ਸਮਾਜ ਵੀਕਲੀ ਯੂ ਕੇ-
ਫਿਲੌਰ/ਅੱਪਰਾ (ਦੀਪਾ)- ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਫ਼ਲਦਾਰ ਤੇ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ | ਇਸੇ ਲੜੀ ਤਹਿਤ ਅੱਪਰਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਤੇ ਮੁਹੱਲਾ ਢਾਬ ਵਾਲਾ ਵਿਖੇ ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ | ਇਸ ਮੌਕੇ ਅੰਬ, ਕਿੰਨੂ, ਜਾਮਣ, ਨਿੰਬੂ, ਟਾਹਲੀ, ਸਫੈਦਾ, ਕਿੱਕਰ, ਦਰੇਕ ਤੇ ਤੁਣ ਆਦਿ ਦੇ ਪੌਦੇ ਲਗਾਏ ਗਏ | ਇਸ ਮੌਕੇ ਰਾਮ ਲੁਭਾਇਆ, ਵਿਵੇਕ ਕੁਮਾਰ ਵਸੰਦਰਾਏ, ਚੰਨੀ ਭਰੋਮਜਾਰਾ, ਅਮਨ ਚੀਮਾ, ਵਰਿੰਦਰ ਢੰਡਵਾੜ, ਲਾਲੀ ਬਾਸੀ, ਮਨਜੀਤ ਢਿੱਲੋਂ, ਮਾਸਟਰ ਜਸਪਾਲ ਸੰਧੂ, ਲੱਕੀ ਅੱਪਰਾ, ਜੱਸੀ ਅੱਪਰਾ, ਰਵੀ ਢੱਕ ਮਜਾਰਾ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



