HOME ਜੀ.ਪੀ.ਐਸ. ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਗੁ. ਸ੍ਰੀ ਬੇਰ ਸਾਹਿਬ ਤੋਂ ਪੂਰੇ...

ਜੀ.ਪੀ.ਐਸ. ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਗੁ. ਸ੍ਰੀ ਬੇਰ ਸਾਹਿਬ ਤੋਂ ਪੂਰੇ ਪੰਜਾਬ ‘ਚ ਰੁੱਖ ਲਗਾਉਣ ਦੀ ਕੀਤੀ ਸ਼ੁਰੂਆਤ

2
ਕੈਪਸ਼ਨ - ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਾਮਨੂ ਦਾ ਪੌਦਾ ਲਗਾਉਣ ਸਮੇ ਐਡੀਸ਼ਨਲ ਮੈਨੇਜਰ ਚੈਚਲ ਸਿੰਘ , ਵੈਦ ਨਵਜੋਤ ਸਿੰਘ ਸਿੱਧੂ, ਸਲਵੰਤ ਸਿੰਘ ਤੇ ਹੋਰ ਸਟਾਫ (ਸ
ਸੁਲਤਾਨਪੁਰ ਲੋਧੀ   (ਸਮਾਜ ਵੀਕਲੀ)  (ਸੋਢੀ ) ਜੀ.ਪੀ.ਐਸ. ਕੈਂਸਰ ਰੋਕੋ ਸੇਵਾ ਸੋਸਾਇਟੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਵਿਚ ਵੱਡੀ ਪੱਧਰ ਤੇ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਉਣ ਦੀ ਮੁਹਿੰਮ ਦਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ  ਅਸਥਾਨ  ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਾਮਨੂੰ ਦਾ ਪੌਦਾ ਲਗਾ ਕੇ ਕੀਤਾ ਗਿਆ ।ਇਸ ਸਮੇ ਗੁਰਦੁਆਰਾ ਬੇਰ ਸਾਹਿਬ ਦੇ  ਐਡੀਸ਼ਨਲ ਮੈਨੇਜਰ ਚੈਚਲ ਸਿੰਘ ਨੇ ਪਹਿਲਾ ਰੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਲਗਾਇਆ ਤੇ ਇਸ ਰੁੱਖ ਨੂੰ ਪਾਲਣ ਤੇ ਸੰਭਾਲ ਕਰਨ ਦੀ ਜਿੰਮੇਵਾਰੀ ਸਟਾਫ ਸਮੇਤ ਲਈ ।
ਇਸ ਸਮੇ ਜੀ.ਪੀ.ਐਸ. ਕੈਂਸਰ ਰੋਕੋ ਸੇਵਾ ਸੋਸਾਇਟੀ ਦੇ ਆਗੂ ਵੈਦ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਲੋਕਾਂ ਨੂੰ ਰੋਗਾਂ ਤੋਂ ਬਚਾਉਣ ਦੇ ਮਨੋਰਥ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਵੱਧ ਤੋਂ ਵੱਧ ਰੁੱਖ ਸਾਰੇ ਪੰਜਾਬ ਵਿਚ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ ।ਜਿਸ ਤਹਿਤ ਜਿਸ ਵੀ ਜਗ੍ਹਾ ਤੇ ਰੁੱਖ ਲਗਾਏ ਜਾਣਗੇ , ਉੱਥੇ ਰੁੱਖ ਲਗਾਉਣ ਤੋਂ ਪਹਿਲਾਂ ਹਰ ਰੁੱਖ ਨੂੰ ਦੋ ਸਾਲ ਤੱਕ ਪਾਲਣ ਤੇ ਸੰਭਾਲ ਕਰਨ ਦੀ ਜਿੰਮੇਵਾਰੀ ਵੀ ਦਿੱਤੀ ਜਾਵੇਗੀ ਤਾਂ ਜੋ ਸਾਰੇ ਰੁੱਖ ਵੱਡੇ ਹੋ ਕੇ ਸ਼ਾਨਦਾਰ ਹਰਿਆਵਲ ਪੈਦਾ ਕਰਨ ਤੇ ਸਾਨੂੰ ਸ਼ੁੱਧ ਆਕਸੀਜਨ ਦੇ ਸਕਣ । ਉਨ੍ਹਾਂ ਦੱਸਿਆ ਕਿ ਜੀ.