਕਰਨਾ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਨਿੱਜੀਕਰਨ ਬੰਦ ਕਰਨ , ਡੀ.ਏ ਅਤੇ ਪੇਅ-ਕਮਿਸ਼ਨ ਦੇ ਬਕਾਏ, ਕੱਟੇ 37 ਭੱਤੇ ਅਤੇ ਏ.ਸੀ.ਪੀ ਬਹਾਲ ਕਰਨ, ਪੈਨਸ਼ਨਰਾਂ ਲਈ 2.59 ਗੁਣਾਂਕ, ਕੇਂਦਰੀ ਪੇਅ-ਕਮਿਸ਼ਨ ਰੱਦ ਕਰਨ, ਮਾਣ ਭੱਤਾ ਵਰਕਰਾਂ ਲਈ ਘੱਟੋ ਘੱਟ ਉਜਰਤ ਲਾਗੂ ਕਰਨ ਅਤੇ ਹੋਰ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ।ਆਗੂਆਂ ਨੇ ਸੂਬਾ ਸਰਕਾਰ ਨੂੰ ਤਾੜਨਾ ਕੀਤੀ ਕਿ ਮੁਲਾਜ਼ਮ-ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਮ ਜੀ ਦਾਸ ਚੌਹਾਨ, ਸ਼ਾਮ ਸੁੰਦਰ ਕਪੂਰ,ਜੀਤ ਸਿੰਘ ਬਗਵਾਈ , ਜਗਦੀਸ਼ ਪੱਖੋਵਾਲ,ਗੁਰਨਾਮ ਹਾਜ਼ੀਪੁਰ,ਸਤਪਾਲ ਕਲੇਰ,ਸੰਦੀਪ ਬਡੇਸਰੋਂ,ਗੁਰਮੇਲ ਸਿੰਘ,ਸੰਦੀਪ ਡਾਨਸੀਵਾਲ,ਜਗਦੀਸ਼ ਰਾਇ,ਬਲਵੰਤ ਰਾਮ , ਰਤਨ ਸਿੰਘ, ਰੂਪ ਲਾਲ,ਜੋਗਿੰਦਰ ਹੀਰ,ਪਵਨ ਕੁਮਾਰ ਗੜ੍ਹੀ,ਸੋਮਾ ਰਾਣੀ,ਮਨਜੀਤ ਕੌਰ,ਜੋਗਿੰਦਰ ਢਾਹਾਂ,ਰਮਨ ਕੁਮਾਰ,ਨਿਰਮਲ ਦਦੀਆਲ,ਸ਼ਵੇਤਾ ਕਪੂਰ,ਮੀਨਾ ਕੁਮਾਰੀ,ਅਮਰਜੀਤ ਥਾਂਦੀ,ਗੁਰਨੀਤ ਵਹਿਦਪੁਰੀ,ਬੇਦੀ ਮੋਇਲਾ ਹਾਜ਼ਿਰ,ਜਸਵਿੰਦਰ ਜੱਸੋਵਾਲ, ਭਲਭੱਦਰ ਸਿੰਘ, ਹਰੀ ਰਾਮ ਹਾਜ਼ਿਰ ਸਨ*
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article2 ਦਸੰਬਰ ਨੂੰ ਆਪਣੇ ਚੁੱਲੇ ਸਮੇਟਣ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਖੁਦ ਆਪਣਾ ਚੁੱਲਾ ਬਣਾ ਕੇ ਬੈਠੇ :- ਸਿੰਗੜੀਵਾਲਾ
Next articleਲੈਂਡ ਪੂਲਿੰਗ ਨੀਤੀ ਦੀ ਵਾਪਸੀ ਪੰਜਾਬੀਆਂ ਦੇ ਸੰਘਰਸ਼ ਦੀ ਜਿੱਤ : ਡਾ. ਕਰੀਮਪੁਰੀ