HOME ਆਪ ਮੰਤਰੀ ਮੰਡਲ ਵਿੱਚ ਮਿਲੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਥਾਂ

ਆਪ ਮੰਤਰੀ ਮੰਡਲ ਵਿੱਚ ਮਿਲੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਥਾਂ

7
ਵਿਧਾਇਕ ਕੁਲਜੀਤ ਸਿੰਘ ਰੰਧਾਵਾ
ਸੰਜੀਵ ਸਿੰਘ ਸੈਣੀ

   (ਸਮਾਜ ਵੀਕਲੀ)  ਆਪ ਸਰਕਾਰ ਨੂੰ ਤਕਰੀਬਨ ਬਣੇ ਤਿੰਨ ਸਾਲ ਹੋ ਚੁੱਕੇ ਹਨ। ਡੇਰਾ ਬੱਸੀ ਤੋਂ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਅਹਿਮ ਮੁੱਦੇ ਚੁੱਕੇ ਹਨ। ਪਾਣੀਆਂ ਦਾ ਮੁੱਦਾ ਵਿਸ਼ੇਸ਼ ਕਰਕੇ ਉਨਾਂ ਨੇ ਵਿਧਾਨ ਸਭਾ ਵਿੱਚ ਚੁੱਕਿਆ ਹੈ। ਨਹਿਰੀ ਪਾਣੀ  ਹਲਕੇ ਨੂੰ ਮਿਲੇ ਇਹ ਉਨਾਂ ਦੀ ਸ਼ੁਰੂ ਤੋਂ ਹੀ ਪਹਿਲ ਰਹੀ ਹੈ।  ਹਰ ਹਲਕੇ ਦੇ ਉਮੀਦਵਾਰ ਨੇ ਆਪਣੇ ਹਲਕੇ ਦੀ ਸਮੱਸਿਆਵਾਂ ਬਾਰੇ  ਸਪੀਕਰ ਸਾਹਿਬ ਨੂੰ ਜਾਣੂੰ ਕਰਵਾਇਆ। ਆਮ ਆਦਮੀ ਪਾਰਟੀ ਦੇ 94 ਵਿਧਾਇਕ ਵਿਧਾਨ ਸਭਾ ਵਿੱਚ ਪੁੱਜੇ। ਜ਼ਿਆਦਾਤਰ ਨਵੇਂ ਚਿਹਰਿਆਂ ਨੇ ਵਿਧਾਨ ਸਭਾ ਦੀਆਂ ਪਹਿਲੀ ਵਾਰ ਪੌੜੀਆਂ ਚੜ੍ਹੀਆ ਸਨ। ਡੇਰਾਬੱਸੀ ਹਲਕੇ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੀ ਨੇ ਆਪਣੇ ਹਲਕੇ ਦੀ ਸਮੱਸਿਆਵਾਂ ਬਾਰੇ ਸਪੀਕਰ ਸਾਹਿਬ ਮੂਹਰੇ ਚਾਨਣਾ ਪਾਇਆ। ਲੋਕਾਂ ਨੂੰ ਬਹੁਤ ਉਮੀਦ ਹੈ ਕਿ ਰੰਧਾਵਾ ਸਾਹਿਬ ਹਲਕੇ ਦਾ ਬਹੁਤ ਚੰਗੀ ਤਰ੍ਹਾਂ ਵਿਕਾਸ ਕਰਨਗੇ। ਤਕਰੀਬਨ ਤਿੰਨ ਸਾਲਾਂ ਵਿੱਚ ਰੰਧਾਵਾ ਸਾਹਿਬ ਜੀ ਨੇ ਹਲਕੇ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਜੋ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਧਰਤੀ ਵਿਚ ਛੱਡ ਰਹੇ ਹਨ, ਉਨ੍ਹਾਂ ਤੇ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੇ ਪਾਣੀ ਦੇ ਸੈਂਪਲ ਭੇਜੇ ਹਨ। ਜ਼ਹਿਰੀਲੇ ਪਾਣੀ ਦਾ ਟੈਂਕਰ ਵੀ ਫੜਿਆ ਸੀ। ਹਲਕਾ ਵਿਧਾਇਕ ਜੀ ਨੇ ਕਈ ਅਹਿਮ ਮੁੱਦੇ ਵਿਧਾਨ ਸਭਾ ਵਿੱਚ ਚੁੱਕੇ  ਜੋ ਅੱਜ ਤਕ ਕਿਸੇ ਵਿਧਾਇਕ ਨੇ ਨਹੀਂ ਚੁੱਕੇ। ਕੁਲਜੀਤ ਸਿੰਘ ਰੰਧਾਵਾ ਜੀ ਨੇ ਸਭ ਤੋਂ ਪਹਿਲਾਂ ਟ੍ਰੈਫਿਕ ਸਮੱਸਿਆ ਬਾਰੇ ਜ਼ਿਕਰ ਕੀਤਾ। ਡੇਰਾਬੱਸੀ ਤੋਂ ਚੰਡੀਗੜ੍ਹ ਜਾਣ ਲਈ ਅੱਧਾ ਕੁ ਘੰਟਾ ਹੀ ਮੁਸ਼ਕਲ ਨਾਲ ਲੱਗਦਾ ਸੀ। ਪਰ ਜਦੋਂ ਇਹ ਨਵੇਂ ਫਲਾਈਓਵਰ ਦਾ ਕੰਮ ਸ਼ੁਰੂ ਹੋਇਆ , ਟ੍ਰੈਫਿਕ ਇਕ ਅਹਿਮ ਸਮੱਸਿਆ ਜਿਹੀ ਬਣ ਚੁੱਕੀ ਸੀ। ਜ਼ੀਰਕਪੁਰ ਪੁੱਜ ਕੇ ਘੱਟੋ-ਘੱਟ ਇੱਕ ਘੰਟਾ ਟਰੈਫਿਕ ਵਿਚੋਂ ਨਿਕਲਣਾ ਪੈਂਦਾ ਸੀ। ਹਾਲਾਂਕਿ ਭਾਰੀ ਵਹੀਕਲਜ਼ ਦਾ ਡੇਰਾ ਬੱਸੀ ਤੋਂ ਰੂਟ ਵੀ ਬਦਲਿਆ ਹੋਇਆ ਸੀ। ਨਵੇਂ ਫਲਾਈਓਵਰਾਂ ਦੀ ਉਸਾਰੀ ਕਾਰਨ ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਸੀ। ਕਈ ਵਾਰ ਤਾਂ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਹੋਈਆਂ ਦੇਖੀਆਂ ਜਾਂਦੀਆਂ ਸਨ। ਸਮੇਂ ਸਿਰ ਮਰੀਜ਼ ਹਸਪਤਾਲ ਨਾ ਪੁੱਜਣ ਕਾਰਨ ਰਾਸਤੇ ਵਿੱਚ ਹੀ ਦਮ ਤੋੜ ਜਾਂਦੇ ਸਨ।ਹਲਕਾ ਵਿਧਾਇਕ ਜੀ ਨੇ ਸਪੀਕਰ ਸਾਹਿਬ ਨੂੰ ਦੱਸਿਆ ਕਿ ਛੱਤ ਤੋਂ ਕਾਜਵੇਅ(ਛੋਟਾ ਪੁੱਲ) ਬਣਾ ਕੇ ਟਰੈਫਿਕ ਸਮੱਸਿਆ ਤੋਂ ਨਿਜ਼ਾਤ ਮਿਲ ਸਕਦੀ ਹੈ। ਅਗਲਾ ਮੁੱਦਾ ਟਰਾਂਸਪੋਰਟਰਾਂ ਦਾ ਉਠਾਇਆ ਜੋ ਕਿ ਇਹ ਵੀ ਅਹਿਮ ਹੈ। ਰੰਧਾਵਾ ਸਾਬ ਜੀ ਨੇ ਸਪੀਕਰ ਸਾਹਿਬ ਨੂੰ ਕਿਹਾ ਕਿ ਨਵੀਂ ਟਰਾਂਸਪੋਰਟ ਨੀਤੀ ਬਣਾ ਕੇ ਟਰਾਂਸਪੋਟਰਾਂ ਦਾ ਵਧੀਆ ਕਾਰੋਬਾਰ ਚਲ ਸਕਦਾ ਹੈ। ਸਾਰਿਆਂ ਨੂੰ ਪਤਾ ਹੈ ਕਿ ਡੇਰਾਬੱਸੀ ਖੇਤਰ ਵਿੱਚ ਵੀ ਕੈਂਸਰ ਦੀ ਮਾਰ ਪੈ ਰਹੀ ਹੈ। ਹਲਕੇ ਦੇ ਕਈ ਅਜਿਹੇ ਪਿੰਡ ਹਨ ਜਿਨ੍ਹਾਂ ਵਿੱਚ ਕਈ ਕੈਂਸਰ ਪ੍ਰਭਾਵਿਤ ਲੋਕ ਹਨ।  ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਧਰਤੀ ਵਿੱਚ ਦਬਾਇਆ ਜਾ ਰਿਹਾ ਹੈ।  ਰੰਧਾਵਾ ਸਾਹਿਬ ਜੀ ਨੇ ਫੈਕਟਰੀਆਂ ਦੇ ਸੈਂਪਲ ਭਰੇ ਸਨ। ਤੇ ਉਹ ਸੈਂਪਲ ਟੈਸਟਿੰਗ ਲਈ ਪ੍ਰਦੂਸ਼ਣ ਬੋਰਡ ਕੰਟਰੋਲ ਨੂੰ ਵੀ ਭੇਜੇ ਸਨ। ਕਈ ਫੈਕਟਰੀਆਂ ਵਿੱਚ ਦਾ ਜ਼ਹਿਰੀਲੇ ਪਾਣੀ ਨੂੰ ਧਰਤੀ ਵਿੱਚ ਛੱਡਿਆ ਜਾ ਰਿਹਾ ਸੀ। ਹਲਕਾ ਵਿਧਾਇਕ ਨੇ ਇਹ ਬਹੁਤ ਵਧੀਆ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ। ਪੀਣ ਵਾਲਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ ਹੈ। ਘੱਗਰ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਇਹ ਘੱਗਰ ਹਲਕਾ ਘਨੌਰ ਤੱਕ ਜਾਂਦਾ ਹੈ। ਰੰਧਾਵਾ ਸਾਬ ਨੇ ਪੱਲਾ ਅੱਡ ਕੇ ਸਪੀਕਰ ਸਾਹਿਬ ਤੋਂ ਮੰਗ ਕੀਤੀ ਕਿ ਮੇਰੀ ਝੋਲੀ ਵਿੱਚ ਮੇਰੇ ਹਲਕੇ ਲਈ ਸਾਫ਼ ਪਾਣੀ ਪਾ ਦਿਓ। ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ ਤੇ ਫੈਕਟਰੀਆਂ ਤੇ ਢੁਕਵੀਂ ਕਾਰਵਾਈ ਕਰੋ। ਪੂਰੇ ਹਲਕੇ ਵਿੱਚ ਤਕਰੀਬਨ ਹਰ ਵਾਰਡ ਵਿੱਚ  ਡੂੰਘੇ ਬੋਰ ਕਰਵਾ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾ ਆ ਸਕੇ। ਸਰਕਾਰੀ ਕਾਲਜ ਡੇਰਾਬੱਸੀ ਦਾ ਮੁੱਦਾ ਉਠਾਇਆ, ਜੋ ਵੀ ਇਮਾਰਤ ਅਧੂਰੀ ਸੀ ।