(ਸਮਾਜ ਵੀਕਲੀ)
ਸਾਡੀ ਐਨੀ ਕੁ ਕਹਾਣੀ
ਚੰਗੀ ਸ਼ਕਲ ਮਿਲੀ ਸੀ ,
ਐਪਰ ਦਿਖਣਾ ਨਾ ਆਇਆ।
ਅਸੀਂ ਸਿਖ਼ਰ ਤਾਂ ਛੋਹੀ ,
ਸਾਨੂੰ ਟਿਕਣਾ ਨਾ ਆਇਆ।
ਗਾਇਕ , ਗੀਤਕਾਰ ਅਤੇ ,
ਮੰਚ ਸਾਂਭਣਾ ਏਂ ਕਿਵੇਂ ;
ਗੁਣ ਮਿਲੇ ਸੀ ਵਥੇਰੇ ,
ਐਪਰ ਵਿਕਣਾ ਨਾ ਆਇਆ।
ਮਾਹੀ ਵੇ ਇੱਕ ਤੇਰੇ ਤੋਂ ਬਿਨਾਂ
—————————–
ਭਾਵੇਂ ਬਾਰਸ਼ ਪੈਂਦੀ ਐ ਪਰ ਤਾਂ ਵੀ ,
ਹੀਲਾ ਜਿਉਂਣ ਦਾ ‘ਨੀਂ ਲੱਗਦਾ ।
ਮੈਂ ਕਿਹੜੇ ਹੌਂਸਲੇ ਬੋਲੀਆਂ ਪਾਵਾਂ ,
ਗੀਤ ਗਾਉਂਣ ਦਾ ‘ਨੀਂ ਲੱਗਦਾ ।
ਅਜੇ ਲੱਥੀ ਨਾ ਵਿਆਹ ਦੀ ਮਹਿੰਦੀ,
ਤੂੰ ਉਡ ਗਿਓਂ ਜਹਾਜ਼ ਚੜ੍ਹ ਕੇ ;
ਤੇਰੇ ਬਾਝੋਂ ਇਹ ਸਾਉਂਣ ਦਾ ਮਹੀਨਾ,
ਸੱਚੀਂ ਸਾਉਣ ਦਾ ‘ਨੀਂ ਲੱਗਦਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



