ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋੰ ਸੈਸ਼ਨ 2024-25 ਦੇ ਦੌਰਾਨ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਐਲਾਨੇ ਨਤੀਜਿਆਂ ਵਿੱਚੋਂ ਪਹਿਲਾ ,ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ।ਸਮਾਗਮ ਦੀ ਸ਼ੁਰੂਆਤ ਸ਼ਨੀ ਕੁਮਾਰ ਮੈਥ ਮਾਸਟਰ ਵੱਲੋਂ ਸਕੂਲ ਵਿੱਚ ਆਏ ਹੋਏ ਮਹਿਮਾਨਾਂ ,ਮਾਤਾ ਪਿਤਾ ਤੇ ਬੱਚਿਆਂ ਦਾ ਸਵਾਗਤ ਕਰਕੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ ।ਦਾਨੀ ਪਰਿਵਾਰ ਪੂਜਾ ਮਹਿਮੀ ਪਤਨੀ ਇੰਦਰਜੀਤ ਮਹਿਮੀ ਇੰਗਲੈਂਡ ਨਿਵਾਸੀ ਅਤੇ ਉਹਨਾਂ ਦੇ ਪਿਤਾ ਬਲਵੀਰ ਰਾਮ ਸੋਢੀ ਅਤੇ ਮਾਤਾ ਸਤਿਆ ਜੀ ਵੱਲੋਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਕੁੱਲ 84,300 ਰੁਪਏ ਦੀ ਰਾਸ਼ੀ ਨਗਦ ਹਰ ਸਾਲ ਦੀ ਤਰਾਂ ਵੰਡੀ ਗਈ । ਬਾਰਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਪ੍ਰਿਆ ਪੁੱਤਰੀ ਬਲਵੀਰ ਰਾਮ ਨੂੰ 28000 ਰੁਪਏ, ਦੂਸਰਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਮੋਨਿਕਾ ਪੁੱਤਰੀ ਬਿੱਲੂ ਰਾਮ ਨੂੰ 10,000 ਰੁਪਏ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਮੋਨਿਕਾ ਪੁੱਤਰੀ ਗੁਰਨਾਮ ਦਾਸ ਨੂੰ 5000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਭਾਵਨਾ ਰਾਣੀ ਪੁੱਤਰੀ ਹਰਬੰਸ ਲਾਲ ਨੂੰ 20000 ਰੁਪਏ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਪ੍ਰਭਜੋਤ ਪੁੱਤਰੀ ਰੇਸ਼ਮ ਲਾਲ ਨੂੰ 10,000 ਰੁਪਏ ਅਤੇ ਤੀਸਰਾ ਹਾਸਿਲ ਕਰਨ ਵਾਲੀ ਵਿਦਿਆਰਥਣ ਸੁਖਮਨ ਅਤਰ ਪੁੱਤਰੀ ਸੁਖਵਿੰਦਰ ਸਿੰਘ ਨੂੰ 5000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅੱਠਵੀਂ ਜਮਾਤ ਵਿੱਚੋ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਲੀਨ ਪੁੱਤਰੀ ਸੁਰਿੰਦਰ ਪਾਲ ਨੂੰ 3100 ਰੁਪਏ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਮੰਗਤ ਰਾਮ ਨੂੰ 2100 ਰੁਪਏ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਸਾਨੀਆ ਪੁੱਤਰੀ ਰਾਮ ਪਾਲ ਨੂੰ 1100 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ ਵੱਲੋਂ ਦਾਨੀ ਪਰਿਵਾਰ ਦੇ ਮੈਂਬਰ ਸੋਬਤ ਪੁੱਤਰ ਕੁਲਦੀਪ ਕੁਮਾਰ ਅਤੇ ਸਨੀ ਮਲੂਪੋਤਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਹਿਮੀ ਪਰਿਵਾਰ ਦੇ ਮੈਂਬਰਾਂ ਦਾ ਆਪਣੇ ਵੱਲੋਂ , ਸਮੂਹ ਸਟਾਫ ਵੱਲੋਂ, ਬੱਚਿਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ।ਹਾਜ਼ਰ ਮੈਂਬਰਾਂ ਨੂੰ ਇਹ ਜਾਣੂੰ ਕਰਵਾਇਆ ਕਿ ਕਿਸ ਤਰੀਕੇ ਨਾਲ ਇਹ ਪਰਿਵਾਰ ਹਮੇਸ਼ਾ ਬੱਚਿਆਂ ਦੀ ਭਲਾਈ ਲਈ ਤਤਪਰ ਰਹਿੰਦਾ ਹੈ ।ਇਸ ਮੌਕੇ ਲੈਕਚਰਾਰ ਬਲਦੀਸ਼ ਲਾਲ ,ਸੁਖਜੀਤ ਕੌਰ, ਸੋਨੀਆ ਕੁਮਾਰੀ, ਗੁਰਪ੍ਰੀਤ ਕੌਰ ,ਹਰਵਿੰਦਰ ਕੌਰ, ਚਮਨ ਲਾਲ, ਸ਼ਨੀ ਕੁਮਾਰ, ਸੋਨੀਆ ਜਸਰੋਟੀਆ, ਨੀਲਮ ਕੁਮਾਰੀ , ਸੁਰਿੰਦਰਾ ,ਭਵਨੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ ,ਜਸਵਿੰਦਰ ਕੌਰ , ਸੁਰਜੀਤ ਸਿੰਘ ਅਤੇ ਨਿਰਮਲਾ ਹਾਜਰ ਸਨ।
ਸਰਕਾਰੀ ਸੀਨੀਅਰ ਸੈਕਡਰੀ ਸਕੂਲ ਮੱਲੂਪੋਤਾ ਵਿੱਚ ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ 84,300 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


