HOME ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਤੇ ਸੰਤ ਰਾਮਾਨੰਦ ਜੀ...

ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਤੇ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ

3

ਜਲੰਧਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਜਲੰਧਰ ਤੋਂ ਪਠਾਨਕੋਟ ਰੋਡ ਕਾਲਾ ਬੱਕਰਾ ਵਿਖੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜੋਤੀ ਜੋਤ ਸਮਾਏ ਦਿਵਸ ਅਤੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਾ ਗਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਰਜਿਸਟਰਡ ਸੰਸਥਾ ਦੀਆ ਦੇਸ ਵਿਦੇਸ਼ ਚ ਵੱਸਦੀਆ ਗੁਰਮੁਖ ਸੰਗਤਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਖੂਨ ਦਾਨ ਕੈਂਪ ਲਗਾਇਆ ਗਿਆ। ਇਹ ਪ੍ਰੋਗਰਾਮ ਦਾ ਗਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਰਜਿਸਟਰ ਦੇ ਪ੍ਰੈਜੀਡੈਂਟ ਬਹੁਤ ਹੀ ਸਤਿਕਾਰਯੋਗ ਟੇਕ ਚੰਦ ਰਵਿਦਾਸੀਆ ਅਤੇ ਸੰਸਥਾ ਦੇ ਚੇਅਰਮੈਨ ਸਤਿਕਾਰਯੋਗ ਵਰਿੰਦਰ ਹੀਰਾ ਜੱਖੂ, ਕੁਲਵਿੰਦਰ ਮਾਹੀ, ਬਿੱਟੂ ਰਵਿਦਾਸੀਆ, ਅਮਰਜੀਤ ਜਨਾਗਲ, ਜੱਸੀ ਤੱਲਣ, ਸਤੀਸ਼ ਸੁਮਨ ਅਤੇ ਹੋਰ ਵੀ ਬਹੁਤ ਸਾਰੇ ਆਏ ਹੋਏ ਸੂਰਵੀਰ ਯੋਧਿਆਂ ਦੀ ਹਾਜਰੀ ਵਿੱਚ ਹੋਇਆ। ਵੱਡੀ ਗਿਣਤੀ ਵਿੱਚ ਬੀਬੀਆਂ ਤੋਂ ਇਲਾਵਾ ਰਵਿਦਾਸੀਆ ਕੌਮ ਦੇ ਸੂਰਵੀਰ ਯੋਧਿਆਂ ਨੇ ਖ਼ੂਨ ਦਾਨ ਕੀਤਾ। ਭੀਮ ਆਰਮੀ ਤੋਂ ਆਏ ਹੋਏ ਬਹੁਤ ਹੀ ਸਤਿਕਾਰਯੋਗ ਹਿਤੇਸ਼ ਮਾਹੀ ਵਲੋਂ ਪ੍ਰੋਗਰਾਮ ਸਬੰਧੀ ਆਪਣੇ ਵਿਚਾਰ ਪ੍ਰਗਟ ਵੀ ਕੀਤੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਫ਼ ਐਸ ਸੀ ਆਦਰਸ਼ ਸਕੂਲ ਜੰਡਿਆਲਾ ਵਿਖੇ ਕੂਲਰ ਭੇਟ ਕੀਤਾ
Next articleਸ਼ਹੀਦੀ ਦਿਵਸ ਤੇ ਵਿਸ਼ੇਸ਼ ‘ਬੰਦਾ ਸਿੰਘ ਬਹਾਦਰ’