ਪੀ.ਐਸ. ਕੈਂਸਰ ਰੋਕੂ ਸੋਸਾਇਟੀ ਵੱਲੋਂ ਬਿਲਕੁਲ ਮੁਫ਼ਤ ਸੁਹੰਜਣਾ, ਸੁਖਚੈਨ, ਅਰਜਣ, ਜਾਮਣ , ਬਕੈਂਣ, ਤੂਤ, ਗੁਲਾਬੀ ਕਨੇਰ ਆਦਿ ਹੋਰ ਕਿਸਮਾਂ ਦੇ ਪੌਦੇ ਦਿੱਤੇ ਜਾਣਗੇ ।ਜੋ ਕਿ ਲਗਾਉਣ ਦਾ ਪੂਰਾ ਡਾਟਾ ਕੰਪਿਊਟਰ ਤੇ ਚਾੜਿਆ ਜਾਵੇਗਾ , ਤਾਂ ਜੋ ਉਨ੍ਹਾਂ ਨੂੰ ਪਾਲਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਰੁੱਖ ਲਗਾਉਣ ਲਈ ਸੰਪਰਕ ਸਬੰਧੀ ਸੋਸਾਇਟੀ ਵੱਲੋਂ ਵਟਸਐਪ ਨੰਬਰ 7696082001 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬੂਟੇ ਤਿਆਰ ਕਰਕੇ ਵੰਡ ਰਹੇ ਹਾਂ। ਤੁਸੀਂ ਬੂਟੇ ਲਗਾਕੇ, ਇਨ੍ਹਾਂ ਨੂੰ ਸੰਭਾਲ ਕੇ ਪੰਜਾਬ ਦੀ ਧਰਤ ਨੂੰ ਹਰਿਆ-ਭਰਿਆ ਕਰਨ ਵਿੱਚ ਆਪਣਾ ਯੋਗਦਾਨ ਪਾਓ।  ਇਸ ਸਮੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਨਵਜੋਤ ਸਿੰਘ  ਤੇ ਸੋਸਾਇਟੀ ਦੇ ਉਪਰਾਲੇ ਦਾ ਸਵਾਗਤ ਕੀਤਾ ਹੈ । ਇਸ ਮੌਕੇ ਤੇ ਗੁਰਦੁਆਰਾ ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਚੈਚਲ ਸਿੰਘ ਦੇ ਨਾਲ ਮੀਤ ਮੈਨੇਜਰ ਗੁਰਜੀਤ ਸਿੰਘ , ਸਲਵੰਤ ਸਿੰਘ ਸਟੋਰ ਕੀਪਰ,ਜਰਨੈਲ ਸਿੰਘ ਅਕਾਉਟੈਟ,ਪਵਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਰਿਕਾਰਡ ਕੀਪਰ, ਇੰਦਰਜੀਤ ਸਿੰਘ ਸਟੋਰ ਕੀਪਰ ਬਿਜਲੀ ਵਿਭਾਗ, ਖਜਾਨਚੀ ਸੁਖਵਿੰਦਰ ਸਿੰਘ , ਜਸਵਿੰਦਰ ਸਿੰਘ ਸਹਾਇਕ ਖਜਾਨਚੀ, ਸੁਖਜਿੰਦਰ ਸਿੰਘ ਭਗਤਪੁਰ ਮੀਡੀਆ ਇੰਚਾਰਜ ਬੇਰ ਸਾਹਿਬ , ਹਰਵਿੰਦਰ ਸਿੰਘ ਕੰਪਿਊਟਰ ਵਿਭਾਗ,ਜਸਵੀਰ ਸਿੰਘ ਮਾਲੀ , ਵਿਜੇ ਕੁਮ‍ਾਰ ਸਫਾਈ ਇੰਚਾਰਜ ਬੇਰ ਸਾਹਿਬ , ਹਰਦੀਪ ਸਿੰਘ , ਸਨਮਪ੍ਰੀਤ ਸਿੰਘ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਤਿਆਰੀਆਂ ਮੁਕੰਮਲ” ਡਿਜ਼ੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜ਼ੀਟਲ ਪ੍ਰੈੱਸ ਡੇਅ
Next articleਰਾਏਕੋਟ ਸ਼ਹਿਰ ਵਿੱਚ ਡੀ.ਐਸ.ਪੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ।