ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਪੰਜਾਬ ਰਿਮੋਟ ਸੈਸਿੰਗ ਸੈਂਟਰ (ਪੀ.ਆਰ.ਐਸ.ਸੀ) ਵਿਖੇ ਇੰਡੀਅਨ ਸੋਸਾਇਟੀ ਆਫ ਰਿਮੋਟ ਸੈਸਿੰਗ ਸੈਂਟਰ, ਲੁਧਿਆਣਾ ਚੈਪਟਰ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਡਾ. ਬਰਜਿੰਦਰਾ ਪਟੈਰੀਆ, ਡਾਇਰੈਕਟਰ, ਪੀ.ਆਰ.ਐਸ.ਸੀ. ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਸ ਵਿੱਚ ਉਹਨਾਂ ਨੇ ਪਲਾਸਟਿਕ ਦੀ ਵਰਤੋਂ ਜਿਆਦਾ ਪੱਧਰ ਤੇ ਵਰਤੋਂ ਵਿੱਚ ਲਿਆਉਣ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੂੰਚਾ ਰਹੀ ਹੈ। ਡਾ. ਜੇ.ਪੀ. ਸਿੰਘ, ਮੁੱਖੀ, ਮਿੱਟੀ ਅਤੇ ਪਾਣੀ ਇੰਜੀਨੀਅਰਇੰਗ ਨੇ ਆਏ ਮਹਿਮਾਨਾਂ ਨੂੰ ਪਲਾਸਟਿਕ ਨੂੰ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ। ਡਾ. ਸੋਮਪਾਲ, ਪ੍ਰਫੈਸਰ, ਪੀ.ਏ.ਯੂ., ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦਿਵਸ ਤੇ “ਬੀਟ ਪਲਾਸਟਿਕ ਪ੍ਰਦੂਸ਼ਣ” ਸਿਰਲੇਖ ਵਾਲੇ ਲੇਖ ਅਤੇ ਡਰਾਇੰਗ ਮੁਕਾਬਲੇ ਲਈ ਪੁਰਸਕਾਰ ਵੰਡੇ ਗਏ ਅਤੇ ਵੱਡੇ ਪੱਧਰ ਪੱਧਰ ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj






