ਪੱਤਰਕਾਰੀ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੇ ਜਾਣਗੇ ਐਵਾਰਡ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਡਿਜੀਟਲ ਪ੍ਰੈੱਸ ਕਲੱਬ ਪੰਜਾਬ ਵੱਲੋਂ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ, ਉਪ ਚੇਅਰਮੈਨ ਰੋਹਿਤ ਗੌੜ ਅਤੇ ਸਕੱਤਰ ਭੁਪਿੰਦਰ ਸਿੰਘ ਸ਼ਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਜੀਟਲ ਪ੍ਰੈਸ ਕਲੱਬ ਪੰਜਾਬ ਇਸ ਵਾਰ 7ਵੀਂ ਵਰ੍ਹੇਗੰਢ ਮੌਕੇ ਹਰ ਸਾਲ ਦੀ ਤਰਾਂ “ਵਰਲਡ ਡਿਜੀਟਲ ਪ੍ਰੈੱਸ ਡੇਅ’’ ਨੂੰ ਸਮਰਪਿਤ ਕਰਦਿਆਂ 13 ਜੁਲਾਈ ਨੂੰ ਹੋਟਲ ਬੇਲਾ ਕੋਸਟਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਸਮਾਗਮ ’ਚ ਪੱਤਰਕਾਰਤਾ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਐਵਾਰਡ ਦੇਣ ਤੋਂ ਇਲਾਵਾ ਸ਼ਹਿਰ ਦੀਆਂ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਸਾਰੀਆਂ ਪ੍ਰੈਸ ਕਲੱਬਾਂ ਦੇ ਮੁਖੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਵਾਤਾਵਰਨ ਦੀ ਸਾਂਭ ਸੰਭਾਲ ਅਤੇ ਇਸ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਕੁਝ ਥਾਵਾਂ ਉੱਤੇ ਕਲੱਬ ਦੇ ਨਾਮ ਉੱਤੇ ਬੂਟੇ ਲਗਾ ਕੇ ਉਨਾਂ ਨੂੰ ਪਾਲਣ ਦਾ ਵੀ ਫੈਸਲਾ ਕੀਤਾ ਗਿਆ। ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ ਨੇ ਕਿਹਾ ਕਿ ਫਿਲਡ ਵਿੱਚ ਕੰਮ ਕਰਦਿਆਂ ਪੱਤਰਕਾਰਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਅਤੇ ਕੰਮ ਕਰਦੇ ਹੋਏ ਜੇ ਕਿਸੇ ਪੱਤਰਕਾਰ ਨੂੰ ਕੋਈ ਦਿੱਕਤ ਆ ਜਾਂਦੀ ਤਾਂ ਨਾਂ ਤਾਂ ਉਸ ਦੀ ਅਦਾਰਾ ਬਾਂਹ ਫ਼ੜਦਾ ਹੈ, ਤੇ ਨਾ ਹੀ ਉਹ ਕਿਸੇ ਨੂੰ ਦੱਸਦਾ ਹੈ। ਇਸ ਲਈ ਡਿਜੀਟਲ ਪ੍ਰੈਸ ਕਲੱਬ ਉਸ ਦੀ ਇਸ ਮੁਸੀਬਤ ਦੀ ਘੜੀ ਵਿੱਚ ਬਾਂਹ ਫੜੇਗਾ, ਆਗੂਆਂ ਨੇ ਕਿਹਾ ਕਿ ਪੱਤਰਕਾਰਾਂ ਦੇ ਬੀਮੇ ਕਰਵਾਉਣ ਲਈ ਕਲੱਬ ਸਰਕਾਰ ਨਾਲ ਗੱਲ ਕਰੇਗਾ, ਇਸ ਮੌਕੇ ਰੋਹਿਤ ਗੌੜ ਉੱਪ ਚੇਅਰਮੈਨ, ਹਰਸ਼ਦੀਪ ਸਿੰਘ ਮਹਿਦੂਦਾਂ ਜਨਰਲ ਸਕੱਤਰ, ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜ਼ਾਨਚੀ, ਅਰਵਿੰਦਰ ਸਰਾਣਾ, ਅਰਸ਼ਦੀਪ ਸਿੰਘ, ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਸੱਤਪਾਲ ਸੋਨੀ, ਅਮਰੀਕ ਸਿੰਘ ਪ੍ਰਿੰਸ, ਗੌਰਵ ਪੱਬੀ ਸਲਾਹਕਾਰ, ਬਲਵਿੰਦਰ ਸਿੰਘ ਕਾਲੜਾ ਸਲਾਹਕਾਰ ਅਤੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਪ੍ਰੈਸ ਸਕੱਤਰ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



