HOME ਵਿਵਾਦਾਂ ਵਿੱਚ ਫ਼ਸੇ ਸਾਧ ਸ਼ੰਕਰਾਨੰਦ ਦੀ ਇਕ ਹੋਰ ਅਸ਼ਲੀਲ ਵੀਡੀਓ ਵਾਇਰਲ

ਵਿਵਾਦਾਂ ਵਿੱਚ ਫ਼ਸੇ ਸਾਧ ਸ਼ੰਕਰਾਨੰਦ ਦੀ ਇਕ ਹੋਰ ਅਸ਼ਲੀਲ ਵੀਡੀਓ ਵਾਇਰਲ

3

ਸਮਾਜ ਵੀਕਲੀ ਯੂ ਕੇ

ਲੁਧਿਆਣਾ/ਮਾਛੀਵਾੜਾ ਸਾਹਿਬ (ਬਲਬੀਰ ਸਿੰਘ ਬੱਬੀ)- ਸਾਡੇ ਦੇਸ਼ ਦੇ ਵਿੱਚ ਧਰਮ ਦੇ ਨਾਂ ਉੱਪਰ ਲੋਕਾਂ ਦੀ ਅਨੇਕਾਂ ਤਰੀਕਿਆਂ ਦੇ ਨਾਲ ਲੁੱਟ ਖਸੁੱਟ ਹੋ ਰਹੀ ਹੈ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਉਹਨਾਂ ਦੀ ਅੰਨੀ ਸ਼ਰਧਾ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਇਹ ਜਿਹੜੇ ਆਪੇ ਹੀ ਸੁਆਮੀ ਧਰਮ ਗੁਰੂ ਬਾਬੇ ਬਣੇ ਫਿਰਦੇ ਹਨ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਪੈਸੇ ਜਮੀਨ ਜਾਇਦਾਦ ਆਦਿ ਧੋਖੇ ਨਾਲ ਆਪਣੇ ਹਵਾਲੇ ਕਰਦੇ ਸਨ।

ਪਰ ਹੁਣ ਕੁਝ ਅਜਿਹੇ ਸਾਧ ਹਨ ਜੋ ਔਰਤਾਂ ਦੇ ਨਾਲ ਅਸ਼ਲੀਲ ਹਰਕਤਾਂ ਤੋਂ ਹੁੰਦੇ ਹੋਏ ਉਹਨਾਂ ਦੇ ਨਾਲ ਗਲਤ ਕੰਮ ਵੀ ਕਰ ਰਹੇ ਹਨ ਅਜਿਹਾ ਹੀ ਇੱਕ ਮੁੱਲਾਂਪੁਰ ਨਜ਼ਦੀਕ ਤਲਵੰਡੀ ਧਾਮ ਡੇਰੇ ਦਾ ਮੁਖੀ ਸ਼ੰਕਰਾ ਨੰਦ ਹੋਇਆ ਹੈ। ਜਿਸ ਦੀ ਜੂਨ ਮਹੀਨੇ ਦੇ ਵਿੱਚ ਇੱਕ ਬਹੁਤ ਹੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਸਭ ਹੱਦਾਂ ਬੰਨੇ ਮੁਕਾ ਦਿੱਤੇ ਸਨ ਉਸਦੇ ਵਿਰੁੱਧ ਪੁਲਸ ਪਰਚਾ ਵੀ ਦਰਜ ਹੋਇਆ ਇਲਾਕੇ ਦੇ ਲੋਕਾਂ ਨੇ ਇਕੱਤਰ ਹੋ ਕੇ ਕਾਰਵਾਈ ਆਰੰਭੀ ਹੋਈ ਹੈ ਤੇ ਇਹ ਕਾਰਵਾਈ ਪੁਲਿਸ ਜਿਲਾ ਜਗਰਾਓ ਲੁਧਿਆਣਾ ਤੋਂ ਹੁੰਦੀ ਹੋਈ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਹਾਈ ਕੋਰਟ ਵਿੱਚ ਵੀ ਚੱਲ ਰਹੀ ਹੈ। ਪਰ ਹੈਰਾਨੀ ਹੋਈ ਕਿ ਹਾਲੇ ਪਹਿਲੇ ਵੀਡੀਓ ਨਾਲ ਸੰਬੰਧਿਤ ਕੇਸ ਦਾ ਕੁਝ ਨਹੀਂ ਬਣਿਆ ਤੇ ਇਸੇ ਸ਼ੰਕਰਾ ਨੰਦ ਦੀ ਇੱਕ ਹੋਰ ਬਹੁਤ ਹੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਜੋ ਪਹਿਲੀ ਵੀਡੀਓ ਵਾਂਗ ਅਸ਼ਲੀਲਤਾ ਦੇ ਸਾਰੇ ਹੱਦਾਂ ਬੰਨੇ ਟੱਪ ਰਹੀ ਹੈ। ਇਹ ਅਸ਼ਲੀਲ ਵੀਡੀਓ ਸ਼ੰਕਰਾ ਨੰਦ ਦੇ ਨਿੱਜੀ ਕਮਰੇ ਦੇ ਵਿੱਚ ਇੱਕ ਔਰਤ ਦੇ ਨਾਲ ਬਹੁਤ ਹੀ ਇਤਰਾਜਯੋਗ ਦ੍ਰਿਸ਼ਾਂ ਵਾਲੀ ਹੈ।

Previous articleਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ
Next articleਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 5 ਤੋਂ 12 ਅਗਸਤ ਤੱਕ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕਣ ਦਾ ਐਲਾਨ