HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

3
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇਨਸਾਨੀਅਤ ਦਾ ਨਿੱਘ

ਮੈਂ ਰੱਬ ਨੂੰ ਹਾਲੇ ਤੱਕ ਵੇਖਿਆ ਨਈਂ ,
ਤੇ ਨਾ ਵੇਖਣ ਨੂੰ ਜੀਅ ਕਰਦੈ‌ ।
ਐਪਰ ਕੁੱਲ ਦੁਨੀਆਂ ਦੀਆਂ ਮਾਵਾਂ ਨੂੰ ,
ਮੱਥਾ ਟੇਕਣ ਨੂੰ ਜੀਅ ਕਰਦੈ ।
ਜਿਹੜੇ ਪਿਓਆਂ ਦੇ ਮੱਥਿਆਂ ‘ਚ ਹਜੇ ਵੀ ,
ਇਨਸਾਨੀ ਸੂਰਜ ਮਘਦਾ ਹੈ ;
ਉਨ੍ਹਾਂ ਦੀ ਰੂਹ ‘ਚ ਸੁਲਘਦੀ ਅੱਗ ਨਾਲ਼ ,
ਤਨ ਮਨ ਸੇਕਣ ਨੂੰ ਜੀਅ ਕਰਦੈ ।

ਨਵੀਂ ਧਾਰਨਾ
—————
ਧਾਰਨਾ ਠੀਕ ‘ਨੀਂ ਲੋਕਾਂ ਦੀ ,
ਧੀਆਂ ਬਲਾਵਾਂ ‘ਨੀਂ ਹੁੰਦੀਆਂ ।
ਕੜਕਦੀ ਧੁੱਪ ਵੀ ਬਣ ਜਾਵਣ,
ਸਿਰਫ਼ ਇਹ ਛਾਵਾਂ ‘ਨੀਂ ਹੁੰਦੀਆਂ।
ਮਾਪੇ ਜੀਹਦੇ ਹੱਥ ਵੀ ਰੱਸਾ ,
ਜਦ ਵੀ ਮਰਜ਼ੀ ਫੜਾ ਦੇਵਣ ;
ਇਹ ਵੀ ਇਨਸਾਨ ਹੁੰਦੀਆਂ ਨੇ ,

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਅਗਰ ਤੁਹਾਡੇ ਚ ਦਮ ਹੈ ਤਾਂ ਬਾਹਰਲੇ ਮੁਲਕਾਂ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾ ਕੇ ਦਿਖਾਓ
Next articleਅਲਗੋਜ਼ਿਆਂ ਦੀਆਂ ਧੁੰਨਾਂ ਤੇ ਹੇਕਾਂ ਲਾਉਣ ਵਾਲੀ :- ਨਰਿੰਦਰ ਬੀਬਾ