ਉਸ ਨੂੰ ਪੂਰਾ ਕਰਨ ਲਈ ਸਪੀਕਰ ਸਾਹਿਬ ਰਾਹੀਂ ਪੰਜਾਬ ਸਰਕਾਰ ਦਾ ਸਹਿਯੋਗ ਮੰਗਿਆ। ਡੇਰਾਬੱਸੀ ਬਰਵਾਲਾ ਰੋਡ ਦੀ ਹਾਲਤ ਬਹੁਤ ਖਸਤਾ ਸੀ । ਸੜਕ ਵਿੱਚ ਡੂੰਘੇ ਟੋਏ ਸਨ। ਹਰ ਰੋਜ਼ ਕੋਈ ਨਾ ਕੋਈ ਦੁਰਘਟਨਾ ਵਾਪਰ ਰਹੀ ਸੀ। ਦੋ ਪਹੀਆ ਤੇ ਸਫ਼ਰ ਕਰਨ ਵਾਲੇ ਹਰ ਰੋਜ਼ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਰਹੇ ਸਨ। ਪੰਜਾਬ ਸਰਕਾਰ ਨੇ ਜਲਦੀ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਾਉਣ ਲਈ ਰੰਧਾਵਾ ਸਾਹਿਬ ਨੂੰ ਹਾਮੀ ਭਰੀ ਸੀ। ਅੱਜ ਬਰਵਾਲਾ ਰੋਡ ਤਿਆਰ ਹੋ ਚੁੱਕਿਆ ਹੈ। ਉਮੀਦ ਹੈ ਕਿ  ਆਉਂਦੇ  ਸੈਸ਼ਨ ਵਿੱਚ ਵੀ ਰੰਧਾਵਾ ਸਾਹਿਬ ਹਲਕੇ ਦੀਆਂ ਸਮੱਸਿਆਵਾਂ ਬਾਰੇ ਸਪੀਕਰ ਸਾਹਿਬ ਜੀ ਨੂੰ ਜਾਣੂੰ ਕਰਵਾਉਣਗੇ। ਵੈਸੇ ਵੀ ਹਲਕਾ ਵਿਧਾਇਕ ਹਰ ਰੋਜ਼ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹਿੰਦੇ ਹਨ। ਤੇ ਉਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਨਾਲ ਦੀ ਨਾਲ ਵੀ ਕਰਦੇ ਰਹਿੰਦੇ ਹਨ। ਹਲਕੇ ਦੇ ਲੋਕਾਂ ਨੂੰ ਰੰਧਾਵਾ ਸਾਹਿਬ ਤੋਂ ਬਹੁਤ ਉਮੀਦਾਂ ਹਨ। ਹਲਕਾ ਵਾਸੀਆਂ ਨੂੰ ਉਮੀਦ ਹੈ ਕਿ ਬਹੁਤ ਜਲਦ ਰੰਧਾਵਾ ਸਾਬ ਹਲਕੇ ਲਈ ਨਵੇਂ ਪ੍ਰਾਜੈਕਟ  ਲੈ ਕੇ ਆਉਣਗੇ, ਤੇ ਨੌਜਵਾਨਾਂ ਨੂੰ ਵਧੀਆ ਰੋਜ਼ਗਾਰ ਮਿਲੇਗਾ । ਅੱਜ ਸਾਰੇ ਹਲਕੇ ਦੇ ਲੋਕਾਂ ਦੀਆਂ ਨਜ਼ਰਾਂ ਪੰਜਾਬ ਸਰਕਾਰ ਤੇ ਟਿਕੀਆਂ ਹੋਈਆਂ ਹਨ ਕਿ ਉਨ ਨੂੰ ਕੈਬਨਿਟ ਵਿੱਚ ਥਾਂ ਮਿਲੇ। ਤਾਂ ਜੋ ਹਲਕੇ ਦਾ ਹੋਰ ਵਿਕਾਸ ਹੋ ਸਕੇ।

ਸੰਜੀਵ ਸਿੰਘ ਸੈਣੀ, ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਪੰਜਾਬੀ ਭਾਸ਼ਾ ਨੂੰ ਸੰਸਾਰ ਭਰ ਵਿੱਚ ਕਿਵੇਂ ਪ੍ਰਫੁਲਿਤ ਕਰੀਏ?*
Next articleਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ- ਮੰਤਰੀ ਧਾਲੀਵਾਲ