HOME ਮੈਂ ਅੱਤਵਾਦੀਆਂ ਅਤੇ ਆਈ ਐੱਸ ਆਈ ਏਜੰਟਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ...

ਮੈਂ ਅੱਤਵਾਦੀਆਂ ਅਤੇ ਆਈ ਐੱਸ ਆਈ ਏਜੰਟਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ  — ਸੁਖਮਿੰਦਰਪਾਲ ਸਿੰਘ ਗਰੇਵਾਲ

2
ਸੁਖਮਿੰਦਰਪਾਲ ਸਿੰਘ ਗਰੇਵਾਲ

ਧਮਕੀ ਭਰੀ ਈ ਮੇਲ ਤੇ ਖੁੱਲ੍ਹ ਕੇ ਬੋਲੇ ਭਾਜਪਾ ਆਗੂ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਪਾਕਿਸਤਾਨ ਪਿੱਛੋਂ ਚੱਲ ਰਹੇ ਅੱਤਵਾਦੀਆਂ ਗੁਰਪਤਵੰਤ ਸਿੰਘ ਪੰਨੂੰ (SFJ) ਅਤੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਮਿਲ ਰਹੀਆਂ ਮੌਤ ਦੀਆਂ ਧਮਕੀਆਂ ਖਿਲਾਫ ਇੱਕ ਤਿੱਖਾ ਅਤੇ ਸਖ਼ਤ ਬਿਆਨ ਜਾਰੀ ਕੀਤਾ। ਗਰੇਵਾਲ ਨੇ ਆਖਿਆ ਕਿ ਅੱਤਵਾਦੀਆਂ ਵੱਲੋਂ ਇਹ ਇੱਕ ਰਾਸ਼ਟਰਵਾਦੀ ਆਵਾਜ਼ ਨੂੰ ਦਬਾਉਣ ਦੀ ਇੱਕ ਨਾਕਾਮ ਕੋਸ਼ਿਸ਼ ਹੈ । ਗਰੇਵਾਲ ਨੇ ਚੁਣੌਤੀ ਦਿੰਦਿਆਂ ਆਖਿਆ ਕਿ ਤੁਹਾਡੀਆਂ ਈ ਮੇਲ ਜਾਂ ਗਿੱਦੜ ਭਬਕੀਆਂ ਤੋਂ ਮੈਂ ਡਰਨ ਵਾਲਾ ਨਹੀਂ ਹਾਂ। ਉਨ੍ਹਾਂ ਆਖਿਆ ਕਿ ਗੁਰਪਤਵੰਤ ਸਿੰਘ ਪੰਨੂੰ ਕੋਈ ਸਿਆਸੀ ਆਵਾਜ਼ ਨਹੀਂ ਹੈ। ਉਹ ISI ਵੱਲੋਂ ਚਲਾਇਆ ਗਿਆ ਇੱਕ ਮਾਨਸਿਕ ਤੌਰ ’ਤੇ ਗੁੰਝਲਦਾਰ ਅਤੇ ਡਰਪੋਕ ਅੱਤਵਾਦੀ  ਹੈ ਜੋ ਅਮਰੀਕਾ ਦੇ ਕਾਨੂੰਨਾਂ ਅਤੇ ਮੀਡੀਆ ਦੀ ਆੜ ’ਚ ਛੁਪਿਆ ਹੈ । ਗਰੇਵਾਲ ਨੇ ਦੱਸਿਆ ਕਿ ਉਹਨਾਂ ਇਸ ਧਮਕੀ ਦੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ  ਇੱਕ ਆਧਿਕਾਰਕ ਚਿੱਠੀ ਲਿਖ ਕੇ NIA ਦੀ ਜਾਂਚ, ਡਿਜੀਟਲ ਫੋਰੈਂਸਿਕ ਜਾਂਚ, ਕੂਟਨੀਤਿਕ ਕਾਰਵਾਈ ਦੀ ਮੰਗ ਕੀਤੀ ਹੈ m ਗਰੇਵਾਲ ਨੇ ਐਲਾਨ ਕੀਤਾ  ਕਿ ਚਾਹੇ ਪੰਜਾਬ ਹੋਵੇ ਜਾਂ ਸੰਸਦ — ਸਾਨੂੰ ਇੱਕ ਹੋ ਕੇ ਆਪਣੀ ਲਾਈਨ ਖਿੱਚਣੀ ਹੋਵੇਗੀ — ਆਤੰਕ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ। ਮੈਂ ਇਹ ਲੜਾਈ ਤਿੰਨ ਦਹਾਕਿਆਂ ਤੋਂ ਲੜ ਰਿਹਾ ਹਾਂ — ਤੇ ਹੁਣ ਵੀ ਪੂਰੀ ਤਾਕਤ ਨਾਲ ਲੜਾਂਗਾ। ਇਹ ਸਿਰਫ ਗਰੇਵਾਲ ਦੀ ਨਹੀਂ, ਭਾਰਤ ਮਾਂ ਦੀ ਗੱਲ ਹੈ। ਨਾ ਮੈਂ ਪਿੱਛੇ ਹਟਾਂਗਾ, ਨਾ ਚੁੱਪ ਰਹਾਂਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਈ ਪਿੰਡਾਂ ਦੀਆਂ ਮੀਟਿੰਗਾਂ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾਂ ਦੀ ਅਗਵਾਈ ਹੇਠ ਕੀਤੀਆਂ ਗਈਆਂ
Next articleਸੀ ਟੀ ਯੂਨੀਵਰਸਿਟੀ ਨੇ ਮਾਈਕ੍ਰੋ-ਫਾਰਸਟ ਲਾਂਚ ਨਾਲ ਹਰਿਆਲੀ ਬਦਲਾਅ ਵੱਲ ਕਦਮ ਚੁੱਕਿਆ